29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ੍ਰੀ ਊਸ਼ਾ ਮਾਤਾ ਜੀ ਦਾ ਯਾਦਗਾਰੀ ਦਿਵਸ ਜੈ ਮਾਂ ਪ੍ਰੇਮੀਆਂ ਨੇ ਸ਼ਰਧਾ ਨਾਲ ਮਨਾਇਆ

ਬਸੀ ਪਠਾਣਾਂ, 28 ਅਗਸਤ (ਰਾਜਿੰਦਰ ਸ਼ਰਮਾ, ਐਚ. ਐਸ.

Ad Position 21
No active advertisement
ਅਜੀਤ ਡੈਸਕ 29-08-2026
ਬਸੀ ਪਠਾਣਾਂ, 28 ਅਗਸਤ (ਰਾਜਿੰਦਰ ਸ਼ਰਮਾ, ਐਚ. ਐਸ. ਗੌਤਮ)-ਡੇਰਾ ਸੱਚਖੰਡ ਦੁਆਰ ਵਿਖੇ ਸ੍ਰੀ ਊਸ਼ਾ ਮਾਤਾ ਜੀ ਦਾ ਯਾਦਗਾਰੀ ਦਿਵਸ ਜੈ ਮਾਂ ਪ੍ਰੇਮੀਆਂ ਵਲੋਂ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਨਾਇਆ। ਯਾਦਗਾਰੀ ਦਿਵਸ ਮੌਕੇ ਦੇਸ਼ ਦੇ ਵੱਖੋ-ਵੱਖਰੇ ਰਾਜਾਂ ਤੋਂ ਵੱਡੀ ਗਿਣਤੀ ’ਚ ਸੰਗਤ ਨੇ ਡੇਰਾ ਸੱਚਖੰਡ ਦੁਆਰ ਪਹੁੰਚ ਕੇ ਸ੍ਰੀ ਊਸ਼ਾ ਮਾਤਾ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸ਼ੀਤਲ ਜੋਤੀ ਮਾਂ ਸਮੇਤ ਹੋਰਨਾਂ ਜੈ ਮਾਂ ਪ੍ਰੇਮੀਆਂ ਵਲੋਂ ਹਵਨ ਯੱਗ ’ਚ ਸ਼ਰਧਾ ਨਾਲ ਭਾਗ ਲਿਆ। ਉਪਰੰਤ ਜੈ ਮਾਂ ਪ੍ਰੇਮੀਆਂ ਵਲੋਂ ਸਾਂਝੀ ਆਰਤੀ ਕੀਤੀ ਗਈ ਤੇ ਮਾਤਾ ਜੀ ਦਾ ਗੁਣਗਾਨ ਕਰਦਿਆਂ ਸੰਗਤ ਨੂੰ ਭਗਤੀ ਦੇ ਰੰਗ ਵਿਚ ਰੰਗਿਆ। ਇਸ ਮੌਕੇ ਬਸੀ ਪਠਾਣਾਂ ਦੀ ਐਸ. ਡੀ. ਐਮ. ਦੀਪ ਜੋਤ ਕੌਰ, ਸਾਬਕਾ ਵਿਧਾਇਕ ਤੇ ‘ਆਪ’ ਐਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ. ਤੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵੀ ਡੇਰਾ ਸੱਚਖੰਡ ਦੁਆਰ ਵਿਖੇ ਪਹੁੰਚ ਕੇ ਸ੍ਰੀ ਊਸ਼ਾ ਮਾਤਾ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ’ਚ ਸਮੂਹ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਸੰਗਤ ਨੇ ਸ਼ਰਧਾ ਨਾਲ ਲੰਗਰ ਛਕਿਆ ਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਅਹੁਦੇਦਾਰਾਂ ’ਚ ਸ਼ਾਮਿਲ ਰਮੇਸ਼ ਕੁਮਾਰ ਸੀ. ਆਰ., ਜਤਿੰਦਰ ਕੁਮਾਰ ਬਿੱਲੂ, ਰਮੇਸ਼ ਗੁਪਤਾ ਭੋਲਾ, ਸਾਬਕਾ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਪਵਨ ਸ਼ਰਮਾ, ਅਨੂਪ ਸਿੰਗਲਾ, ਪਵਨ ਕੁਮਾਰ ਬਿੱਟਾ, ਰਣਜੀਤ ਸਿੰਘ ਜੌਹਲ, ਪ੍ਰੇਮ ਵਧਵਾ, ਕੇਸ਼ਵ ਕਪਿਲਾ, ਅਮਿਤ ਗੋਇਲ, ਰਾਜੀਵ ਮਲਹੋਤਰਾ, ਨਗਰ ਕੌਂਸਲ ਪ੍ਰਧਾਨ ਰਾਜ ਪੁਰੀ, ਰਾਜੀਵ ਕੁਮਾਰ ਵਾਲਮੀਕੀ, ਭੂਸ਼ਨ ਜੋਗੀ, ਰਾਜਵੀਰ ਧੀਮਾਨ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਤੇ ਜੈ ਮਾਂ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਮੁਲਾਜ਼ਮਾਂ ਨੂੰ ਡੀ. ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕਰੇ ਸਰਕਾਰ-ਗੋਪੀ ਅਗਲੀ ਖ਼ਬਰ ਰੱਖੜੀ ਦੇ ਤਿਉਹਾਰ ਮੌਕੇ ਬੱਚਿਆਂ ਵਿਚ ਦਿਖਾਈ ਦਿੱਤਾ ਭਾਰੀ ਉਤਸ਼ਾਹ
Ad Position 24