09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮੋਟਰਸਾਈਕਲ ਸਵਾਰਾਂ ਨੇ ਪ੍ਰਵਾਸੀ ਤੋਂ ਨਕਦੀ ਤੇ ਮੋਬਾਈਲ ਦੀ ਕੀਤੀ ਖੋਹ

ਸੰਘੋਲ, 8 ਸਤੰਬਰ (ਪਰਮਵੀਰ ਸਿੰਘ ਧਨੋਆ)- ਰਾਸ਼ਟਰੀ ਰਾਜ ਮਾਰਗ ’ਤੇ ਪਿੰਡ ਸੰਘੋਲ ਨੇੜੇ ਅਗਿਆਤ ਮੋਟਰਸਾਈਕਲ ਸਵਾਰਾਂ ਵਲੋਂ ਪ੍ਰਵਾਸੀ ਮਜ਼ਦੂਰ ਤੋਂ ਨਕਦੀ ਅਤੇ ਮੋਬਾਈਲ ਖੋਹ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬਜ਼ੁਰਗ ਪਰਵਾਸੀ ਅਯੋਧਿਆਸਾ ਨੇ ਦੱਸਿਆ ਕਿ ਉਹ ਮੂਲ ਤੌਰ ’ਤੇ ਪਟਨਾ (ਬਿਹਾਰ) ਦਾ ਰਹਿਣ ਵਾਲਾ ਹੈ ਅਤੇ ਹੁਣ ਸੰਘੋਲ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ।

Ad Position 21
repet_subhas-goyals [Copy P29]
ਪੀੜਤ ਅਯੋਧਿਆਸਾ ਘਟਨਾ ਬਾਰੇ ਜਾਣਕਾਰੀ ਦੇਣ ਮੌਕੇ। ਅਜੀਤ ਤਸਵੀਰ 09-09-2026
ਸੰਘੋਲ, 8 ਸਤੰਬਰ (ਪਰਮਵੀਰ ਸਿੰਘ ਧਨੋਆ)- ਰਾਸ਼ਟਰੀ ਰਾਜ ਮਾਰਗ ’ਤੇ ਪਿੰਡ ਸੰਘੋਲ ਨੇੜੇ ਅਗਿਆਤ ਮੋਟਰਸਾਈਕਲ ਸਵਾਰਾਂ ਵਲੋਂ ਪ੍ਰਵਾਸੀ ਮਜ਼ਦੂਰ ਤੋਂ ਨਕਦੀ ਅਤੇ ਮੋਬਾਈਲ ਖੋਹ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬਜ਼ੁਰਗ ਪਰਵਾਸੀ ਅਯੋਧਿਆਸਾ ਨੇ ਦੱਸਿਆ ਕਿ ਉਹ ਮੂਲ ਤੌਰ ’ਤੇ ਪਟਨਾ (ਬਿਹਾਰ) ਦਾ ਰਹਿਣ ਵਾਲਾ ਹੈ ਅਤੇ ਹੁਣ ਸੰਘੋਲ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਪੀੜਤ ਅਨੁਸਾਰ ਸ਼ਾਮ ਕਰੀਬ 6 ਵਜੇ ਜਦੋਂ ਉਹ ਕੋਰਡੀਆ ਕਾਲਜ ਨੇੜੇ ਪੈਦਲ ਜਾ ਰਿਹਾ ਸੀ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਤੋਂ ਕਿਸੇ ਪਿੰਡ ਦਾ ਰਸਤਾ ਪੁੱਛਣ ਬਹਾਨੇ ਰੋਕ ਲਿਆ ਅਤੇ ਉਸ ਦਾ ਮੋਢੇ ’ਤੇ ਰੱਖਿਆ ਕਮੀਜ਼ ਜਿਸ ’ਚ ਕਰੀਬ 400 ਰੁਪਏ ਦੀ ਨਗਦੀ ਅਤੇ ਮੋਬਾਈਲ ਫ਼ੋਨ ਸੀ, ਲੈ ਕੇ ਫ਼ਰਾਰ ਹੋ ਗਏ। ਮੋਟਰਸਾਈਕਲ ਸਵਾਰਾਂ ਦੀ ਗਿਣਤੀ 3 ਦੱਸੀ ਜਾਂਦੀ ਹੈ। ਸਥਾਨਕ ਪੁਲਿਸ ਘਟਨਾਕ੍ਰਮ ਦੀ ਪੜਤਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਇਨਸਾਨੀ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਤਹਿਤ ਭਾਈ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ- ਚੰਦੂਮਾਜਰਾ
Ad Position 24