ਅਣ-ਐਲਾਨੇ ਬਿਜਲੀ ਕੱਟਾਂ ਕਰਕੇ ਲੋਕ ਹੋਏ ਪਰੇਸ਼ਾਨ
ਸੰਘੋਲ, 18 ਸਤੰਬਰ (ਪਰਮਵੀਰ ਸਿੰਘ ਧਨੋਆ)- ਬੀਤੇ ਕਈ ਦਿਨਾਂ ਤੋਂ ਪਾਵਰਕਾਮ ਵਲੋਂ ਲਗਾਏ ਜਾ ਰਹੇ ਅਣਐਲਾਨੇ ਬਿਜਲੀ ਦੇ ਕੱਟਾਂ ਕਾਰਨ ਪਿੰਡਾਂ ’ਚ ਵੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਬਿਜਲੀ ਦੀ ਘਟੀਆ ਸਪਲਾਈ ਕਾਰਨ ਜਿੱਥੇ ਦੁਕਾਨਦਾਰਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਉਥੇ ਹੀ ਗਰਮੀ ਕਾਰਨ ਲੋਕਾਂ ਦਾ ਜਿਊਣਾ ਬੇਹਾਲ ਹੋਇਆ ਪਿਆ ਹੈ।
ਸੰਘੋਲ, 18 ਸਤੰਬਰ (ਪਰਮਵੀਰ ਸਿੰਘ ਧਨੋਆ)- ਬੀਤੇ ਕਈ ਦਿਨਾਂ ਤੋਂ ਪਾਵਰਕਾਮ ਵਲੋਂ ਲਗਾਏ ਜਾ ਰਹੇ ਅਣਐਲਾਨੇ ਬਿਜਲੀ ਦੇ ਕੱਟਾਂ ਕਾਰਨ ਪਿੰਡਾਂ ’ਚ ਵੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਬਿਜਲੀ ਦੀ ਘਟੀਆ ਸਪਲਾਈ ਕਾਰਨ ਜਿੱਥੇ ਦੁਕਾਨਦਾਰਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਉਥੇ ਹੀ ਗਰਮੀ ਕਾਰਨ ਲੋਕਾਂ ਦਾ ਜਿਊਣਾ ਬੇਹਾਲ ਹੋਇਆ ਪਿਆ ਹੈ। ਲੋਕਾਂ ਅਨੁਸਾਰ ਇਨ੍ਹਾਂ ਕੱਟਾਂ ਨੇ ਸੂਬਾ ਸਰਕਾਰ ਦੇ ਬਿਜਲੀ ਦੀ ਕਮੀ ਨਾ ਆਉਣ ਦੇਣ ਦੇ ਕੀਤੇ ਜਾਂਦੇ ਦਾਅਵੇਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੀੜਤ ਲੋਕਾਂ ਨੇ ਦੱਸਿਆ ਕਿ ਵਿਭਾਗ ਵਲੋਂ ਬਿਜਲੀ ਦੀ ਜਾਣਕਾਰੀ ਲਈ ਜਾਰੀ ਕੀਤੇ ਗਏ ਟੈਲੀਫ਼ੋਨ ਨੰਬਰ ਵੀ ਕਈ-ਕਈ ਵਾਰ ਕਰਨ ਤੇ ਕੋਈ ਨਹੀਂ ਚੱਕਦਾ। ਜਦਕਿ ਲੰਮੇ ਬਿਜਲੀ ਕੱਟਾਂ ਕਾਰਨ ਆਰਜ਼ੀ ਪ੍ਰਬੰਧ ਵਜੋਂ ਵਰਤੇ ਜਾਂਦੇ ਇਨਵਰਟਰ ਵੀ ਜਵਾਬ ਦੇ ਜਾਂਦੇ ਹਨ। ਇਸ ਮੌਕੇ ਸੁਖਵਿੰਦਰ ਸਿੰਘ, ਸੁਖਦੇਵ ਭਟਨਾਗਰ, ਭਗਤ ਸਿੰਘ ਪੰਜਕੋਹਾ, ਨੰਬਰਦਾਰ ਸਸ਼ੀ ਰਾਜ, ਵਰਿੰਦਰ ਰੋਮੀ, ਮਨਪ੍ਰੀਤ ਸਿੰਘ, ਨੰਬਰਦਾਰ ਰਾਕੇਸ਼ ਸਿੰਘ , ਰਜਿੰਦਰ ਸਿੰਘ ਬਾਠ, ਗੌਤਮ ਰਿਸ਼ੀ, ਹਰਚੰਦ ਸਿੰਘ ਬਾਠ, ਪਿਆਰਾ ਸਿੰਘ ਮਾਨਪੁਰ, ਗੁਰਪ੍ਰੀਤ ਸਿੰਘ ਖੰਟ, ਗੁਰਸੇਵਕ ਸਿੰਘ, ਐਡਵੋਕੇਟ ਬੰਤ ਸਿੰਘ ਰਾਏ, ਹਰਚੰਦ ਸਿੰਘ ਚੰਨੀ ਸੰਘੋਲ, ਮੁਖਤਿਆਰ ਸਿੰਘ, ਰਜਿੰਦਰ ਕੁਮਾਰ, ਪਰਮਜੀਤ ਸਿੰਘ ਆਦਿ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਬਿਜਲੀ ਦੀ ਸਪਲਾਈ ਨਿਰਵਿਘਨ ਯਕੀਨੀ ਬਣਾਈ ਜਾਵੇ।