06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰਾਮ ਬਾਗ਼ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਦੀਪਕ ਗੋਇਲ ਪਰਿਵਾਰ ਨੇ ਲਾਇਆ ਨਵਾਂ ਵਾਟਰ ਕੂਲਰ

ਅਮਲੋਹ, 5 ਸਤੰਬਰ (ਕੇਵਲ ਸਿੰਘ)-ਸਮਾਜ ਸੇਵਕ ਦੀਪਕ ਗੋਇਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਜਨਮ ਅਸ਼ਟਮੀ ਮੌਕੇ ਆਪਣੇ ਪਿਤਾ ਸਵ. ਜੱਗ ਪਾਲ ਗੋਇਲ, ਮਾਤਾ ਸਵ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਅਮਲੋਹ, 5 ਸਤੰਬਰ (ਕੇਵਲ ਸਿੰਘ)-ਸਮਾਜ ਸੇਵਕ ਦੀਪਕ ਗੋਇਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਜਨਮ ਅਸ਼ਟਮੀ ਮੌਕੇ ਆਪਣੇ ਪਿਤਾ ਸਵ. ਜੱਗ ਪਾਲ ਗੋਇਲ, ਮਾਤਾ ਸਵ. ਕਮਲਾ ਗੋਇਲ, ਭਰਾ ਸਵ. ਰਾਜੇਸ਼ ਗੋਇਲ, ਸਵ. ਭਾਬੀ ਰੈਨੂ ਗੋਇਲ ਦੀ ਯਾਦ ਵਿਚ ਰਾਮ ਬਾਗ਼ ਅਮਲੋਹ ਵਿਖੇ ਆਉਣ ਵਾਲੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਠੰਢੇ ਪਾਣੀ ਦਾ 100 ਲੀਟਰ ਦੀ ਸਮਰੱਥਾ ਵਾਲਾ ਨਵਾਂ ਵਾਟਰ ਕੂਲਰ ਭੇਟ ਕੀਤਾ ਗਿਆ। ਇਸ ਮੌਕੇ ਸ਼ਿਵ ਮੰਦਿਰ ਰਾਮਬਾਗ ਦੇ ਪੁਜਾਰੀ ਦੁਆਰਾ ਪੂਜਾ ਅਰਚਨਾ ਕਰਨ ਉਪਰੰਤ ਦੀਪਕ ਗੋਇਲ ਵਲੋਂ ਨਵੇਂ ਵਾਟਰ ਕੂਲਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰਾਮਬਾਗ ਦੇ ਮੁੱਖ ਸੇਵਾਦਾਰ ਬਲਦੇਵ ਸੇਢਾ ਤੇ ਰਾਕੇਸ਼ ਸੇਢਾ ਵਲੋਂ ਦੀਪਕ ਗੋਇਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਲਦੇਵ ਸੇਢਾ ਨੇ ਕਿਹਾ ਕਿ ਦੀਪਕ ਗੋਇਲ ਵਲੋਂ ਸ਼ਹਿਰ ਅਮਲੋਹ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਸਮਾਜ ਸੇਵਾ ਅਤੇ ਧਰਮ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਅਸ਼ੋਕ ਗੋਇਲ, ਕੁਸ਼ ਗੋਇਲ, ਕਨਵ ਗੋਇਲ, ਅਤੁੱਲ ਗੋਇਲ, ਵਿਕਾਸ ਗੋਇਲ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਰਾਮਪਾਲ ਦਾ ਅਵਤਾਰ ਦਿਵਸ ਅੱਠ ਰਾਜਾਂ ਦੇ 14 ਸਤਲੋਕ ਆਸ਼ਰਮਾਂ ਵਿਚ ਹੋਣਗੇ ਇਕੱਠੇ ਮਹਾਂ ਸਮਾਗਮ ਅਗਲੀ ਖ਼ਬਰ ਅਧਿਆਪਕ ਦਿਵਸ ਮੌਕੇ ਸਿੱਖਿਆ ਸ਼ਾਸਤਰੀ ਜਸਦੇਵ ਸਿੰਘ ਬੋਪਾਰਾਏ ਨੂੰ ਦਿੱਤੀ ਵਿਸ਼ੇਸ਼ ਸ਼ਰਧਾਂਜਲੀ
Ad Position 24