18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਐਸ. ਐਮ. ਸੀ. ਟ੍ਰੇਨਿੰਗਾਂ ਬਦਲ ਸਕਦੀਆਂ ਹਨ ਸਕੂਲਾਂ ਦੀ ਨੁਹਾਰ- ਡੀ. ਈ. ਓ.

ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਰਾਜਿੰਦਰ ਸਿੰਘ)- ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲ ਰਹੀ ਐਸ. ਐਮ.

Ad Position 21
No active advertisement
ਅਜੀਤ ਡੈਸਕ 18-09-2026
ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਰਾਜਿੰਦਰ ਸਿੰਘ)- ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲ ਰਹੀ ਐਸ. ਐਮ. ਸੀ. ਟਰੇਨਿੰਗ ਜਿਸ ਵਿਚ ਕਲਸਟਰ ਲੈਵਲ ਤੇ ਹਰੇਕ ਸਕੂਲ ਇੰਚਾਰਜ ਅਤੇ ਉਨ੍ਹਾਂ ਵਲੋਂ ਬਣਾਈਆਂ ਐਸ. ਐਮ. ਸੀ. ਕਮੇਟੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ, ਜਿਸ ਦੌਰਾਨ ਮਹੱਦੀਆਂ ਕਲਸਟਰ ਦੀ ਐਸ. ਐਮ. ਸੀ. ਟਰੇਨਿੰਗ ਦਾ ਨਿਰੀਖਣ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਵਲੋਂ ਕੀਤਾ ਗਿਆ, ਜਿਸ ਵਿਚ ਸ਼ਾਮਿਲ ਹੋਏ ਸਕੂਲ ਇੰਚਾਰਜ ਅਤੇ ਐਸ. ਐਮ. ਸੀ. ਕਮੇਟੀ ਦੇ ਮੈਂਬਰਾਂ ਨਾਲ ਸਕੂਲਾਂ ਵਿਚ ਚੱਲ ਰਹੀਆਂ ਗਤੀਵਿਧੀਆਂ ਦਾ ਨਰੀਖਣ ਕੀਤਾ ਗਿਆ। ਉਨ੍ਹਾਂ ਦਾ ਕਿਸ ਤਰਾਂ ਦਾ ਯੋਗਦਾਨ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਸ ਤਰਾਂ ਦੀਆਂ ਹੋਰ ਸਹੂਲਤਾਂ ਚਾਹੀਦੀਆਂ ਹਨ, ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਕਮੇਟੀ ਮੈਂਬਰਾਂ ਨਾਲ ਮਿਡ ਡੇ ਮੀਲ, ਸਕੂਲ ਦੀ ਸਾਫ਼ ਸਫ਼ਾਈ ਅਤੇ ਸਕੂਲ ਨੂੰ ਹੋਰ ਬਿਹਤਰ ਬਣਾਉਣ ਲਈ ਵੱਖ-ਵੱਖ ਤਰਾਂ ਦੇ ਨੁਕਤਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਨਾ ਲਗਾ ਕੇ ਜੈਵਿਕ ਖੇਤੀ ’ਚ ਮਿਸਾਲ ਬਣਿਆ ਸਿਮਰਨਜੀਤ ਸਿੰਘ ਅਗਲੀ ਖ਼ਬਰ ਮਾਂ ਖੇਡ ਕਬੱਡੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਫ਼ਰਸ਼ ਤੋਂ ਅਰਸ਼ ’ਤੇ ਪਹੁੰਚਾਇਆ- ਰਾਜੂ ਖੰਨਾ
Ad Position 24