15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਏ. ਆਈ. ਤੇ ਰੋਬੋਟਿਕਸ ਬਾਰੇ ਵਰਕਸ਼ਾਪ ਕਰਵਾਈ

. ਫਤਹਿਗੜ੍ਹ ਸਾਹਿਬ 15 ਸਤੰਬਰ (ਰਾਜਿੰਦਰ ਸਿੰਘ)- ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਖੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਰੋਬੋਟਿਕਸ ਸਬੰਧੀ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
. ਫਤਹਿਗੜ੍ਹ ਸਾਹਿਬ 15 ਸਤੰਬਰ (ਰਾਜਿੰਦਰ ਸਿੰਘ)- ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਖੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਰੋਬੋਟਿਕਸ ਸਬੰਧੀ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੇ ਰਿਸੋਰਸ ਪਰਸਨ ਰੋਪੜ ਜ਼ਿਲ੍ਹੇ ਦੇ ਸਾਇੰਸ ਅਧਿਆਪਕ ਜਗਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਏ.ਆਈ ਅਤੇ ਰੋਬੋਟਿਕਸ ਬਾਰੇ ਵਿਸਥਾਰਪੂਰਵਕ ਸਿਧਾਂਤਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਲਗਪਗ ਚਾਰ ਘੰਟਿਆਂ ਦਾ ਪ੍ਰੈਕਟੀਕਲ ਸੈਸ਼ਨ ਵੀ ਕਰਵਾਇਆ ਗਿਆ, ਜਿਸ ਦੌਰਾਨ ਸਿੱਖਿਆਰਥੀਆਂ ਨੂੰ ਖ਼ੁਦ ਰੋਬੋਟਿਕ ਮਾਡਲ ਤਿਆਰ ਕਰਨ ਤੇ ਉਨ੍ਹਾਂ ਨੂੰ ਚਲਾਉਣ ਦਾ ਮੌਕਾ ਮਿਲਿਆ। ਵਰਕਸ਼ਾਪ ਦੀ ਕਨਵੀਨਰ ਵੰਦਨਾ ਚੋਪੜਾ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਐਫ. ਟੀ. ਐਸ. ਰੋਬੋਟਿਕਸ ਦੀ ਟੀਮ ਵਲੋਂ ਰੋਬੋਟਿਕਸ ਨਾਲ ਸਬੰਧਿਤ ਕਰੀਬ 50 ਮਾਡਲ ਪ੍ਰਦਰਸ਼ਿਤ ਕੀਤੇ ਗਏ ਅਤੇ ਸਿੱਖਿਆਰਥੀਆਂ ਨੂੰ ਰੋਬੋਟਿਕਸ ਦੇ ਬੁਨਿਆਦੀ ਸਿਧਾਂਤਾਂ ਦੇ ਨਾਲ-ਨਾਲ ਬੇਸਿਕ ਪ੍ਰੋਗਰਾਮਿੰਗ, ਰਾਈਟ ਲਾਈਨ ਫਾਲੋਵਿੰਗ ਕਾਰ ਤੇ ਹੋਰ ਰੋਬੋਟਿਕ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾਇਟ ਫ਼ਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਡਾ. ਅਨੰਦ ਗੁਪਤਾ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਆਧੁਨਿਕ ਤਕਨਾਲੋਜੀ ਦੇ ਹਾਣ ਦਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਇਨ੍ਹਾਂ ਤਕਨੀਕਾਂ ਦੀ ਵਿਹਾਰਕ ਜਾਣਕਾਰੀ ਮਿਲਣ ਨਾਲ ਉਹ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨੀਕੀ ਚੁਨੌਤੀਆਂ ਲਈ ਬਿਹਤਰ ਢੰਗ ਨਾਲ ਤਿਆਰ ਕਰ ਸਕਣਗੇ। ਕੰਵਲਦੀਪ ਸੋਹੀ ਨੇ ਕਿਹਾ ਕਿ ਅਜਿਹੀਆਂ ਵਿਹਾਰਕ ਵਰਕਸ਼ਾਪਾਂ ਅਧਿਆਪਕਾਂ ਨੂੰ ਸਿਰਫ਼ ਤਕਨਾਲੋਜੀ ਨਾਲ ਜਾਣੂ ਨਹੀਂ ਕਰਵਾਉਂਦੀਆਂ, ਸਗੋਂ ਉਨ੍ਹਾਂ ਨੂੰ ਇਸ ਦੀ ਵਰਤੋਂ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਰਨ ਦੇ ਯੋਗ ਵੀ ਬਣਾਉਂਦੀਆਂ ਹਨ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਏ.ਆਈ ਤੇ ਮਨੁੱਖੀ ਸੰਵੇਦਨਾ ਵਿਚ ਸੰਤੁਲਨ ਕਾਇਮ ਰੱਖਣ ਦੀ ਬਹੁਤ ਜ਼ਰੂਰਤ ਹੈ, ਨਹੀਂ ਤਾਂ ਏ.ਆਈ ਮਨੁੱਖ ਨੂੰ ਕਾਬੂ ਕਰਨ ਦੇ ਰਾਹ ਤੁਰ ਪਏਗੀ। ਨਰਿੰਦਰ ਕੌਰ ਨੇ ਵੀ ਏ. ਆਈ. ਨੂੰ ਨੈਤਿਕਤਾ ਨਾਲ ਜੋੜ ਕੇ ਕਈ ਅਹਿਮ ਸੁਆਲ ਉਠਾਏ। ਵਰਕਸ਼ਾਪ ਦੇ ਆਯੋਜਨ ਤੇ ਸਫਲਤਾ ਵਿਚ ਜਸਪਾਲ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਤਨਵੀਰ ਸਿੰਘ ਅਤੇ ਹਰਜੀਤ ਸਿੰਘ ਸਮੇਤ ਡਾਇਟ ਦੇ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਹਲਕਾ ਬਸੀ ਪਠਾਣਾਂ ਵਿਖੇ ਪਹੁੰਚਣ ’ਤੇ ਕੀਤਾ ਜਾਵੇਗਾ ਸਵਾਗਤ- ਭਾਜਪਾ ਆਗੂ ਅਗਲੀ ਖ਼ਬਰ ਰਣਜੀਤ ਸਿੰਘ ਘੋਲਾ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਰਾਜਸੀ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Ad Position 24