21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮੰਡੀ ਗੋਬਿੰਦਗੜ੍ਹ ਪੁਲਿਸ ਵਲੋਂ ਜੂਆ ਖੇਡਦੇ 5 ਵਿਅਕਤੀ ਕਾਬੂ

ਮੰਡੀ ਗੋਬਿੰਦਗੜ੍ਹ, 20 ਅਗਸਤ (ਰਾਜੇਸ਼ ਸ਼ਰਮਾ)-ਪੁਲਿਸ ਨੇ ਅਗਰਸੈਨ ਪਾਰਕ ਵਿਖੇ ਤਾਸ਼ ਰਾਹੀਂ ਜੂਆ ਖੇਡ ਰਹੇ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਲੱਖ 50 ਹਜ਼ਾਰ 200 ਰੁਪਏ ਦੀ ਨਕਦੀ, 6 ਮੋਬਾਈਲ ਫ਼ੋਨ ਤੇ ਤਾਸ਼ ਦੀਆਂ 2 ਡੱਬੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਡੀ.

Ad Position 21
No active advertisement
ਜੂਆ ਖੇਡਦੇ ਫੜੇ ਗਏ ਵਿਅਕਤੀ ਮੰਡੀ ਗੋਬਿੰਦਗੜ੍ਹ ਪੁਲਿਸ ਦੀ ਹਿਰਾਸਤ ਵਿਚ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 21-08-2026
ਮੰਡੀ ਗੋਬਿੰਦਗੜ੍ਹ, 20 ਅਗਸਤ (ਰਾਜੇਸ਼ ਸ਼ਰਮਾ)-ਪੁਲਿਸ ਨੇ ਅਗਰਸੈਨ ਪਾਰਕ ਵਿਖੇ ਤਾਸ਼ ਰਾਹੀਂ ਜੂਆ ਖੇਡ ਰਹੇ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਲੱਖ 50 ਹਜ਼ਾਰ 200 ਰੁਪਏ ਦੀ ਨਕਦੀ, 6 ਮੋਬਾਈਲ ਫ਼ੋਨ ਤੇ ਤਾਸ਼ ਦੀਆਂ 2 ਡੱਬੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਡੀ. ਐਸ. ਪੀ. ਅਮਲੋਹ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਅਗਰਸੈਨ ਪਾਰਕ ਵਿਚ ਕੁਝ ਵਿਅਕਤੀ ਤਾਸ਼ ਰਾਹੀਂ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਤੁਰੰਤ ਛਾਪੇਮਾਰੀ ਕਰਕੇ ਸੋਹਨ ਲਾਲ ਸ਼ਰਮਾ ਵਾਸੀ ਰਤਨਹੇੜੀ ਰੋਡ ਖੰਨਾ, ਅਮਨਦੀਪ ਗੌਤਮ, ਮਨੀਸ਼ ਗਰਗ, ਬਿਕਰਮ ਸ਼ਰਮਾ ਤੇ ਸੋਨੂੰ ਸ਼ਰਮਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਮੁਲਜ਼ਮਾਂ ਵਿਰੁੱਧ 13 ਗੈਂਬਲਿੰਗ ਐਕਟ, 1867 ਅਤੇ 112 ਬੀ.ਐਨ.ਐਸ. ਤਹਿਤ ਕਾਰਵਾਈ ਕੀਤੀ ਗਈ ਹੈ। ਡੀ. ਐਸ. ਪੀ. ਬਿਕਰਮਜੀਤ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੂਏ ਤੇ ਸੱਟੇਬਾਜ਼ੀ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਮਾੜੇ ਅਨਸਰਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ਲਗਾਏ ਬੂਟੇ ਅਗਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ਮਾਤਾ ਗੁਜਰੀ ਕਾਲਜ ਵਿਖੇ ਲਗਾਏ ਬੂਟੇ
Ad Position 24