28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰੱਖੜੀ ਦਾ ਤਿਉਹਾਰ ਮਨਾਇਆ

ਰਾਜਪੁਰਾ, 28 ਅਗਸਤ (ਰਣਜੀਤ ਸਿੰਘ)-ਅੱਜ ਇਥੇ ਭੈਣ ਭਰਾ ਦੇ ਅਟੁੱਟ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਰਵਾਇਤ ਅੱਜ ਵੀ ਸਾਡੇ ਸਮਾਜ ਵਿਚ ਭੈਣ ਭਰਾ ਦੇ ਅਨਮੋਲ ਅਤੇ ਅਟੁੱਟ ਰਿਸ਼ਤੇ ਦੀ ਮਜ਼ਬੂਤੀ ਦਾ ਪ੍ਰਤੀਕ ਬਣ ਕੇ ਸਾਹਮਣੇ ਆਈ ਹੈ।

Ad Position 21
No active advertisement
ਰਾਜਪੁਰਾ ਵਿਖੇ ਭੈਣ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ ਕੇ ਸ਼ਗਨ ਮਨਾਉਂਦੀ ਹੋਈ। ਤਸਵੀਰ : ਰਣਜੀਤ ਸਿੰਘ 29-08-2026
ਰਾਜਪੁਰਾ, 28 ਅਗਸਤ (ਰਣਜੀਤ ਸਿੰਘ)-ਅੱਜ ਇਥੇ ਭੈਣ ਭਰਾ ਦੇ ਅਟੁੱਟ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਰਵਾਇਤ ਅੱਜ ਵੀ ਸਾਡੇ ਸਮਾਜ ਵਿਚ ਭੈਣ ਭਰਾ ਦੇ ਅਨਮੋਲ ਅਤੇ ਅਟੁੱਟ ਰਿਸ਼ਤੇ ਦੀ ਮਜ਼ਬੂਤੀ ਦਾ ਪ੍ਰਤੀਕ ਬਣ ਕੇ ਸਾਹਮਣੇ ਆਈ ਹੈ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੇਸ਼ਮੀ ਧਾਗੇ ਵਿਚ ਪਿਆਰ ਪਰੋ ਕੇ ਬੰਨ੍ਹਿਆ। ਸਵੇਰ ਤੋਂ ਹੀ ਗਲੀਆਂ ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਅੰਤਾਂ ਦੀ ਰੌਣਕ ਸੀ। ਨਵ ਵਿਆਹੀਆਂ ਭੈਣਾਂ ਖ਼ਾਸ ਤੌਰ ’ਤੇ ਆਪਣੇ ਸਹੁਰੇ ਘਰੋਂ ਆਪਣੇ ਪੇਕੇ ਘਰ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹਣ ਲਈ ਆਈਆਂ ਹੋਈਆਂ ਸਨ। ਜਾਣਕਾਰੀ ਮੁਤਾਬਿਕ ਭੈਣ ਭਰਾ ਦੇ ਅਟੁੱਟ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਪਵਿੱਤਰ ਤਿਉਹਾਰ ਰੱਖੜੀ ਪੂਰੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਈ ਗਈ। ਭੈਣਾਂ ਨੇ ਭਰਾਵਾਂ ਦੇ ਮੱਥੇ ਤਿਲਕ ਲਗਾ ਕੇ ਆਰਤੀ ਉਤਾਰ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੇ ਗੁੱਟ ’ਤੇ ਪਿਆਰ ਦੀਆਂ ਰੱਖੜੀਆਂ ਸਜਾਈਆਂ। ਭੈਣਾਂ ਨੇ ਆਪਣੇ ਭਰਾਵਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਰੇਸ਼ਮੀ ਧਾਗੇ ਵਿਚ ਆਪਣਾ ਪਿਆਰ ਭਰਾਵਾਂ ਤੇ ਗੁੱਟਾਂ ’ਤੇ ਬੰਨਿਆ। ਭੈਣਾਂ ਆਪਣੇ ਭਰਾਵਾਂ ਦੇ ਨਾਲ-ਨਾਲ ਭਤੀਜਿਆਂ ਅਤੇ ਭਰਜਾਈਆਂ ਲਈ ਵੀ ਸ਼ਗਨ ਲੈ ਕੇ ਆਈਆਂ ਹੋਈਆਂ ਸਨ। ਸ਼ਹਿਰ ਦੇ ਨਾਲ ਪਿੰਡਾਂ ਅਤੇ ਖ਼ਾਸ ਤੌਰ ’ਤੇ ਬੱਸ ਸਟੈਂਡ ’ਤੇ ਵੀ ਭੈਣਾਂ ਆਪਣੇ ਭਰਾਵਾਂ ਲਈ ਦੁਆਵਾਂ ਦੇ ਧਾਗੇ ਲੈ ਕੇ ਉਨ੍ਹਾਂ ਦੀ ਸੁੱਖ ਸ਼ਾਂਤੀ ਲਈ ਆ ਜਾ ਰਹੀਆਂ ਸਨ। ਰੱਖੜੀ ਦਾ ਤਿਉਹਾਰ ਮਿਠਾਸ ਅਤੇ ਮੋਹ ਦਾ ਤਿਉਹਾਰ ਹੈ। ਅੱਜ ਹਲਵਾਈਆਂ ਦੀਆਂ ਦੁਕਾਨਾਂ ਖ਼ੁਸ਼ੀਆਂ ਨਾਲ ਲਬਰੇਜ਼ ਹੋਈਆਂ ਪਈਆਂ ਸਨ ਅਤੇ ਹਲਵਾਈਆਂ ਨੇ ਖ਼ਾਸ ਤੌਰ ’ਤੇ ਘਿਉਰ, ਪਾਨ ਬਰਫ਼ੀ, ਕਾਜੂ ਕਤਲੀ ਅਤੇ ਹੋਰ ਮਿਠਾਈਆਂ ਬਹੁਤ ਹੀ ਸੁੰਦਰ ਢੰਗ ਨਾਲ ਦੁਕਾਨਾਂ ਵਿਚ ਸਜਾਈਆਂ ਹੋਈਆਂ ਸਨ।
Ad Position 22
No active advertisement
ਪਿਛਲੀ ਖ਼ਬਰ ਖਮਾਣੋਂ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਡਾ. ਬੀ. ਆਰ ਅੰਬੇਡਕਰ ਮਿਸ਼ਨ ਸੁਸਾਇਟੀ ਖਮਾਣੋਂ ਵਲੋਂ 17ਵੀਂ ਪੁਸਤਕ ਪ੍ਰਤੀਯੋਗਤਾ ਕੱਲ੍ਹ
Ad Position 24