04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਵਿਸ਼ਵ ਵਿਚ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲਾ ਅਧਿਆਪਕ ਰਾਜਨ ਸ਼ਰਮਾ

ਖਮਾਣੋਂ, 4 ਸਤੰਬਰ (ਮਨਮੋਹਣ ਸਿੰਘ ਕਲੇਰ)- 5 ਸਤੰਬਰ 2007 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਮਾਣੋਂ ਦੇ ਮਾਸਟਰ ਰਾਜਨ ਸ਼ਰਮਾ ਨੂੰ ਜਦੋਂ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਦਿੱਤਾ ਗਿਆ ਤਾਂ ਇਲਾਕੇ ਦੇ ਲੋਕਾਂ ਵਲੋਂ ਵੀ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਗਿਆ। ਇੱਥੋਂ ਤੱਕ ਕਿ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਆਰ.

Ad Position 21
repet_subhas-goyals [Copy P29]
ਅਧਿਆਪਕ ਰਾਜਨ ਸ਼ਰਮਾ 05-09-2026
ਖਮਾਣੋਂ, 4 ਸਤੰਬਰ (ਮਨਮੋਹਣ ਸਿੰਘ ਕਲੇਰ)- 5 ਸਤੰਬਰ 2007 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਮਾਣੋਂ ਦੇ ਮਾਸਟਰ ਰਾਜਨ ਸ਼ਰਮਾ ਨੂੰ ਜਦੋਂ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਦਿੱਤਾ ਗਿਆ ਤਾਂ ਇਲਾਕੇ ਦੇ ਲੋਕਾਂ ਵਲੋਂ ਵੀ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਗਿਆ। ਇੱਥੋਂ ਤੱਕ ਕਿ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਆਰ. ਓ. ਵਲੋਂ ਵੀ ਸਨਮਾਨਿਤ ਕਰਕੇ ਉਨ੍ਹਾਂ ਦੇ ਅਧਿਆਪਨ, ਸਮਾਜਿਕ ਤੇ ਵਾਤਾਵਰਨ ਸਬੰਧੀ ਕੀਤੇ ਜਾਂਦੇ ਕੰਮਾਂ ’ਤੇ ਮੋਹਰ ਲੱਗਾ ਦਿੱਤੀ ਗਈ। ਅੱਜ ਲਗਪਗ ਦੋ ਦਹਾਕਿਆਂ ਬਾਅਦ ਵੀ ਰਾਜਨ ਸ਼ਰਮਾ ਨੇ ਆਪਣੀਆਂ ਇਹ ਗਤੀਵਿਧੀਆਂ ਬਹੁਤ ਗੁਣਾ ਵਧਾਈਆਂ, ਜਿਸ ਨਾਲ ਉਨ੍ਹਾਂ ਦੀਆਂ ਵਾਤਾਵਰਨ ਪ੍ਰਤੀ ਜਾਗਰੂਕਤਾ ਗਤੀਵਿਧੀਆਂ ਕਰਕੇ ਉਸ ਨੂੰ ਸੰਯੁਕਤ ਰਾਸ਼ਟਰ ਵਲੋਂ ਵੀ ਸਰਟੀਫਿਕੇਟ ਦਿੱਤੇ ਗਏ। ਰਾਜਨ ਸ਼ਰਮਾ ਦੀਆਂ ਅਧਿਆਪਨ ਗਤੀਵਿਧੀਆਂ ਜਿਸ ਵਿਚ ਵਿਦਿਆਰਥੀਆਂ ਨੂੰ ਲਗਾਤਾਰ ਕਈ ਸਾਲਾਂ ਤੋਂ ਮੁਫ਼ਤ ਟਿਊਸ਼ਨ, ਓਵਰ ਟਾਈਮ ਲਗਾਉਣਾ ਸ਼ਾਮਲ ਹੈ ਨੂੰ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਲੋਂ ਹਾਈਲੀ ਐਪਰੀਸੇਟ ਕੀਤਾ ਗਿਆ। ਰਾਜਨ ਸ਼ਰਮਾ ਜੋ ਕਿ ਅੱਜ ਕੱਲ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਵਿਖੇ ਬਤੌਰ ਪੋਲ.ਸਾਇੰਸ ਲੈਕਚਰਾਰ ਸੇਵਾਵਾਂ ਨਿਭਾਂ ਰਹੇ ਹਨ ਦੀਆਂ ਇਨ੍ਹਾਂ ਗਤੀਵਿਧੀਆਂ ਕਰਕੇ ਪੰਜਾਬ ਦਾ ਨਾਂ ਵਿਸ਼ਵ ਪੱਧਰ ਉੱਤੇ ਚਮਕ ਰਿਹਾ ਹੈ। ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ 2007 ਵਿਚ ਭਾਰਤ ਦੇ ਰਾਸ਼ਟਰਪਤੀ ਡਾ. ਅਬਦੁੱਲ ਕਲਾਮ ਵਲੋਂ ਰਾਸ਼ਟਰਪਤੀ ਭਵਨ ਵਿਖੇ ਬੁਲਾ ਕੇ ਮਾਨ ਸਨਮਾਨ ਦੇਣਾ, ਇਸ ਵਲੋ ਕੀਤੇ ਕੰਮਾਂ ਉੱਤੇ ਸਰਕਾਰੀ ਮੋਹਰ ਲਗਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮਾਮਲੇ ’ਚ 2 ਨਾਮਜ਼ਦ, ਇਕ ਗ੍ਰਿਫ਼ਤਾਰ ਅਗਲੀ ਖ਼ਬਰ ਜਨਤਕ ਥਾਵਾਂ ’ਤੇ ਅਗਨ ਸ਼ਾਸਤਰ, ਅਸਲ੍ਹਾ, ਵਿਸਫੋਟਕ ਜਲਨਸ਼ੀਲ ਚੀਜ਼ਾਂ ਤੇ ਤੇਜ਼ ਹਥਿਆਰ ਚੁੱਕਣ ’ਤੇ ਪਾਬੰਦੀ
Ad Position 24