ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਲੜਕੀਆਂ ਦੇ ਬਾਕਸਿੰਗ ਮੁਕਾਬਲਿਆਂ ‘ਚ ਪਟਿਆਲੇ ਨੇ ਜਿੱਤੀ ਓਵਰਆਲ ਟਰਾਫ਼ੀ
ਪਟਿਆਲਾ, 28 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਹੇਠ ਪਟਿਆਲੇ ਜ਼ਿਲੇ ਦੀ ਬਾਕਸਿੰਗ ਅੰਡਰ-19 ਲੜਕੀਆਂ ਦੀ ਟੀਮ ਨੇ 70ਵੀਂ ਅੰਤਰ ਜਿਲਾ ਸਕੂਲ ਖੇਡਾਂ ‘ਚ ਬਾਕਸਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਫਿਰੋਜ਼ਪੁਰ ਵਿਖੇ ਓਵਰਆਲ ਟਰਾਫੀ ਜਿੱਤੀ ਅਤੇ ਜਿਲ੍ਹੇ ਦਾ ਨਾਮ ਸਟੇਟ ਪੱਧਰ ’ਤੇ ਚਮਕਾਇਆ।
ਪਟਿਆਲਾ, 28 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਹੇਠ ਪਟਿਆਲੇ ਜ਼ਿਲੇ ਦੀ ਬਾਕਸਿੰਗ ਅੰਡਰ-19 ਲੜਕੀਆਂ ਦੀ ਟੀਮ ਨੇ 70ਵੀਂ ਅੰਤਰ ਜਿਲਾ ਸਕੂਲ ਖੇਡਾਂ ‘ਚ ਬਾਕਸਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਫਿਰੋਜ਼ਪੁਰ ਵਿਖੇ ਓਵਰਆਲ ਟਰਾਫੀ ਜਿੱਤੀ ਅਤੇ ਜਿਲ੍ਹੇ ਦਾ ਨਾਮ ਸਟੇਟ ਪੱਧਰ ’ਤੇ ਚਮਕਾਇਆ। ਟੀਮ ਦੇ ਕੋਚ ਗੁਰਵਿੰਦਰ ਸਿੰਘ ਸੰਧੂ ਤੇ ਬਿਕਰਮਜੀਤ ਸਿੰਘ ਨੇ ਦੱਸਿਆ ਕਿ 75-81 ਕਿਲੋ ਭਾਰ ਵਰਗ ਵਿੱਚ ਸ਼ਿਵਾਨੀ ਤੂਰ ਨੇ ਗੋਲਡ, 45-48 ਕਿਲੋ ਭਾਰ ਵਰਗ ਵਿੱਚ ਹਰਦੀਪ ਕੌਰ ਨੇ ਗੋਲਡ,45 ਕਿਲੋ ਭਾਰ ਵਰਗ ਵਿੱਚ ਰਾਗਨੀ ਮੱਟੂ ਨੇ ਸਿਲਵਰ, 57-60 ਕਿਲੋ ਭਾਰ ਵਰਗ ਵਿੱਚ ਛਾਇਆ ਨੇ ਸਿਲਵਰ,51-54 ਕਿਲੋ ਭਾਰ ਵਰਗ ਵਿੱਚ ਅਰਸ਼ਪ੍ਰੀਤ ਕੌਰ ਨੇ ਬਰਾਉਨਜ਼, 60-64 ਕਿਲੋ ਭਾਰ ਵਰਗ ਵਿੱਚ ਹੁਸਨਪ੍ਰੀਤ ਕੌਰ ਨੇ ਬਰਾਉਨਜ਼ ਮੈਡਲ ਜਿੱਤਿਆ।ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਨੇ ਸਾਰੀ ਟੀਮ ਨੂੰ, ਕੋਚਾਂ ਤੇ ਟੀਮ ਦੇ ਇੰਚਾਰਜ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਾਂ ਦਿੱਤੀਆਂ।ਇਸ ਮੌਕੇ ਮੈਡਮ ਲਕਸ਼ਮੀ ਇੰਟਰਨੈਸ਼ਨਲ ਆਫੀਸ਼ੀਅਲ, ਟੀਮ ਇੰਚਾਰਜ ਦਿਆ ਸਿੰਘ, ਕੋਚ ਮਨਜੀਤ ਕੌਰ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।