ਨਸ਼ਾ ਮੁਕਤ ਪੰਜਾਬ ਯਾਤਰਾ ਦਾ ਹਲਕਾ ਬਸੀ ਪਠਾਣਾਂ ਵਿਖੇ ਪਹੁੰਚਣ ’ਤੇ ਕੀਤਾ ਜਾਵੇਗਾ ਸਵਾਗਤ- ਭਾਜਪਾ ਆਗੂ
ਖਮਾਣੋਂ, 15 ਸਤੰਬਰ (ਮਨਮੋਹਣ ਸਿੰਘ ਕਲੇਰ)- ਅਨਾਜ ਮੰਡੀ ਖਮਾਣੋਂ ਵਿਖੇ ਬਸੀ ਪਠਾਣਾਂ ਹਲਕੇ ਦੇ ਚੋਣ ਇੰਚਾਰਜ ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਇਕ ਵਿਸ਼ੇਸ਼ ਮੀਟਿੰਗ ਵੱਖ-ਵੱਖ ਸਰਕਲਾਂ ਦੇ ਮੁੱਖ ਆਗੂਆਂ ਨਾਲ ਕੀਤੀ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਭਾਜਪਾ ਵਲੋਂ ਨਸ਼ਾ ਮੁਕਤ ਪੰਜਾਬ ਤਹਿਤ ਕੱਢੀ ਜਾ ਰਹੀ ਯਾਤਰਾ ਵਿਚ ਸਰਕਲਾਂ ਦੇ ਸ਼ਕਤੀ ਕੇਂਦਰ ਮੁਤਾਬਿਕ ਵੱਡੇ ਕਾਫ਼ਲੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ।
ਖਮਾਣੋਂ, 15 ਸਤੰਬਰ (ਮਨਮੋਹਣ ਸਿੰਘ ਕਲੇਰ)- ਅਨਾਜ ਮੰਡੀ ਖਮਾਣੋਂ ਵਿਖੇ ਬਸੀ ਪਠਾਣਾਂ ਹਲਕੇ ਦੇ ਚੋਣ ਇੰਚਾਰਜ ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਇਕ ਵਿਸ਼ੇਸ਼ ਮੀਟਿੰਗ ਵੱਖ-ਵੱਖ ਸਰਕਲਾਂ ਦੇ ਮੁੱਖ ਆਗੂਆਂ ਨਾਲ ਕੀਤੀ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਭਾਜਪਾ ਵਲੋਂ ਨਸ਼ਾ ਮੁਕਤ ਪੰਜਾਬ ਤਹਿਤ ਕੱਢੀ ਜਾ ਰਹੀ ਯਾਤਰਾ ਵਿਚ ਸਰਕਲਾਂ ਦੇ ਸ਼ਕਤੀ ਕੇਂਦਰ ਮੁਤਾਬਿਕ ਵੱਡੇ ਕਾਫ਼ਲੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਇਸ ਦੌਰਾਨ ਯਾਤਰਾ ਦਾ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਸਰਕਲ ਚੁੰਨੀ ਕਲਾਂ ਦੇ ਮੰਡਲ ਵਿਚ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨਸ਼ੇ ਦੇ ਖ਼ਿਲਾਫ਼ ਵੱਧ ਚੜ ਕੇ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਦੀ ਸਰਕਾਰ ਨਸ਼ੇ ਨੂੰ ਜੜੋਂ ਪੁੱਟਣ ਦਾ ਕੰਮ ਕਰ ਸਕੇ। ਇਸ ਤੋਂ ਪਹਿਲਾਂ ਅਨੇਕਾਂ ਪਾਰਟੀਆਂ ਨੇ ਨਸ਼ਾ ਮੁਕਤੀ ਦੇ ਵਾਅਦੇ ਤਾਂ ਕੀਤੇ, ਪਰ ਪੂਰਾ ਨਹੀਂ ਕਰ ਸਕੇ। ਇਸ ਮੌਕੇ ਵੱਖ-ਵੱਖ ਸਰਕਲਾਂ ਦੇ ਮੰਡਲ ਪ੍ਰਧਾਨਾਂ ਵਿਚ ਮੰਡਲ ਪ੍ਰਧਾਨ ਖਮਾਣੋਂ ਦੀਪਕ ਕੁਮਾਰ ਰਾਜੂ, ਮੰਡਲ ਪ੍ਰਧਾਨ ਸੰਘੋਲ ਸ਼ਾਮ ਨਰੂਲਾ, ਮੰਡਲ ਪ੍ਰਧਾਨ ਬਸੀ ਪਠਾਣਾਂ ਓਮ ਪ੍ਰਕਾਸ਼ ਗੌਤਮ, ਮੰਡਲ ਪ੍ਰਧਾਨ ਚੰਨੀ ਕਲਾਂ ਸਤਨਾਮ ਸਿੰਘ ਨਿਆਮੂ ਮਾਜਰਾ ਦੀਆਂ ਆਗੂਆਂ ਵਲੋਂ ਡਿਊਟੀਆਂ ਲਗਾਈਆਂ ਗਈਆਂ। ਸਿੱਧੂਪੁਰ ਨੇ ਵਿਸ਼ਵਾਸ ਦਵਾਇਆ ਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਸ ਰੈਲੀ ਵਿਚ ਸ਼ਾਮਿਲ ਕੀਤਾ ਜਾਵੇਗਾ। ਇਸ ਮੌਕੇ ਪ੍ਰਦੀਪ ਤਿਵਾੜੀ, ਗੁਰਚਰਨ ਸਿੰਘ ਟੌਹੜਾ, ਵਿਨੋਦ ਕੁਮਾਰ ਰਾਣਾ, ਅਰੁਣ ਕੁਮਾਰ ਰਾਣਾ, ਬੇਅੰਤ ਸਿੰਘ ਗੱਗੜਵਾਲ, ਮਦਨ ਲਾਲ ਨੰਗਲਾ, ਅਵਤਾਰ ਸਿੰਘ ਮਨੈਲਾ, ਚਰਨਜੀਤ ਸਿੰਘ ਭਾਂਬਰੀ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।