29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਗੁਰਪ੍ਰੀਤ ਸਿੰਘ ਜੀ. ਪੀ. ਦੇ ਹਜ਼ਾਰ ਤੋਂ ਵੱਧ ਰੱਖੜੀਆਂ ਬੰਨ੍ਹ ਕੇ ਭੈਣਾਂ ਨੇ ਭਾਈ-ਭੈਣ ਦੇ ਪਿਆਰ ਦਾ ਕੀਤਾ ਪ੍ਰਗਟਾਵਾ

ਖਮਾਣੋਂ, 28 ਅਗਸਤ (ਮਨਮੋਹਣ ਸਿੰਘ ਕਲੇਰ)-ਗੁਰਪ੍ਰੀਤ ਸਿੰਘ ਜੀ. ਪੀ.

Ad Position 21
No active advertisement
ਅਜੀਤ ਡੈਸਕ 29-08-2026
ਖਮਾਣੋਂ, 28 ਅਗਸਤ (ਮਨਮੋਹਣ ਸਿੰਘ ਕਲੇਰ)-ਗੁਰਪ੍ਰੀਤ ਸਿੰਘ ਜੀ. ਪੀ. ਸਾਬਕਾ ਵਿਧਾਇਕ ਹਲਕਾ ਬਸੀ ਪਠਾਣਾਂ, ਪ੍ਰਧਾਨ ਐਸ. ਸੀ. ਵਿੰਗ ਆਮ ਆਦਮੀ ਪਾਰਟੀ ਨੇ ਹਲਕਾ ਬਸੀ ਪਠਾਣਾਂ ਵਿਚ ਰੱਖੜੀ ਦੇ ਤਿਉਹਾਰ ਮੌਕੇ ਰੱਖੇ ਗਏ ਵੱਖ-ਵੱਖ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਲੱਖਣਤਾ ਇਹ ਰਹੀ ਕਿ ਹਲਕੇ ਵਿਚ ਇਨ੍ਹਾਂ ਸਮਾਗਮਾਂ ਦੌਰਾਨ ਗੁਰਪ੍ਰੀਤ ਸਿੰਘ ਜੀ. ਪੀ. ਦੇ ਗੁੱਟ ਤੇ ਭੈਣਾਂ ਨੇ ਇਕ ਹਜ਼ਾਰ ਤੋਂ ਵੱਧ ਰੱਖੜੀਆਂ ਬੰਨ੍ਹ ਕੇ ਭੈਣ ਭਰਾ ਦੇ ਪਿਆਰ ਦੇ ਪ੍ਰਗਟਾਵੇ ਦਾ ਇਜ਼ਹਾਰ ਕੀਤਾ। ਜੀ. ਪੀ. ਵਲੋਂ ਅੱਜ ਬਲਾਕ ਖਮਾਣੋਂ ਦੇ ਪਿੰਡ ਲਖਣਪੁਰ ਵਿਖੇ ਕਰਵਾਏ ਇਕ ਵਿਸ਼ੇਸ਼ ਸਮਾਗਮ ਵਿਚ ਸ਼ਮੂਲੀਅਤ ਕੀਤੀ ਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਗੁਰਪ੍ਰੀਤ ਸਿੰਘ ਜੀ. ਪੀ. ਦੇ ਗੁੱਟ ਤੇ ਰੱਖੜੀਆਂ ਸਜਾਈਆਂ। ਇਸੇ ਦੌਰਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਹਮੇਸ਼ਾ ਹੀ ਰਿਣੀ ਰਹਿਣਗੇ, ਜਿਨ੍ਹਾਂ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਨਿਪਾਲ ਵਿਚ ਹੜ੍ਹ ਕਾਰਨ ਹੋਈ ਤਬਾਹੀ ’ਤੇ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰਾ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਮੁਲਾਜ਼ਮਾਂ ਨੂੰ ਡੀ. ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕਰੇ ਸਰਕਾਰ-ਗੋਪੀ
Ad Position 24