02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਿਆਸੀ ਛਤਰ ਛਾਇਆ ਹੇਠ ਰਾਤੋ ਰਾਤ ਕਰੋੜਾਂ ਦੀ ਜ਼ਮੀਨ ’ਤੇ ਕਬਜ਼ਾ

ਰਾਜਪੁਰਾ, 1 ਸਤੰਬਰ (ਰਣਜੀਤ ਸਿੰਘ)-ਰਾਜਪੁਰਾ ਪਟਿਆਲਾ ਹਾਈਵੇ ’ਤੇ ਬਹਾਵਲਪੁਰ ਭਵਨ ਦੇ ਨੇੜੇ ਰਾਤ ਦੇ ਹਨੇਰੇ ਵਿਚ ਕਿਸੇ ਕਬਜ਼ਾਧਾਰੀ ਨੇ ਸਰਕਾਰੀ ਜ਼ਮੀਨ ’ਤੇ ਲੋਹੇ ਦਾ ਖੋਖਾ ਰੱਖ ਕੇ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਰਾਜਪੁਰਾ ਪਟਿਆਲਾ ਰੋਡ ’ਤੇ ਬਵਾਹਲਪੁਰ ਭਵਨ ਦੇ ਨੇੜੇ ਬੇਸ ਕੀਮਤੀ ਜ਼ਮੀਨ ’ਤੇ ਲੋਹੇ ਦਾ ਬਣਿਆ ਬਣਾਇਆ ਖੋਖਾ ਰੱਖ ਕੇ ਕਿਸੇ ਕਬਜ਼ਾਧਾਰੀ ਨੇ ਸਰਕਾਰੀ ਜ਼ਮੀਨ ’ਤੇ ਕਥਿਤ ਕਬਜ਼ਾ ਕਰ ਲਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਰਾਜਪੁਰਾ, 1 ਸਤੰਬਰ (ਰਣਜੀਤ ਸਿੰਘ)-ਰਾਜਪੁਰਾ ਪਟਿਆਲਾ ਹਾਈਵੇ ’ਤੇ ਬਹਾਵਲਪੁਰ ਭਵਨ ਦੇ ਨੇੜੇ ਰਾਤ ਦੇ ਹਨੇਰੇ ਵਿਚ ਕਿਸੇ ਕਬਜ਼ਾਧਾਰੀ ਨੇ ਸਰਕਾਰੀ ਜ਼ਮੀਨ ’ਤੇ ਲੋਹੇ ਦਾ ਖੋਖਾ ਰੱਖ ਕੇ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਰਾਜਪੁਰਾ ਪਟਿਆਲਾ ਰੋਡ ’ਤੇ ਬਵਾਹਲਪੁਰ ਭਵਨ ਦੇ ਨੇੜੇ ਬੇਸ ਕੀਮਤੀ ਜ਼ਮੀਨ ’ਤੇ ਲੋਹੇ ਦਾ ਬਣਿਆ ਬਣਾਇਆ ਖੋਖਾ ਰੱਖ ਕੇ ਕਿਸੇ ਕਬਜ਼ਾਧਾਰੀ ਨੇ ਸਰਕਾਰੀ ਜ਼ਮੀਨ ’ਤੇ ਕਥਿਤ ਕਬਜ਼ਾ ਕਰ ਲਿਆ ਹੈ। ਇਸ ਦੇ ਬਾਵਜੂਦ ਹੈਰਾਨੀ ਦੀ ਗੱਲ ਇਹ ਹੈ ਕਿ ਦੋ ਦਿਨ ਬੀਤ ਜਾਣ ’ਤੇ ਵੀ ਵੀ ਕਿਸੇ ਕਿਸਮ ਦੀ ਕੋਈ ਕਾਰਵਾਈ ਕਰਨ ਦੀ ਗੱਲ ਨਹੀਂ ਕੀਤੀ ਗਈ। ਜਦੋ ਸ਼ਹਿਰ ਵਾਸੀਆਂ ਨੇ ਵੇਖਿਆ ਕਿ ਰਾਤ ਦੇ ਹਨੇਰੇ ਵਿਚ ਕਿਸ ਕਬਜ਼ਾਧਾਰੀ ਨੇ ਮਿਲੀ ਭੁਗਤ ਨਾਲ ਲੋਹੇ ਦਾ ਖੋਖਾ ਸਰਕਾਰੀ ਜ਼ਮੀਨ ’ਤੇ ਰੱਖ ਲਿਆ ਹੈ ਅਤੇ ਉਸ ਖੋਖੇ ’ਤੇ ਨੀਲਾ ਰੰਗ ਕਰ ਦਿੱਤਾ ਗਿਆ ਹੈ। ਰੰਗ ਵੀ ਇਸ ਤਰ੍ਹਾਂ ਕੀਤਾ ਹੈ ਕਿ ਖੋਖਾ ਨਵਾ ਨਾ ਲੱਗ ਕੇ ਪੁਰਾਣਾ ਜਿਹਾ ਲੱਗੇ। ਇਸ ਸੰਬੰਧੀ ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਖੋਖੇ ਦੀ ਅਲਾਟਮੈਂਟ ਹੈ ਜਾਂ ਫਿਰ ਨਾਜਾਇਜ਼ ਕਬਜ਼ਾ ਹੈ ਇਸ ਸਬੰਧੀ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੀਦਾ ਹੈ। ਕਈ ਸ਼ਹਿਰ ਵਾਸੀਆਂ ਨੇ ਕਿਹਾ ਕਿ ਇਸ ਪੂਰੀ ਘਟਨਾ ਦੀ ਸੀ. ਬੀ. ਆਈ. ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸ਼ਹਿਰ ’ਚ ਵੱਡਾ ਧਾਰਮਿਕ ਸਮਾਗਮ ਹੋ ਰਿਹਾ ਹੈ ਉਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਲਗੀਧਰ ਨੈਸ਼ਨਲ ਸੈਕੰਡਰੀ ਸਕੂਲ ਮੂੰਗੋ ਦੇ ਬੱਚਿਆਂ ਵਲੋਂ ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜ ਸੇਵਾਮੁਕਤ ਕਰਮਚਾਰੀਆਂ ਨੂੰ 1 ਕਰੋੜ 8 ਲੱਖ 83 ਹਜ਼ਾਰ 235 ਰੁਪਏ ਦੇ ਵਿੱਤੀ ਲਾਭਾਂ ਦੇ ਚੈੱਕ ਸੌਂਪੇ-ਮੇਅਰ
Ad Position 24