04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਆਸ਼ਾ ਵਰਕਰਾਂ ਵੀ 5 ਤੋਂ 15 ਸਤੰਬਰ ਤੱਕ ਜਾਣਗੀਆਂ ਕੰਮ ਛੋੜ ਹੜਤਾਲ ’ਤੇ ਗਰਭਵਤੀ ਔਰਤਾਂ, ਜੱਚਾ-ਬੱਚਾ ਅਤੇ ਟੀ.ਬੀ ਦੇ ਮਰੀਜ਼ਾਂ ਨੂੰ ਝੱਲਣੀ ਪੈ ਸਕਦੀ ਹੈ ਪ੍ਰੇਸ਼ਾਨੀ

ਜਖਵਾਲੀ, 3 ਸਤੰਬਰ (ਨਿਰਭੈ ਸਿੰਘ)- ਸੂਬੇ ਭਰ ਦੀਆਂ ਆਸ਼ਾ ਵਰਕਰਜ਼ ਵੀ ਹੁਣ ਕੰਮ ਛੋੜ ਹੜਤਾਲ ਤੇ ਜਾਣ ਲਈ ਤਿਆਰ ਹਨ। ਇਸ ਸਬੰਧੀ ਸਬੰਧਿਤ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਜਖਵਾਲੀ, 3 ਸਤੰਬਰ (ਨਿਰਭੈ ਸਿੰਘ)- ਸੂਬੇ ਭਰ ਦੀਆਂ ਆਸ਼ਾ ਵਰਕਰਜ਼ ਵੀ ਹੁਣ ਕੰਮ ਛੋੜ ਹੜਤਾਲ ਤੇ ਜਾਣ ਲਈ ਤਿਆਰ ਹਨ। ਇਸ ਸਬੰਧੀ ਸਬੰਧਿਤ ਐਸ. ਐਮ. ਓ. ਨੂੰ ਜਾਣਕਾਰੀ ਲਈ ਨੋਟਿਸ ਦੇ ਦਿੱਤੇ ਗਏ ਹਨ। ਇਸ ਸਬੰਧੀ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਦੇ ਵਿਚ ਐਸ. ਐਮ. ਓ. ਚਨਾਰਥਲ ਨੂੰ ਵੀ ਨੋਟਿਸ ਦਿੱਤਾ ਗਿਆ ਹੈ। ਆਸਾ ਵਰਕਰਜ਼ ਤੇ ਫੈਸੀਲੀਟੇਟਰ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੀਆਂ ਜਾਂਦੀਆਂ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਮੁੱਖ ਮੰਤਰੀ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਹਰ ਘਰ, ਹਰ ਵਰਗ, ਡੋਰ ਟੂ ਡੋਰ ਲੋਕਾਂ ਤੱਕ ਪਹੁੰਚਾ ਰਹੀਆਂ ਹਨ, ਜਦੋਂ ਵੀ ਪੰਜਾਬ ਦੇ ਔਖਾ ਸਮਾਂ ਆਇਆ ਜਿਵੇਂ ਕਿ ਕਰੋਨਾ ਮਹਾਂਮਾਰੀ, ਅਪ੍ਰੇਸ਼ਨ ਸੰਧੂਰ ਜਾਂ ਹੜ੍ਹਾਂ ਵਰਗੀ ਨਾਜ਼ੁਕ ਸਥਿਤੀ ਵਿਚ ਪੰਜਾਬ ਭਰ ਦੀਆਂ ਵਰਕਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫ਼ਰੰਟ ਲਾਈਨ ਤੇ ਰਹਿ ਕੇ ਗਰਾਉਂਡ ਪੱਧਰ ਤੇ ਦਿਨ ਰਾਤ ਸਖ਼ਤ ਮਿਹਨਤ ਕੀਤੀ ਹੈ, ਪਰ ਅਫ਼ਸੋਸ ਕਿ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਭ ਤੋਂ ਹੇਠਲੀ ਕੈਟਾਗਰੀ ਵਜੋਂ ਰੱਖਿਆ ਜਾ ਰਿਹਾ ਹੈ, ਜਿਸ ਕਰਕੇ ਸਮੂਹ ਪੰਜਾਬ ਦੀਆਂ ਵਰਕਰਾਂ ਵਿਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਵਲੋਂ 5 ਤੋਂ 15 ਸਤੰਬਰ ਤੱਕ ਕੰਮ ਛੋੜ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੀਆਂ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਵਿਰੁੱਧ ਐਫ. ਆਈ. ਆਰ. ਦਰਜ ਕਰਨਾ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼- ਡਾ. ਅਮਨਦੀਪ ਕੌਰ ਢੋਲੇਵਾਲ ਅਗਲੀ ਖ਼ਬਰ ਪੰਜਾਬ ਦਾ ਬਿਜਲੀ ਸੰਕਟ ‘ਆਪ’ ਸਰਕਾਰ ਦੀ ਨਾਕਾਮੀ ਦਾ ਨਤੀਜਾ- ਜਥੇਦਾਰ ਮੁਕਾਰੋਂਪੁਰ
Ad Position 24