21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪਿਮਟ ਦੇ ਬੀ. ਐਸ. ਸੀ. ਫੂਡ ਟੈਕਨਾਲੋਜੀ ਦੂਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਵਿਚ ਸੰਸਥਾ ਦਾ ਨਾਂਅ ਰੌਸ਼ਨ ਕੀਤਾ-ਡਾ. ਨਿਸ਼ੀ ਬਾਲਾ

ਮੰਡੀ ਗੋਬਿੰਦਗੜ੍ਹ, 20 ਅਗਸਤ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬੀ. ਐਸ.

Ad Position 21
No active advertisement
ਅਜੀਤ ਡੈਸਕ 21-08-2026
ਮੰਡੀ ਗੋਬਿੰਦਗੜ੍ਹ, 20 ਅਗਸਤ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬੀ. ਐਸ. ਸੀ. ਫਡ ਟੈਕਨਾਲੋਜੀ ਦੇ ਦੂਜੇ ਸਮੈਸਟਰ ਵਿਦਿਆਰਥੀਆਂ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੁਆਰਾ ਆਯੋਜਿਤ ਮਈ 2026 ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ, ਪੀ. ਆਈ. ਐਮ. ਟੀ. ਦੇ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਕਿਹਾ ਕਿ ਦੂਜੇ ਸਮੈਸਟਰ ਬੀ. ਐਸ. ਸੀ. ਫੂਡ ਟੈਕਨਾਲੋਜੀ ਦੀ ਵਿਦਿਆਰਥਣ ਨੇਹਾ ਕੁਮਾਰੀ ਨੇ 8.69 ਸੀ. ਜੀ. ਪੀ. ਏ. ਨਾਲ ਸੰਸਥਾ ਵਿਚ ਪਹਿਲਾ, ਨੈਨਸੀ ਤੇ ਵੰਸ਼ਿਕਾ ਨੇ 8.54 ਸੀ. ਜੀ. ਪੀ. ਏ. ਨਾਲ ਦੂਜਾ ਤੇ ਚਾਹਤਪ੍ਰੀਤ ਕੌਰ, ਗੁਰਲੀਨ ਕੌਰ ਤੇ ਕਾਜਲ ਕੁਮਾਰੀ ਨੇ 8.46 ਸੀ. ਜੀ. ਪੀ. ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, 10 ਹੋਰ ਵਿਦਿਆਰਥੀਆਂ ਨੇ ਵੀ ਇਸ ਯੂਨੀਵਰਸਿਟੀ ਦੀ ਪ੍ਰੀਖਿਆ ਨੂੰ ਡਿਸਟਿੰਕਸ਼ਨ ਨਾਲ ਪਾਸ ਕਰਕੇ ਸੰਸਥਾ ਦੀਆਂ ਪ੍ਰਾਪਤੀਆਂ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਮੌਕੇ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਲੈਰੀਕਲ ਸਟਾਫ਼ ਸਬ ਡਵੀਜ਼ਨ ਖਮਾਣੋਂ ਦੇ ਜਸਪਾਲ ਸਿੰਘ ਪ੍ਰਧਾਨ ਬਣੇ ਨਵੀਂ ਕਮੇਟੀ ਦੀ ਕੀਤੀ ਗਈ ਚੋਣ ਅਗਲੀ ਖ਼ਬਰ ਵਾਹਨਾਂ ਦੀ ਆਰ. ਸੀ. ਟਰਾਂਸਫ਼ਰ ਦੀਆਂ ਮੁਸ਼ਕਿਲਾਂ ਸੰਬੰਧੀ ਸਕੂਟਰ ਬਾਜ਼ਾਰ ਐਸੋਸੀਏਸ਼ਨ ਨੇ ਵਿਧਾਇਕ ਬੜਿੰਗ ਨੂੰ ਸੌਂਪਿਆ ਮੰਗ ਪ...
Ad Position 24