07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੁੱਗਾ ਮਾੜੀ ਦੇ ਮੇਲੇ ਮੌਕੇ ਸਾਨੂੰ ਖੇਡਾਂ ਕਰਵਾ ਕੇ ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋੜ- ਡਾ. ਹਰਬੰਸ ਲਾਲ

ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਬਲਜਿੰਦਰ ਸਿੰਘ)- ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਹਲਕੇ ਦੇ ਪਿੰਡ ਸਰਾਏ ਬੰਜਾਰਾ, ਪਿੰਡ ਰੁਪਾਲਹੇੜੀ, ਸਰਹਿੰਦ ਮੰਡੀ ਤੇ ਸਰਹਿੰਦ ਸ਼ਹਿਰ ਵਿਖੇ ਕਰਵਾਏ ਗਏ ਗੁੱਗਾ ਮਾੜੀ ਦੇ ਮੇਲੇ ਮੌਕੇ ਵੱਖ-ਵੱਖ ਥਾਵਾਂ ‘ਤੇ ਆਪਣੀ ਹਾਜ਼ਰੀ ਲਗਵਾ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਬਲਜਿੰਦਰ ਸਿੰਘ)- ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਹਲਕੇ ਦੇ ਪਿੰਡ ਸਰਾਏ ਬੰਜਾਰਾ, ਪਿੰਡ ਰੁਪਾਲਹੇੜੀ, ਸਰਹਿੰਦ ਮੰਡੀ ਤੇ ਸਰਹਿੰਦ ਸ਼ਹਿਰ ਵਿਖੇ ਕਰਵਾਏ ਗਏ ਗੁੱਗਾ ਮਾੜੀ ਦੇ ਮੇਲੇ ਮੌਕੇ ਵੱਖ-ਵੱਖ ਥਾਵਾਂ ‘ਤੇ ਆਪਣੀ ਹਾਜ਼ਰੀ ਲਗਵਾ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਅਜਿਹੇ ਤਿਉਹਾਰਾਂ ਤੇ ਸਾਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਤੇ ਅਜਿਹੇ ਦਿਹਾੜਿਆਂ ਮੌਕੇ ਪੰਜਾਬੀ ਸਭਿਆਚਾਰਕ ਮੇਲੇ, ਕਬੱਡੀ, ਕੁਸ਼ਤੀਆਂ, ਛਿੰਝਾਂ ਕਰਵਾ ਕੇ ਆਪਣੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਦੇ ਨਾਲ-ਨਾਲ ਵਿਰਾਸਤੀ ਖੇਡਾਂ ਨੂੰ ਜਿਊਂਦਾ ਰੱਖਣ ਵਿਚ ਆਪਣਾ ਯੋਗਦਾਨ ਪਾਉਣ ਚਾਹੀਦਾ ਹੈ। ਇਸ ਮੌਕੇ ਵੱਖ-ਵੱਖ ਥਾਵਾਂ ‘ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਮੇਸ਼ ਕੁਮਾਰ, ਤਰਸੇਮ ਸਿੰਘ ਸਰਹਿੰਦ ਸ਼ਹਿਰ, ਸੁਸ਼ੀਲ ਕੁਮਾਰ ਲੋਟੇ, ਜਸਵਿੰਦਰ ਸਿੰਘ ਵਿੰਨੀ, ਰਾਜਿੰਦਰ ਸਿੰਘ ਗੋਗੀ, ਬਲਵੀਰ ਸਿੰਘ ਬੀਰਾ, ਸੰਜੀਵ ਕੁਮਾਰ ਸ਼ਰਮਾ, ਕਮਲ ਬਾਸੀ, ਜਸਵੀਰ ਸਿੰਘ, ਡਾ. ਸੋਮਨਾਥ ਡੰਘੇੜੀਆਂ, ਜਗਵੀਰ ਸਿੰਘ ਤਰਖੇੜੀ, ਬਲਦੇਵ ਸਿੰਘ ਚੌਰਵਾਲਾ, ਬਾਬੂ ਸਿੰਘ ਡਡਿਆਣਾ, ਮੰਗਲ ਸਿੰਘ, ਰਾਣਾ ਭੋਲਾ, ਜਸਵਿੰਦਰ ਸਿੰਘ ਸਲੇਮਪੁਰ, ਗੁਰਿੰਦਰ ਗੁਰੂ, ਗੁਰਦੀਪ ਸਿੰਘ ਭਾਗਨਪੁਰ ਤੇ ਸੁਖਵੀਰ ਸਿੰਘ ਚੌਰਵਾਲਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਸੀ ਪਠਾਣਾਂ ਵਿਚ ਪੰਜਾਬ ਬਚਾਓ ਰੈਲੀ ਵਿਚ ਉਮੜਿਆ ਜਨ ਸੈਲਾਬ ਸੁਖਬੀਰ ਸਿੰਘ ਬਾਦਲ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਆਮ ਆਦ...
Ad Position 24