25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਅਮਲੋਹ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਅਮਲੋਹ, 24 ਅਗਸਤ (ਅੰਮ੍ਰਿਤ ਸਿੰਘ ਸ਼ੇਰਗਿੱਲ, ਕੇਵਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਵ. ਹਰਪ੍ਰੀਤ ਕੌਰ ਪਤਨੀ ਕਰਮਵੀਰ ਸਿੰਘ ਦੀ ਯਾਦ ਵਿਚ ਅਮਲੋਹ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਇਲਾਜ ਕੈਂਪ ਲਗਾਇਆ, ਜਿਸ ਵਿਚ 250 ਦੇ ਕਰੀਬ ਮਰੀਜ਼ਾਂ ਨੇ ਪਹੁੰਚ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ।

Ad Position 21
No active advertisement
ਅਜੀਤ ਡੈਸਕ 25-08-2026
ਅਮਲੋਹ, 24 ਅਗਸਤ (ਅੰਮ੍ਰਿਤ ਸਿੰਘ ਸ਼ੇਰਗਿੱਲ, ਕੇਵਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਵ. ਹਰਪ੍ਰੀਤ ਕੌਰ ਪਤਨੀ ਕਰਮਵੀਰ ਸਿੰਘ ਦੀ ਯਾਦ ਵਿਚ ਅਮਲੋਹ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਇਲਾਜ ਕੈਂਪ ਲਗਾਇਆ, ਜਿਸ ਵਿਚ 250 ਦੇ ਕਰੀਬ ਮਰੀਜ਼ਾਂ ਨੇ ਪਹੁੰਚ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ। ਕੈਂਪ ਵਿਚ ਸ਼ਾਮਿਲ ਹੋ ਕੇ ਐਸ. ਡੀ. ਐਮ. ਅਮਲੋਹ ਹਰਵੀਰ ਕੌਰ ਬਰਾੜ ਨੇ ਕਿਹਾ ਕਿ ਅੱਖਾਂ ਦੀ ਰੌਸ਼ਨੀ ਦੀ ਕਦਰ ਉਸ ਵਿਅਕਤੀ ਤੋਂ ਪੁੱਛੀ ਜਾ ਸਕਦੀ ਹੈ, ਜਿਸ ਲਈ ਦੁਨੀਆ ਦੀ ਹਰ ਖ਼ੂਬਸੂਰਤੀ ਧੁੰਦਲੀ ਹੋ ਜਾਵੇ। ਉਨ੍ਹਾਂ ਕਿਹਾ ਕਿ ਅੱਖਾਂ ਸਿਰਫ਼ ਸਰੀਰ ਦਾ ਇਕ ਅੰਗ ਨਹੀਂ, ਸਗੋਂ ਕੁਦਰਤ ਦੀ ਉਹ ਅਨਮੋਲ ਦਾਤ ਹਨ, ਜਿਨ੍ਹਾਂ ਰਾਹੀਂ ਮਨੁੱਖ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਮਹਿਸੂਸ ਕਰਦਾ ਹੈ। ਡੀ. ਐਸ. ਪੀ. ਅਮਲੋਹ ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਸਿਹਤ ਕੈਂਪ ਸਮਾਜ ਲਈ ਬੇਹੱਦ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਰਾਹੀਂ ਆਮ ਲੋਕਾਂ ਨੂੰ ਆਪਣੇ ਇਲਾਕੇ ਵਿਚ ਹੀ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮਿਲ ਜਾਂਦੀਆਂ ਹਨ। ਕੈਂਪ ਲਈ ਸੋਹਨ ਲਾਲ ਅਬਰੋਲ, ਸਮਾਜ ਸੇਵੀ ਡਾ. ਕਰਨੈਲ ਸਿੰਘ ਤੇ ਸਤਿੰਦਰ ਪਾਲ ਬਾਂਸਲ ਵਲੋਂ ਸੰਸਥਾ ਨੂੰ ਆਰਥਿਕ ਮਦਦ ਵੀ ਪ੍ਰਦਾਨ ਕੀਤੀ ਗਈ। ਕੈਂਪ ਵਿਚ ਤਹਿਸੀਲਦਾਰ ਵਿਕਾਸ ਸ਼ਰਮਾ, ਐਸ. ਐਮ. ਓ. ਅਮਲੋਹ ਡਾ. ਜਸ਼ਨਪ੍ਰੀਤ ਸਿੰਘ, ਡਾ. ਅਮਨਦੀਪ ਧੀਰ, ਗੁਰਦੁਆਰਾ ਸਿੰਘ ਸਭਾ ਸਾਹਿਬ ਦੀ ਸੁਪਰ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਅਤੁਲ ਲੁਟਾਵਾ, ਡਾ. ਅਸ਼ੋਕ ਜਿੰਦਲ, ਗੁਰਪਾਲ ਸਿੰਘ ਬੌਬੀ ਸਮੇਤ ਹੋਰ ਮੁਹਤਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ ਦੀ ਅਗਵਾਈ ਹੇਠ ਸੰਸਥਾ ਦੀ ਸਮੁੱਚੀ ਟੀਮ ਜਿਸ ਵਿਚ ਜਨਰਲ ਸਕੱਤਰ ਜਰਨੈਲ ਸਿੰਘ ਸਹੋਤਾ, ਖ਼ਜ਼ਾਨਚੀ ਸਮੀਰ ਮੁਹੰਮਦ, ਚਰਨਜੀਤ ਕਾਨੂੰਗੋ, ਜਸਵੰਤ ਸਿੰਘ ਗੋਲਡ ਅਤੇ ਜਸਵੰਤ ਸਿੰਘ ਅਲਾਦਾਦਪੁਰ, ਅਨਿਲ ਗੋਇਲ, ਸ਼ਿਵ ਕੁਮਾਰ ਗਰਗ, ਯੋਗੇਸ਼ ਬਾਂਸਲ, ਅਸ਼ੋਕ ਮਿੱਤਲ, ਜੋਗਿੰਦਰ ਸਿੰਘ ਨਰੂਲਾ, ਸਮੇਤ ਸਮੁੱਚੀ ਟੀਮ ਵਲੋਂ ਮਰੀਜ਼ਾਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਨੂੰ ਲੈ ਕੇ ਵੀ ਲੋਕਾਂ ਵਿਚ ਸੰਤੁਸ਼ਟੀ ਦੇਖਣ ਨੂੰ ਮਿਲੀ।
Ad Position 22
No active advertisement
ਪਿਛਲੀ ਖ਼ਬਰ ਜਥੇ. ਮੁਕਾਰੋਂਪੁਰ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਲਿਆ ਥਾਪੜਾ ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਮੰਦਰ ’ਚ ਸਾਉਣ ਦੇ ਆਖ਼ਰੀ ਸੋਮਵਾਰ ਕੀਤਾ ਭੰਡਾਰਾ ਪ੍ਰਵੀਨ ਸ਼ਰਮਾ ਵਲੋਂ ਮੰਦਰ ਵਿਚ ਦਾਨ ਕੀਤੇ 13 ਪੱਖੇ
Ad Position 24