ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਰਹਿੰਦ ’ਚ ਇਕ ਵਿਸ਼ਾਲ ਪ੍ਰਭਾਤ ਫੇਰੀ ਕੱਢੀ
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਬਲਜਿੰਦਰ ਸਿੰਘ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸ੍ਰੀ ਹਨੂੰਮਾਨ ਸੇਵਾ ਦਲ ਵਲੋਂ ਸਰਹਿੰਦ ਵਿਚ ਇਕ ਵਿਸ਼ਾਲ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਸਵੇਰੇ ਢੋਲ, ਸੰਖ ਅਤੇ ਜੈ ਸ਼੍ਰੀ ਕ੍ਰਿਸ਼ਨ ਅਤੇ ਜੈ ਸ਼੍ਰੀ ਰਾਮ ਦੇ ਗੂੰਜਦੇ ਜੈਕਾਰਿਆਂ ਨਾਲ ਸ਼ੁਰੂ ਹੋਈ ਇਸ ਵਿਸ਼ਾਲ ਪ੍ਰਭਾਤ ਫੇਰੀ ਨੇ ਪੂਰੇ ਸ਼ਹਿਰ ਨੂੰ ਭਗਤੀ ਦੇ ਮਾਹੌਲ ਵਿਚ ਰੰਗ ਦਿੱਤਾ।
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਬਲਜਿੰਦਰ ਸਿੰਘ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸ੍ਰੀ ਹਨੂੰਮਾਨ ਸੇਵਾ ਦਲ ਵਲੋਂ ਸਰਹਿੰਦ ਵਿਚ ਇਕ ਵਿਸ਼ਾਲ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਸਵੇਰੇ ਢੋਲ, ਸੰਖ ਅਤੇ ਜੈ ਸ਼੍ਰੀ ਕ੍ਰਿਸ਼ਨ ਅਤੇ ਜੈ ਸ਼੍ਰੀ ਰਾਮ ਦੇ ਗੂੰਜਦੇ ਜੈਕਾਰਿਆਂ ਨਾਲ ਸ਼ੁਰੂ ਹੋਈ ਇਸ ਵਿਸ਼ਾਲ ਪ੍ਰਭਾਤ ਫੇਰੀ ਨੇ ਪੂਰੇ ਸ਼ਹਿਰ ਨੂੰ ਭਗਤੀ ਦੇ ਮਾਹੌਲ ਵਿਚ ਰੰਗ ਦਿੱਤਾ। ਰਵਾਇਤੀ ਪਹਿਰਾਵੇ ਵਿਚ ਸਜੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ, ਨੌਜਵਾਨਾਂ ਅਤੇ ਔਰਤਾਂ ਨੇ ਭਗਵੇਂ ਝੰਡੇ ਅਤੇ ਰਾਸ਼ਟਰੀ ਝੰਡੇ ਫੜ ਕੇ ਪ੍ਰਭਾਤ ਫੇਰੀ ਵਿਚ ਹਿੱਸਾ ਲਿਆ। ਸ਼੍ਰੀ ਹਨੂਮਾਨ ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਉੱਪਲ ਨੇ ਦੱਸਿਆ ਕਿ ਸਵੇਰ ਦੀ ਪ੍ਰਭਾਤ ਫੇਰੀ ਸ਼੍ਰੀ ਹਨੂਮਾਨ ਸੇਵਾ ਦਲ ਦਫ਼ਤਰ ਨਵੀਂ ਆਬਾਦੀ ਸਰਹਿੰਦ ਤੋਂ ਸ਼ੁਰੂ ਹੋਈ ਅਤੇ ਮੁਹੱਲਾ ਹਰਲਾਲ ਪੁਰਾ, ਮਥੁਰਾ ਦਾਸ ਗਲੀ, ਪ੍ਰੋਫੈਸਰ ਕਲੋਨੀ, ਸਟਾਰ ਕਲੋਨੀ ਅਤੇ ਮੰਗਲ ਨਾਥ ਸਟਰੀਟ ਤੋਂ ਹੁੰਦੀ ਹੋਈ ਸ਼੍ਰੀ ਪਰਸ਼ੂਰਾਮ ਚੌਕ ਪਹੁੰਚੀ ਅਤੇ ਮੁੜ ਦਫ਼ਤਰ ਪਹੁੰਚ ਕੇ ਸਮਾਪਤ ਹੋਈ। ਵੱਖ-ਵੱਖ ਧਾਰਮਿਕ ਸੰਗਠਨਾਂ ਅਤੇ ਸਥਾਨਕ ਨਾਗਰਿਕਾਂ ਵਲੋਂ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਕਰ ਅਤੇ ਆਰਤੀ ਕਰਕੇ ਪ੍ਰਭਾਤ ਫੇਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਸ਼ੀ ਉੱਪਲ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਪਣੀ ਅਮੀਰ ਵੈਦਿਕ ਸਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਚੇਤਨਾ ਨਾਲ ਜੋੜਨਾ ਹੈ । ਅੰਤ ਵਿਚ ਸ਼ਾਨਦਾਰ ਆਰਤੀ ਤੋਂ ਬਾਅਦ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ, ਰਣਜੀਤ ਸਿੰਘ ਤਰਖਾਣਮਾਜਰਾ, ਭਾਜਪਾ ਆਗੂ ਵਿਕੀ ਰਾਏ, ਕੌਂਸਲਰ ਰਾਜੇਸ਼ ਉੱਪਲ, ਡਾ. ਹਿਤੇਂਦਰ ਸੂਰੀ, ਬ੍ਰਾਹਮਣ ਭਲਾਈ ਬੋਰਡ ਦੇ ਪ੍ਰਧਾਨ ਤਰਸੇਮ ਲਾਲ ਸ਼ਰਮਾ, ਜਗਦੀਸ਼ ਵਰਮਾ, ਰਣਜੀਤ ਸ਼ਰਮਾ, ਪ੍ਰਦੀਪ ਸੂਦ, ਕਮਲੇਸ਼ ਵਰਮਾ, ਰੋਹਿਤ ਸ਼ਰਮਾ, ਰਜਤ ਉੱਪਲ, ਰਾਜੇਸ਼ ਕੌੜਾ, ਕਰਨ ਉੱਪਲ, ਵਿਨੈ ਗੁਪਤਾ, ਬਦਰੀਨਾਥ, ਰਾਮ ਬਿਲਾਸ, ਅਰੁਣ ਸੂਰੀ, ਰਾਕੇਸ਼ ਗੁਪਤਾ, ਅਰੁਣ ਜੈਨ, ਸੰਜੀਵ ਉੱਪਲ, ਨਿਧੀ ਉੱਪਲ, ਮੰਜੂ ਸੂਰੀ, ਕਾਜਲ ਸੂਦ, ਤਰੁਣ ਅਗਰਵਾਲ, ਸੁਰੇਸ਼ ਸੂਦ, ਸ਼ਿਵ ਕੁਮਾਰ ਧੀਮਾਨ, ਨਵੀਨ ਕਪੂਰ, ਵਿਪਿਨ ਚੋਪੜਾ ਅਤੇ ਰਾਜ ਕੁਮਾਰ, ਵਰਿੰਦਰ ਕੁਮਾਰ, ਰਣਵੀਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਸਨ।