ਭਗਵਾਨ ਪਰਸ਼ੂਰਾਮ ਮੰਦਰ ’ਚ ਸਾਉਣ ਦੇ ਆਖ਼ਰੀ ਸੋਮਵਾਰ ਕੀਤਾ ਭੰਡਾਰਾ
ਪ੍ਰਵੀਨ ਸ਼ਰਮਾ ਵਲੋਂ ਮੰਦਰ ਵਿਚ ਦਾਨ ਕੀਤੇ 13 ਪੱਖੇ
ਮੰਡੀ ਗੋਬਿੰਦਗੜ੍ਹ, 24 ਅਗਸਤ (ਇਕਬਾਲਦੀਪ ਸੰਧੂ)-ਭਗਵਾਨ ਪਰਸ਼ੂਰਾਮ ਮੰਦਰ ’ਚ ਸਾਉਣ ਦੇ ਆਖ਼ਰੀ ਸੋਮਵਾਰ ਮੌਕੇ ਸ਼ਿਵ ਭਗਤਾਂ ਵਲੋਂ ਭਗਵਾਨ ਦੀ ਸੇਵਾ ਵਿਚ ਭੰਡਾਰੇ ਦਾ ਆਯੋਜਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਭੰਡਾਰੇ ਵਿਚ ਪ੍ਰਸਾਦ ਗ੍ਰਹਿਣ ਕੀਤਾ ਤੇ ਭਗਵਾਨ ਪਰਸ਼ੂਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਮੰਡੀ ਗੋਬਿੰਦਗੜ੍ਹ, 24 ਅਗਸਤ (ਇਕਬਾਲਦੀਪ ਸੰਧੂ)-ਭਗਵਾਨ ਪਰਸ਼ੂਰਾਮ ਮੰਦਰ ’ਚ ਸਾਉਣ ਦੇ ਆਖ਼ਰੀ ਸੋਮਵਾਰ ਮੌਕੇ ਸ਼ਿਵ ਭਗਤਾਂ ਵਲੋਂ ਭਗਵਾਨ ਦੀ ਸੇਵਾ ਵਿਚ ਭੰਡਾਰੇ ਦਾ ਆਯੋਜਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਭੰਡਾਰੇ ਵਿਚ ਪ੍ਰਸਾਦ ਗ੍ਰਹਿਣ ਕੀਤਾ ਤੇ ਭਗਵਾਨ ਪਰਸ਼ੂਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਸਮਾਜ ਸੇਵਕ ਪ੍ਰਵੀਨ ਸ਼ਰਮਾ ਵਲੋਂ ਮੰਦਰ ਵਿਚ ਸ਼ਰਧਾ ਤੇ ਸੇਵਾ ਭਾਵਨਾ ਨਾਲ 13 ਪੱਖੇ ਦਾਨ ਕੀਤੇ ਗਏ। ਮੰਦਰ ਪ੍ਰਬੰਧਕਾਂ ਤੇ ਹਾਜ਼ਰ ਸ਼ਰਧਾਲੂਆਂ ਵਲੋਂ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਕੈਲਾਸ਼ ਸ਼ਰਮਾ, ਯੋਗੇਸ਼ ਸ਼ਰਮਾ, ਪ੍ਰਵੀਨ ਸ਼ਰਮਾ, ਵਿਨੋਦ ਪਾਠਕ, ਸੁਸ਼ੀਲ ਸ਼ਰਮਾ (ਪੱਪੀ ), ਭਗਵਾਨ ਦਾਸ ਸ਼ਰਮਾ, ਰਾਜੀਵ ਸ਼ਰਮਾ, ਭੁਵਨੇਸ਼ ਸ਼ਰਮਾ, ਸੱਤ ਪ੍ਰਕਾਸ਼ ਸ਼ਰਮਾ, ਕ੍ਰਿਸ਼ਨ ਭਾਰਦਵਾਜ, ਬ੍ਰਿਜ ਲਾਲ, ਭੋਜਰਾਜ, ਪੰਡਿਤ ਰਾਜ ਬਹਾਦੁਰ ਪਾਂਡੇ, ਰਾਹੁਲ ਪਾਂਡੇ, ਰੀਨਾ ਪਾਂਡੇ, ਲੱਕੀ ਪਾਂਡੇ ਤੇ ਸੁਸ਼ਮਾ ਸੋਫਤ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।