08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮਿਸ਼ਨ ਕਲੀਨ ਨਗਰ ਕੌਂਸਲ ਸਰਹਿੰਦ, ਬਸੀ ਪਠਾਣਾਂ ਤੇ ਅਮਲੋਹ ਵਲੋਂ ਸਫ਼ਾਈ ਮੁਹਿੰਮ ਜਾਰੀ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਲੋਕਾਂ ਨੂੰ ਨਿਰਧਾਰਿਤ ਡਸਟਬੀਨਜ਼ ਵਿਚ ਕੂੜਾ ਪਾਉਣ ਲਈ ਕੀਤਾ ਜਾਗਰੂਕ

ਫ਼ਤਹਿਗੜ੍ਹ ਸਾਹਿਬ, 7 ਸਤੰਬਰ (ਮਨਪ੍ਰੀਤ ਸਿੰਘ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ‘10 ਦਿਨਾਂ ਮਹਾਂ-ਸਫ਼ਾਈ ਅਭਿਆਨ’ ਤਹਿਤ ਨਗਰ ਕੌਂਸਲ ਸਰਹਿੰਦ, ਬਸੀ ਪਠਾਣਾਂ ਤੇ ਅਮਲੋਹ ਵਲੋਂ ਅੱਜ ਸਫ਼ਾਈ ਮੁਹਿੰਮ ਦੇ 10ਵੇਂ ਦਿਨ ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ ਵਿਚ ਵਿਸ਼ੇਸ਼ ਸਫ਼ਾਈ ਕਾਰਜ ਕਰਵਾਏ ਗਏ। ਇਸ ਤਹਿਤ ਨਗਰ ਕੌਂਸਲ ਸਰਹਿੰਦ ਵਲੋਂ ਵਾਰਡ ਨੰ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਤਹਿਗੜ੍ਹ ਸਾਹਿਬ, 7 ਸਤੰਬਰ (ਮਨਪ੍ਰੀਤ ਸਿੰਘ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ‘10 ਦਿਨਾਂ ਮਹਾਂ-ਸਫ਼ਾਈ ਅਭਿਆਨ’ ਤਹਿਤ ਨਗਰ ਕੌਂਸਲ ਸਰਹਿੰਦ, ਬਸੀ ਪਠਾਣਾਂ ਤੇ ਅਮਲੋਹ ਵਲੋਂ ਅੱਜ ਸਫ਼ਾਈ ਮੁਹਿੰਮ ਦੇ 10ਵੇਂ ਦਿਨ ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ ਵਿਚ ਵਿਸ਼ੇਸ਼ ਸਫ਼ਾਈ ਕਾਰਜ ਕਰਵਾਏ ਗਏ। ਇਸ ਤਹਿਤ ਨਗਰ ਕੌਂਸਲ ਸਰਹਿੰਦ ਵਲੋਂ ਵਾਰਡ ਨੰ.4 ਅਤੇ ਵਾਰਡ ਨੰ. 6 ਵਿਚ, ਨਗਰ ਕੌਂਸਲ ਬਸੀ ਪਠਾਣਾਂ ਵਲੋਂ ਮੁਹੱਲਾ ਕਿਲ੍ਹਾ ਵਿਖੇ ਅਤੇ ਨਗਰ ਕੌਂਸਲ ਅਮਲੋਹ ਵਲੋਂ ਖੰਨਾ ਰੋਡ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ਕਰਵਾਈ ਗਈ। ਸਫ਼ਾਈ ਕਰਮਚਾਰੀਆਂ ਵਲੋਂ ਸੜਕਾਂ ਤੋਂ ਕੂੜਾ-ਕਰਕਟ ਹਟਾਉਣ ਦੇ ਨਾਲ-ਨਾਲ ਜਨਤਕ ਥਾਵਾਂ ਸਫ਼ਾਈ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਇਆ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਕੌਂਸਲ ਅਧਿਕਾਰੀਆਂ ਨੇ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ਬਣਾਈ ਰੱਖਣ ਦੀ ਅਪੀਲ ਕਰਦਿਆਂ ਗਿੱਲੇ ਤੇ ਸੁੱਕੇ ਕੂੜੇ ਸਮੇਤ ਚਾਰ ਪ੍ਰਕਾਰ ਦੇ ਕੂੜੇ ਨੂੰ ਵੱਖ - ਵੱਖ ਕਰਕੇ ਨਿਰਧਾਰਿਤ ਡਸਟਬੀਨਜ਼ ਵਿਚ ਪਾਉਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ-ਨਾਲ ਲੋਕਾਂ ਦੀ ਸਰਗਰਮ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ। ਕੌਂਸਲ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਉਹ ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਤੇ ਜ਼ਿਲ੍ਹੇ ਨੂੰ ਸਾਫ਼, ਸੁੰਦਰ ਅਤੇ ਸਵੱਛ ਸ਼ਹਿਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਹਰਿੰਦਰ ਕੌਰ, ਮੀਤ ਪ੍ਰਧਾਨ ਅਤੁਲ ਲੁਟਾਵਾ, ਜਾਨਵੀ ਸ਼ਰਮਾਂ, ਐਮ. ਸੀ. ਜਗਤਾਰ ਸਿੰਘ, ਦਰਸਨ ਸਿੰਘ ਚੀਮਾ, ਸਰਹਿੰਦ ਦੇ ਐਮ.ਸੀ. ਬਲਵਿੰਦਰ ਗੋਲਾ, ਰਾਮਪਾਲ ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਾਦੂਮਾਜਰਾ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਅਗਲੀ ਖ਼ਬਰ ਵੇਰਕਾ ਮਿਲਕ ਤੇ ਕੈਟਲ ਫ਼ੀਡ ਪਲਾਂਟ ਆਊਟ ਸੋਰਸ ਮੁਲਾਜ਼ਮ ਯੂਨੀਅਨ ਵਲੋਂ ਗੇਟ ਰੈਲੀ
Ad Position 24