17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬੱਸ ਅੱਡੇ ’ਚ ਖੜ੍ਹਦੇ ਗੰਦੇ ਪਾਣੀ ਤੋਂ ਸਵਾਰੀਆਂ, ਰਾਹਗੀਰ ਤੇ ਦੁਕਾਨਦਾਰ ਪਰੇਸ਼ਾਨ

ਸੰਘੋਲ, 16 ਸਤੰਬਰ (ਪਰਮਵੀਰ ਸਿੰਘ ਧਨੋਆ)- ਇਤਿਹਾਸਕ ਕਸਬਾ ਖੇੜੀ ਨੌਧ ਸਿੰਘ ਦੇ ਬੱਸ ਅੱਡੇ ਵਿਚ ਖੜ੍ਹਦਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੰਦਾ ਅਤੇ ਬਦਬੂਦਾਰ ਪਾਣੀ ਨਾਲ਼ੇ ਦੇ ਬੰਦ ਹੋਣ ਕਰਕੇ ਓਵਰਫ਼ਲੋ ਹੋਣ ਕਰ ਕੇ ਪਿਛਲੇ ਕਈ ਦਿਨ ਤੋਂ ਬਾਹਰ ਸੜਕ ’ਤੇ ਘੁੰਮ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 17-09-2026
ਸੰਘੋਲ, 16 ਸਤੰਬਰ (ਪਰਮਵੀਰ ਸਿੰਘ ਧਨੋਆ)- ਇਤਿਹਾਸਕ ਕਸਬਾ ਖੇੜੀ ਨੌਧ ਸਿੰਘ ਦੇ ਬੱਸ ਅੱਡੇ ਵਿਚ ਖੜ੍ਹਦਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੰਦਾ ਅਤੇ ਬਦਬੂਦਾਰ ਪਾਣੀ ਨਾਲ਼ੇ ਦੇ ਬੰਦ ਹੋਣ ਕਰਕੇ ਓਵਰਫ਼ਲੋ ਹੋਣ ਕਰ ਕੇ ਪਿਛਲੇ ਕਈ ਦਿਨ ਤੋਂ ਬਾਹਰ ਸੜਕ ’ਤੇ ਘੁੰਮ ਰਿਹਾ ਹੈ। ਜਿਸ ਕਰਕੇ ਸਵਾਰੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਥਾਂ ’ਤੇ ਇਹ ਪਾਣੀ ਖੜ੍ਹਾ ਹੈ ਉਸ ਜਗ੍ਹਾ ਤੋਂ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਚੰਡੀਗੜ੍ਹ, ਰੋਪੜ, ਮੋਰਿੰਡਾ, ਸੰਘੋਲ ਅਤੇ ਫ਼ਤਹਿਗੜ੍ਹ ਸਾਹਿਬ, ਖੰਨਾ ਆਦਿ ਸ਼ਹਿਰਾਂ ਨੂੰ ਆਉਣ ਜਾਣ ਲਈ ਬੱਸ ਚੜ੍ਹਦੇ ਹਨ। ਬੱਸ ਚੜ੍ਹਨ ਲਈ ਸਵਾਰੀਆਂ ਖੜ੍ਹੀਆਂ ਹੁੰਦੀਆਂ ਹਨ ਉਸ ਵੇਲੇ ਤੇਜ਼ ਰਫ਼ਤਾਰ ਵਾਹਨ ਲੰਘਦੇ ਹਨ ਤਾਂ ਉਨ੍ਹਾਂ ਦੇ ਕੱਪੜਿਆਂ ’ਤੇ ਗੰਦੇ ਪਾਣੀ ਦੇ ਛਿੱਟੇ ਮਾਰ ਦਿੰਦੇ ਹਨ। ਇੱਥੇ ਹੀ ਬੱਸ ਨਹੀਂ ਇਸੇ ਜਗ੍ਹਾ ਤੋਂ ਕਈ ਪਿੰਡਾਂ ਦੇ ਬੱਚੇ ਖੇੜੀ ਨੌਧ ਸਿੰਘ ਸਕੂਲ ਪੜ੍ਹਨ ਲਈ ਜਾਂਦੇ ਹਨ ਜਿਨ੍ਹਾਂ ਦੇ ਕੱਪੜੇ ਵੀ ਖ਼ਰਾਬ ਹੋ ਜਾਂਦੇ ਹਨ। ਇਸ ਪਾਣੀ ਵਿਚੋਂ ਐਨੀ ਬਦਬੂ ਮਾਰ ਰਹੀ ਹੈ ਕਿ ਇਸ ਕੋਲੋਂ ਲੰਘਣਾ ਦੁੱਭਰ ਹੋਇਆ ਪਿਆ ਹੈ। ਇਹ ਗੰਦਾ ਪਾਣੀ ਜਿੱਥੇ ਵਾਹਨਾਂ ਰਾਹੀਂ ਹੋਰਨਾਂ ਦੁਕਾਨਾਂ ਅੱਗੇ ਜਾਂਦਾ ਹੈ ਉਥੇ ਸੜਕ ਦੇ ਟੁੱਟਣ ਦਾ ਵੀ ਕਾਰਨ ਬਣ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਹ ਗੰਦਾ ਪਾਣੀ ਰਿਹਾਇਸ਼ੀ ਇਲਾਕੇ ਦਾ ਨਹੀਂ, ਸਗੋਂ ਕੁੱਝ ਦੁਕਾਨਾਂ ਦਾ ਹੈ ਪਰ ਜਿਨ੍ਹਾਂ ਦੁਕਾਨਾਂ ਦੇ ਪਾਣੀ ਕਰਕੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਦੁਕਾਨਦਾਰ ਇਸ ਦਾ ਹੱਲ ਸੋਚਣ ਦੀ ਬਜਾਏ ਮੂਕ ਦਰਸ਼ਕ ਬਣੀ ਬੈਠੇ ਹਨ। ਇਲਾਕਾ ਵਾਸੀ ਸ਼ਿੰਗਾਰਾ ਸਿੰਘ, ਲਖਵੀਰ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਰੌਬਿਨ, ਅਸ਼ੋਕ ਕੁਮਾਰ, ਗੁਰਮੇਲ ਸਿੰਘ, ਪਿਆਰਾ ਸਿੰਘ, ਸਰਬਜੀਤ ਸਿੰਘ ਆਦਿ ਨੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਨੂੰ ਦੂਰ ਕਰਵਾਏ ਜਾਣ ਲਈ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਿੰਡ ਪੱਧਰ ’ਤੇ ਕਿਸਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲਾਂ ਕਾਰਜਕਾਲ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਦੀਆ ਮੰਗਾਂ ਨੂੰ ਪੂਰਾ ਕੀਤਾ- ਸ਼ਿੰਗਾਰਾ ਸਿੰ...
Ad Position 24