ਹਿਊਮਨ ਰਾਈਟਸ ਐਂਡ ਐਂਟੀ ਕੁਰੱਪਸ਼ਨ ਫ਼ਰੰਟ ਵਲੋਂ ਬਡਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਬੂਟੇ ਲਗਾਏ
ਬਸੀ ਪਾਠਣਾਂ, 26 ਅਗਸਤ (ਰਾਜਿੰਦਰ ਸ਼ਰਮਾ)-ਦ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਪੰਜਾਬ ਵਲੋਂ ‘ਰੁੱਖ ਲਗਾਓ–ਪ੍ਰਦੂਸ਼ਣ ਹਟਾਓ’ ਮੁਹਿੰਮ ਤਹਿਤ ਬਡਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਫ਼ਰੰਟ ਦੇ ਸੂਬਾ ਪ੍ਰਧਾਨ ਡਾ.
ਬਸੀ ਪਾਠਣਾਂ, 26 ਅਗਸਤ (ਰਾਜਿੰਦਰ ਸ਼ਰਮਾ)-ਦ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਪੰਜਾਬ ਵਲੋਂ ‘ਰੁੱਖ ਲਗਾਓ–ਪ੍ਰਦੂਸ਼ਣ ਹਟਾਓ’ ਮੁਹਿੰਮ ਤਹਿਤ ਬਡਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਫ਼ਰੰਟ ਦੇ ਸੂਬਾ ਪ੍ਰਧਾਨ ਡਾ.ਐਮ.ਐਸ.ਰੋਹਟਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਰੁੱਖ ਕੁਦਰਤ ਦੀ ਅਨਮੋਲ ਦਾਤ ਹਨ,ਜੋ ਨਾ ਸਿਰਫ਼ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਂਦੇ ਹਨ, ਬਲਕਿ ਸਾਨੂੰ ਸਾਫ਼ ਹਵਾ, ਠੰਢੀ ਛਾਂ ਅਤੇ ਸਿਹਤਮੰਦ ਜੀਵਨ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਫ਼ਰੰਟ ਵਲੋਂ ‘ਰੁੱਖ ਲਗਾਓ–ਪ੍ਰਦੂਸ਼ਣ ਹਟਾਓ’ ਮੁਹਿੰਮ ਨੂੰ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਖ-ਵੱਖ ਪਿੰਡਾਂ, ਸਕੂਲਾਂ ਤੇ ਜਨਤਕ ਥਾਵਾਂ ’ਤੇ ਬੂਟੇ ਲਗਾ ਕੇ ਲੋਕਾਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਫ਼ਰੰਟ ਦੇ ਨਵ-ਨਿਯੁਕਤ ਸੂਬਾ ਵਾਈਸ ਚੇਅਰਮੈਨ ਰਾਜੇਸ਼ ਸਿੰਗਲਾ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਕਰਨਾ ਸਿਰਫ਼ ਸਰਕਾਰ ਜਾਂ ਕਿਸੇ ਇਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸੂਬਾ ਵਾਈਸ ਚੇਅਰਮੈਨ ਰਾਜੇਸ਼ ਸਿੰਗਲਾ, ਕਿਸਾਨ ਵਿੰਗ ਦੇ ਸੂਬਾ ਇੰਚਾਰਜ ਕਮਲਜੀਤ ਸਿੰਘ ਬੈਂਸ, ਕੈਸ਼ੀਅਰ ਹੰਸ ਰਾਜ ਅਤੇ ਪ੍ਰਧਾਨ ਜਸਵਿੰਦਰ ਸਿੰਘ ਲਾਲੀ, ਮੁੱਖ ਅਧਿਆਪਕ ਸੁਧੀਰ ਕੁਮਾਰ, ਪਰਮਜੀਤ ਸਿੰਘ, ਇੰਦਰਜੀਤ ਕੌਰ, ਰਵਿੰਦਰਪਾਲ ਕੌਰ, ਸ਼ਾਲੂ ਸ਼ਰਮਾ, ਸੰਦੀਪ ਕੌਰ, ਕਮਲਜੀਤ ਕੌਰ, ਰਿਤੂ ਅਤੇ ਨੀਸ਼ਾ ਰਾਣੀ ਆਦਿ ਸਕੂਲ ਸਟਾਫ਼ ਅਤੇ ਫ਼ਰੰਟ ਦੇ ਮੈਂਬਰਾਂ ਨੇ ਲਗਾਏ ਗਏ ਬੂਟਿਆਂ ਦੀ ਨਿਯਮਤ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਰੁੱਖ ਬਣਾਉਣ ਤੱਕ ਸੰਭਾਲਣ ਦਾ ਸੰਕਲਪ ਲਿਆ।