ਖਾਦਾਂ ਦੀਆਂ ਕੀਮਤਾਂ ਵਿਚ ਵਾਧੇ ਨੇ ਪੰਜਾਬ ਦੇ ਕਿਸਾਨਾਂ ਤੇ ਵਾਧੂ ਬੋਝ ਪਾਇਆ-ਰਾਜੂ ਖੰਨਾ
ਮੰਡੀ ਗੋਬਿੰਦਗੜ੍ਹ, 19 ਅਗਸਤ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਖਾਦਾਂ ਦੀਆਂ ਕੀਮਤਾਂ ਵਿਚ ਹੋਏ ਹਾਲੀਆ ਵਾਧੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਕਦਮ ਪੰਜਾਬ ਦੇ ਕਿਸਾਨਾਂ ’ਤੇ ਵਧਦੇ ਬੋਝ ਨੂੰ ਹੋਰ ਵਧਾਏਗਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਖਾਦ ਕੰਪਨੀਆਂ ਵਲੋਂ ਐਨ.
ਮੰਡੀ ਗੋਬਿੰਦਗੜ੍ਹ, 19 ਅਗਸਤ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਖਾਦਾਂ ਦੀਆਂ ਕੀਮਤਾਂ ਵਿਚ ਹੋਏ ਹਾਲੀਆ ਵਾਧੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਕਦਮ ਪੰਜਾਬ ਦੇ ਕਿਸਾਨਾਂ ’ਤੇ ਵਧਦੇ ਬੋਝ ਨੂੰ ਹੋਰ ਵਧਾਏਗਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਖਾਦ ਕੰਪਨੀਆਂ ਵਲੋਂ ਐਨ.ਪੀ.ਕੇ. ਗਰੇਡ 12:32:16 ਦੀ ਕੀਮਤ ਵਿਚ 1,100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਫ਼ੈਸਲਾ ਦੁਖਦਾਈ ਹੈ ਅਤੇ ਇਸ ਨਾਲ ਪਹਿਲਾਂ ਹੀ ਭਾਰੀ ਵਿੱਤੀ ਦਬਾਅ ਹੇਠ ਦੱਬੇ ਕਿਸਾਨਾਂ ਨੂੰ ਸੱਟ ਵੱਜੇਗੀ। ਨਵੀਆਂ ਦਰਾਂ ਨਾਲ ਖਾਦ ਦੀ 50 ਕਿੱਲੋ ਦੀ ਬੋਰੀ ਕਿਸਾਨਾਂ ਨੂੰ ਹੁਣ 550 ਰੁਪਏ ਵੱਧ ਵਿਚ ਪਵੇਗੀ। ਉਨ੍ਹਾਂ ਦੇਸ਼ ਭਰ ਦੇ ਖਪਤ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਵਿਚ ਹਰ ਸਾਲ ਲਗਭਗ 106 ਲੱਖ ਟਨ ਐਨ.ਪੀ.ਕੇ. ਖਾਦ ਵਰਤੀ ਜਾਂਦੀ ਹੈ, ਭਾਵ ਇਹ ਵਾਧਾ ਦੇਸ਼ ਭਰ ਦੇ ਲੱਖਾਂ ਕਿਸਾਨਾਂ, ਜਿਨ੍ਹਾਂ ਵਿਚ ਪੰਜਾਬ ਦੇ ਵੀ ਵੱਡੀ ਗਿਣਤੀ ਕਿਸਾਨ ਸ਼ਾਮਲ ਹਨ , ਲਈ ਵੱਡਾ ਬੋਝ ਬਣੇਗਾ। ਰਾਜੂ ਖੰਨਾ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲਾਂ ਦੌਰਾਨ ਡੀ.ਏ.ਪੀ.ਦੀ ਥਾਂ ਐਨ.ਪੀ.ਕੇ ਵੱਲ ਵਧਦਾ ਰੁਖ਼ ਅਪਣਾਇਆ ਹੈ, ਜਿਸ ਕਾਰਨ ਸੂਬੇ ਵਿਚ ਐਨ.ਪੀ.ਕੇ. ਦੀ ਵਰਤੋਂ ਵਿਚ ਭਾਰੀ ਵਾਧਾ ਹੋਇਆ ਹੈ। ਸਿੱਟੇ ਵਜੋਂ, ਇਸ ਕੀਮਤ ਵਾਧੇ ਦਾ ਅਸਰ ਪੰਜਾਬ ’ਤੇ ਉਨ੍ਹਾਂ ਸੂਬਿਆਂ ਦੇ ਮੁਕਾਬਲੇ ਵੱਧ ਪਵੇਗਾ ਜਿੱਥੇ ਡੀ.ਏ. ਪੀ ਦੀ ਵਰਤੋਂ ਹਾਲੇ ਵੀ ਪ੍ਰਮੁੱਖ ਹੈ। ਇਹ ਵਾਧਾ ਖ਼ਾਸ ਤੌਰ ’ਤੇ ਗ਼ਲਤ ਸਮੇਂ ’ਤੇ ਹੋਇਆ ਹੈ, ਕਿਉਂਕਿ ਕਿਸਾਨ ਪਹਿਲਾਂ ਹੀ ਕਈ ਫ਼ਸਲਾਂ ’ਤੇ ਐਮ.ਐਸ.ਪੀ ਨਾ ਮਿਲਣ ਨਾਲ ਜੂਝ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਕਿਸਾਨ ਹਾਲੀਆ ਹੜ੍ਹਾਂ ਵਿਚ ਹੋਏ ਨੁਕਸਾਨ ਤੋਂ ਅਜੇ ਵੀ ਉੱਭਰ ਨਹੀਂ ਸਕੇ, ਅਤੇ ਖਾਦਾਂ ਦੀ ਵਧੀ ਕੀਮਤ ਉਨ੍ਹਾਂ ਦੀ ਵਿੱਤੀ ਹਾਲਤ ਨੂੰ ਹੋਰ ਵਿਗਾੜੇਗੀ। ਰਾਜੂ ਖੰਨਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਈ ਮੋਰਚਿਆਂ ’ਤੇ ਲੜ ਰਹੇ ਹਨ, ਫ਼ਸਲਾਂ ’ਤੇ ਐਮ.ਐਸ.ਪੀ ਨਹੀਂ, ਹੜ੍ਹਾਂ ਦਾ ਭਾਰੀ ਨੁਕਸਾਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਖ਼ਲ ਦੇ ਕੇ ਖਾਦਾਂ ’ਤੇ ਸਬਸਿਡੀ ਵਧਾਵੇ ਤਾਂ ਜੋ ਕਿਸਾਨ ਭਾਈਚਾਰੇ ’ਤੇ ਵਿੱਤੀ ਦਬਾਅ ਘਟਾਇਆ ਜਾ ਸਕੇ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਤੁਰੰਤ ਦਖ਼ਲਅੰਦਾਜ਼ੀ ਨਾ ਹੋਈ ਤਾਂ ਵਧਦੀਆਂ ਲਾਗਤਾਂ ਕਿਸਾਨਾਂ ਨੂੰ ਹੋਰ ਕਰਜ਼ੇ ਵੱਲ ਧੱਕਣਗੀਆਂ, ਜਿਸ ਨਾਲ ਸੂਬੇ ਵਿਚ ਪਹਿਲਾਂ ਤੋਂ ਮੌਜੂਦ ਖੇਤੀ ਸੰਕਟ ਹੋਰ ਗੰਭੀਰ ਹੋ ਜਾਵੇਗਾ।