18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਵਰਲਡ ਯੂਨੀਵਰਸਿਟੀ ਵਲੋਂ ਨਵੇਂ ਦਾਖ਼ਲ ਹੋਏ 46 ਪੀ. ਐਚ. ਡੀ. ਖੋਜਾਰਥੀਆਂ ਲਈ ਸਵਾਗਤੀ ਸਮਾਗਮ

ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਸੈਸ਼ਨ 2026–27 ਵਿਚ ਨਵੇਂ ਦਾਖ਼ਲ ਹੋਏ ਖੋਜਾਰਥੀਆਂ ਲਈ ਪੀ. ਐਚ.

Ad Position 21
No active advertisement
ਅਜੀਤ ਡੈਸਕ 18-09-2026
ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਸੈਸ਼ਨ 2026–27 ਵਿਚ ਨਵੇਂ ਦਾਖ਼ਲ ਹੋਏ ਖੋਜਾਰਥੀਆਂ ਲਈ ਪੀ. ਐਚ. ਡੀ. ਸਵਾਗਤੀ ਸਮਾਗਮ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ ਪੀ. ਐਚ. ਡੀ. ਪ੍ਰੋਗਰਾਮ ਵਿਚ ਕੁੱਲ 46 ਖੋਜਾਰਥੀਆਂ ਨੇ ਦਾਖ਼ਲਾ ਲਿਆ ਹੈ। ਇਸ ਮੌਕੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ, ਡੀਨ ਰਿਸਰਚ ਡਾ. ਨਵਦੀਪ ਕੌਰ ਤੇ ਰਜਿਸਟਰਾਰ ਡਾ.ਤੇਜਬੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ, ਪੀ. ਐਚ. ਡੀ. ਕੋਆਰਡੀਨੇਟਰ, ਅਧਿਆਪਕ ਅਤੇ ਨਵੇਂ ਦਾਖ਼ਲ ਹੋਏ ਖੋਜਾਰਥੀ ਹਾਜ਼ਰ ਸਨ। ਡੀਨ ਰਿਸਰਚ ਡਾ. ਨਵਦੀਪ ਕੌਰ ਨੇ ਕਿਹਾ ਕਿ ਪੀ. ਐਚ. ਡੀ. ਸਿਰਫ਼ ਇਕ ਅਕਾਦਮਿਕ ਯੋਗਤਾ ਨਹੀਂ, ਸਗੋਂ ਉਤਸੁਕਤਾ, ਖੋਜ, ਲਗਨ ਤੇ ਨਿਰੰਤਰ ਸਿੱਖਣ ਦੀ ਯਾਤਰਾ ਹੈ। ਉਨ੍ਹਾਂ ਨੇ ਖੋਜਾਰਥੀਆਂ ਨੂੰ ਸਾਰਥਿਕ ਖੋਜ ਸਮੱਸਿਆਵਾਂ ਦੀ ਪਛਾਣ ਕਰਨ, ਖੋਜ ਵਿਚ ਇਮਾਨਦਾਰੀ ਬਣਾਈ ਰੱਖਣ ਅਤੇ ਨਵੀਨਤਾਕਾਰੀ ਤੇ ਪ੍ਰਭਾਵਸ਼ਾਲੀ ਖੋਜ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਨਵੇਂ ਖੋਜਾਰਥੀਆਂ ਨੂੰ ਡਾਕਟਰੇਟ ਦੀ ਯਾਤਰਾ ਸ਼ੁਰੂ ਕਰਨ ’ਤੇ ਵਧਾਈ ਦਿੱਤੀ ਅਤੇ ਖੋਜ ਵਿਚ ਗਿਣਤੀ ਦੀ ਬਜਾਏ ਗੁਣਵੱਤਾ ਨੂੰ ਤਰਜੀਹ ਦੇਣ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਖੋਜਾਰਥੀਆਂ ਨੂੰ ਯੂਨੀਵਰਸਿਟੀ ਪ੍ਰਬੰਧਨ, ਅਧਿਆਪਕਾਂ ਅਤੇ ਪੀ.ਐਚ.ਡੀ ਕੋਆਰਡੀਨੇਟਰਾਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਵੀ ਮਿਲਿਆ। ‘ਪੀ.ਐਚ.ਡੀ ਪ੍ਰਕਿਰਿਆ ਅਤੇ ਦਿਸ਼ਾ-ਨਿਰਦੇਸ਼’ ਵਿਸ਼ੇ ’ਤੇ ਵਿਸਥਾਰਪੂਰਵਕ ਪੇਸ਼ਕਾਰੀ ਜਸਕੀਰਤ ਕੌਰ ਸਹਾਇਕ ਪ੍ਰੋ. ਅਤੇ ਸੀਨੀਅਰ ਖੋਜਾਰਥੀ, ਕੰਪਿਊਟਰ ਸਾਇੰਸ ਵਿਭਾਗ ਵਲੋਂ ਡਾ. ਨਵਦੀਪ ਕੌਰ ਡੀਨ ਰਿਸਰਚ ਦੀ ਅਗਵਾਈ ਹੇਠ ਦਿੱਤੀ ਗਈ। ਇਸ ਸੈਸ਼ਨ ਰਾਹੀਂ ਖੋਜਾਰਥੀਆਂ ਨੂੰ ਪੀ. ਐਚ. ਡੀ. ਦੀਆਂ ਵੱਖ-ਵੱਖ ਪੜਾਵਾਂ ਅਤੇ ਖੋਜ ਕਾਰਜ ਨਾਲ ਜੁੜੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸਮਾਗਮ ਦੇ ਅੰਤ ਵਿਚ ਡਾ. ਨਵਦੀਪ ਕੌਰ ਡੀਨ ਰਿਸਰਚ ਨੇ ਧੰਨਵਾਦ ਮਤਾ ਪੇਸ਼ ਕੀਤਾ। ਇਹ ਸਵਾਗਤੀ ਸਮਾਗਮ 46 ਨਵੇਂ ਖੋਜਾਰਥੀਆਂ ਲਈ ਇੱਕ ਮਹੱਤਵਪੂਰਨ ਸ਼ੁਰੂਆਤ ਸਾਬਤ ਹੋਇਆ ਤੇ ਉਨ੍ਹਾਂ ਨੂੰ ਗੁਣਵੱਤਾ, ਇਮਾਨਦਾਰੀ, ਨਵੀਨਤਾ ਅਤੇ ਉਦੇਸ਼ਪੂਰਨ ਖੋਜ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਓਜ਼ੋਨ ਪਰਤ ਦਿਵਸ ’ਤੇ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਿਆ ’ਚ ਬੂਟੇ ਲਗਾਏ ਅਗਲੀ ਖ਼ਬਰ ਪਰਾਲੀ ਨੂੰ ਅੱਗ ਨਾ ਲਗਾ ਕੇ ਜੈਵਿਕ ਖੇਤੀ ’ਚ ਮਿਸਾਲ ਬਣਿਆ ਸਿਮਰਨਜੀਤ ਸਿੰਘ
Ad Position 24