ਇਸਕਾਨ ਉਤਸਵ ਕਮੇਟੀ ਨੇ ‘ਹਰੇ ਕ੍ਰਿਸ਼ਨ ਉਤਸਵ’ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਮੰਡੀ ਗੋਬਿੰਦਗੜ੍ਹ, 4 ਸਤੰਬਰ (ਰਾਜੇਸ਼ ਸ਼ਰਮਾ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਇਸਕਾਨ ਉਤਸਵ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਮਹਾਰਾਜਾ ਅਗਰਸੈਨ ਭਵਨ, ਜੀ. ਟੀ.
ਮੰਡੀ ਗੋਬਿੰਦਗੜ੍ਹ, 4 ਸਤੰਬਰ (ਰਾਜੇਸ਼ ਸ਼ਰਮਾ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਇਸਕਾਨ ਉਤਸਵ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਮਹਾਰਾਜਾ ਅਗਰਸੈਨ ਭਵਨ, ਜੀ.ਟੀ. ਰੋਡ ਵਿਖੇ ‘ਹਰੇ ਕ੍ਰਿਸ਼ਨ ਉਤਸਵ’ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਹਰੀਨਾਮ ਸੰਕੀਰਤਨ, ਬ੍ਰਹਮ ਮਹਾਭਿਸ਼ੇਕ, ਛੱਪਣ ਭੋਗ, ਧਾਰਮਿਕ ਗਤੀਵਿਧੀਆਂ ਅਤੇ ਬਾਲ ਪ੍ਰਤਿਭਾਵਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਸਮਾਗਮ ਦੀ ਸ਼ੁਰੂਆਤ ਹਰੀਨਾਮ ਸੰਕੀਰਤਨ ਨਾਲ ਅਯੋਧਿਆ ਦਾਸ ਪ੍ਰਭੂ, ਵਿਸ਼ਾਲ ਕਪਲਿਸ਼, ਕਪਿਸ਼ ਸ਼ਰਮਾ ਤੇ ਰਜਤ ਵਰਮਾ ਦੀ ਅਗਵਾਈ ਹੇਠ ਹੋਏ ਸੰਕੀਰਤਨ ਦੌਰਾਨ ਪੂਰਾ ਭਵਨ ‘ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼ਰਧਾਲੂਆਂ ਨੇ ਭਗਵਾਨ ਕ੍ਰਿਸ਼ਨ ਦੀ ਭਗਤੀ ਵਿਚ ਲੀਨ ਹੋ ਕੇ ਸੰਕੀਰਤਨ ਦਾ ਅਨੰਦ ਮਾਣਿਆ। ਇਸ ਮੌਕੇ ਮੁੱਖ ਮਹਿਮਾਨ ਰੂਪੇਸ਼ ਜੈਨ ਨੇ ਪਰਿਵਾਰ ਸਮੇਤ ਸ਼ਿਰਕਤ ਕੀਤੀ ਅਤੇ ਸਾਬਕਾ ਕੈਬਿਨਟ ਮੰਤਰੀ ਰਣਦੀਪ ਸਿੰਘ ਨਾਭਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਇਸ ਮੌਕੇ ਉਨ੍ਹਾਂ ਨਾਲ ਬਲਾਕ ਕਾਂਗਰਸ ਦੀ ਪ੍ਰਧਾਨ ਸੰਜੀਤ ਦੱਤਾ ਵੀ ਮੌਜੂਦ ਸਨ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਲਈ ਡਰਾਇੰਗ, ਰੰਗ ਭਰਨ, ਘੜਾ ਬਣਾਉਣ ਤੇ ਸਜਾਵਟ ਆਦਿ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਆਪਣੀ ਕਲਾ ਤੇ ਰਚਨਾਤਮਿਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਬੱਚਿਆਂ ਨੂੰ ਇਨਾਮ ਅਤੇ ਹੋਰਨਾਂ ਭਾਗੀਦਾਰਾਂ ਦੀ ਇਨਾਮ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਮੁਕਾਬਲਿਆਂ ਦੇ ਆਯੋਜਨ ਵਿਚ ਸਹਿਯੋਗ ਦੇਣ ਵਾਲੀਆਂ ਅਧਿਆਪਕਾਵਾਂ ਜੋਤੀ ਸ਼ਾਰਦਾ, ਅਨੂ ਵਰਮਾ, ਰਿਚਾ ਅਨੇਜਾ, ਜੀਆ ਜੁਨੇਜਾ, ਆਰਤੀ ਕਪਲਿਸ਼ ਤੇ ਹਿਤਾਂਸ਼ੀ ਸਿੰਗਲਾ ਸਮੇਤ ਹੋਰਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਭਗਵਾਨ ਸ਼੍ਰੀ ਕ੍ਰਿਸ਼ਨ ਦਾ ਬ੍ਰਹਮ ਮਹਾਭਿਸ਼ੇਕ ਸ਼ਰਧਾਲੂਆਂ ਵਲੋਂ ਸ਼ਰਧਾ ਤੇ ਪਿਆਰ ਨਾਲ ਕੀਤਾ ਗਿਆ। ਇਸ ਉਪਰੰਤ ਭਗਵਾਨ ਨੂੰ ਛੱਪਣ ਭੋਗ ਅਰਪਣ ਕਰਕੇ ਸੰਗਤ ਨੂੰ ਮਹਾ ਪ੍ਰਸਾਦ ਵਰਤਾਇਆ ਗਿਆ। ਸ਼ਾਮ ਨੂੰ ਨਿਕੇਤ ਪ੍ਰਭੂ ਤੇ ਉਨ੍ਹਾਂ ਦੀ ਟੀਮ ਵਲੋਂ ਵਿਸ਼ੇਸ਼ ਸੰਕੀਰਤਨ ਕੀਤਾ ਗਿਆ, ਜਿਸ ਦੌਰਾਨ ਸ਼ਰਧਾਲੂ ਭਜਨਾਂ ’ਤੇ ਝੂਮਦੇ ਨਜ਼ਰ ਆਏ। ਇਸ ਮੌਕੇ ਗੋਪਾਲ ਸਿੰਗਲਾ, ਪ੍ਰਕਾਸ਼ ਚੰਦ ਗਰਗ, ਰਮੇਸ਼ ਗੋਇਲ, ਡਾ . ਮਨਮੋਹਨ ਕੌਸ਼ਲ, ਸਾਬਕਾ ਵਿਧਾਇਕ ਕਰਨਦੀਪ ਸਿੰਘ, ਸੁਭਾਸ਼ ਬਾਂਸਲ, ਰਾਜਾ ਰਾਮ ਗੋਇਲ, ਐਸ.ਐਨ.ਏ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਰਿਤੂ ਸਿੰਘ, ਆਨੰਦ ਪਨੇਸਰ, ਗੋਲਡੀ ਪਨੇਸਰ, ਰਾਜ ਗੋਇਲ ਤੇ ਮਨੋਜ ਗੋਇਲ ਸਮੇਤ ਕਈ ਪਤਵੰਤੇ ਹਾਜ਼ਰ ਸਨ।