ਗ੍ਰੈਪਲਿੰਗ ਰੈਸਲਿੰਗ ’ਚ ਕਾਂਸੀ ਦਾ ਤਗਮਾ ਜਿੱਤ ਕੇ ਹਰਵੀਰ ਸਿੰਘ ਨੇ ਰੌਸ਼ਨ ਕੀਤਾ ਹਲਕੇ ਦਾ ਨਾਂਅ-ਰਾਜੂ ਖੰਨਾ
ਅਮਲੋਹ , 25 ਅਗਸਤ ( ਕੇਵਲ ਸਿੰਘ , ਅੰਮ੍ਰਿਤ ਸ਼ੇਰਗਿੱਲ )- ਨਜ਼ਦੀਕੀ ਪਿੰਡ ਉੱਚੀ ਰੁੜਕੀ ਦੇ ਅਮਨਦੀਪ ਸਿੰਘ ਦੇ ਸਪੁੱਤਰ ਹਰਵੀਰ ਸਿੰਘ ਨੇ ਗ੍ਰੈਪਲਿੰਗ ਰੈਸਲਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੇ ਮਾਪਿਆਂ , ਪਿੰਡ ਤੇ ਸਮੁੱਚੇ ਹਲਕਾ ਅਮਲੋਹ ਦਾ ਨਾਂਅ ਰੌਸ਼ਨ ਕੀਤਾ ਹੈ । ਇਸ ਮਾਣਮੱਤੀ ਪ੍ਰਾਪਤੀ ਦੀ ਖ਼ੁਸ਼ੀ ਪਰਿਵਾਰ ਅਤੇ ਸਮੁੱਚੇ ਪਿੰਡ ਵਾਸੀਆਂ ਨਾਲ ਸਾਂਝੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਰਵੀਰ ਸਿੰਘ ਦੇ ਗ੍ਰਹਿ ਪਿੰਡ ਉੱਚੀ ਰੁੜਕੀ ਵਿਖੇ ਪਹੁੰਚੇ ।
ਪ
ਪਿੰਡ ਉੱਚੀ ਰੁੜਕੀ ਦੇ ਨੌਜਵਾਨ ਹਰਵੀਰ ਸਿੰਘ ਵਲੋਂ ਗ੍ਰੈਪਲਿੰਗ ਰੈਸਲਿੰਗ ਵਿਚ ਕਾਂਸੀ ਦਾ ਤਗਮਾ ਜਿੱਤਣ ’ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸਮੁੱਚੀ ਲੀਡਰਸ਼ਿਪ ਸਨਮਾਨ ਕਰਨ ਸਮੇਂ। ਤਸਵੀਰ : ਕੇਵਲ ਸਿੰਘ
26-08-2026
ਅਮਲੋਹ , 25 ਅਗਸਤ ( ਕੇਵਲ ਸਿੰਘ , ਅੰਮ੍ਰਿਤ ਸ਼ੇਰਗਿੱਲ )- ਨਜ਼ਦੀਕੀ ਪਿੰਡ ਉੱਚੀ ਰੁੜਕੀ ਦੇ ਅਮਨਦੀਪ ਸਿੰਘ ਦੇ ਸਪੁੱਤਰ ਹਰਵੀਰ ਸਿੰਘ ਨੇ ਗ੍ਰੈਪਲਿੰਗ ਰੈਸਲਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੇ ਮਾਪਿਆਂ , ਪਿੰਡ ਤੇ ਸਮੁੱਚੇ ਹਲਕਾ ਅਮਲੋਹ ਦਾ ਨਾਂਅ ਰੌਸ਼ਨ ਕੀਤਾ ਹੈ । ਇਸ ਮਾਣਮੱਤੀ ਪ੍ਰਾਪਤੀ ਦੀ ਖ਼ੁਸ਼ੀ ਪਰਿਵਾਰ ਅਤੇ ਸਮੁੱਚੇ ਪਿੰਡ ਵਾਸੀਆਂ ਨਾਲ ਸਾਂਝੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਰਵੀਰ ਸਿੰਘ ਦੇ ਗ੍ਰਹਿ ਪਿੰਡ ਉੱਚੀ ਰੁੜਕੀ ਵਿਖੇ ਪਹੁੰਚੇ । ਉਨ੍ਹਾਂ ਨੇ ਹਰਵੀਰ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਵਿਸ਼ੇਸ਼ ਤੌਰ ’ ਤੇ ਸਨਮਾਨਿਤ ਕੀਤਾ । ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਤੇ ਪੰਜਾਬ ਦਾ ਭਵਿੱਖ ਹਨ । ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਗਰਾਊਂਡਾਂ ਨਾਲ ਜੁੜਨਾ ਚਾਹੀਦਾ ਹੈ । ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ , ਮਿਹਨਤ , ਹੌਸਲੇ ਤੇ ਜਿੱਤ ਦਾ ਜਜ਼ਬਾ ਪੈਦਾ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਹਰਵੀਰ ਸਿੰਘ ਦੀ ਪ੍ਰਾਪਤੀ ਹੋਰਨਾਂ ਨੌਜਵਾਨਾਂ ਲਈ ਵੀ ਪੇ੍ਰਨਾ ਦਾ ਸਰੋਤ ਹੈ । ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਲਈ ਉਹ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਹਰਵੀਰ ਸਿੰਘ ਇਸੇ ਜਜ਼ਬੇ ਤੇ ਮਿਹਨਤ ਨਾਲ ਆਉਣ ਵਾਲੇ ਸਮੇਂ ਵਿਚ ਹੋਰ ਵੱਡੀਆਂ ਮੱਲ੍ਹਾਂ ਮਾਰਦੇ ਹੋਏ ਆਪਣੇ ਮਾਪਿਆਂ , ਪਿੰਡ ਅਤੇ ਇਲਾਕੇ ਦਾ ਨਾਂਅ ਹੋਰ ਵੀ ਉੱਚਾ ਕਰਨ । ਇਸ ਮੌਕੇ ਸੂਬਾ ਮੀਤ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਮਛਰਾਈ , ਰਣਜੀਤ ਸਿੰਘ ਘੋਲਾ , ਰਾਜਿੰਦਰ ਸਿੰਘ ਰਾਜੀ ਬਿਲਿੰਗ , ਸਰਕਲ ਯੂਥ ਪ੍ਰਧਾਨ ਦਿਲਮਨਪ੍ਰੀਤ ਸਿੰਘ ਰੁੜਕੀ , ਕੋਆਰਡੀਨੇਟਰ ਮਨਪ੍ਰੀਤ ਸਿੰਘ ਮਾਜਰੀ , ਬਲਵਿੰਦਰ ਸਿੰਘ ਰੁੜਕੀ , ਗੁਰਪ੍ਰੀਤ ਸਿੰਘ , ਬਚਿੱਤਰ ਸਿੰਘ , ਹਰਕੰਵਲ ਸਿੰਘ , ਅਮਨਦੀਪ ਸਿੰਘ , ਮਲਕੀਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ ।