18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਰੇਲਵੇ ਲਾਈਨ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਖਮਾਣੋਂ, 18 ਸਤੰਬਰ (ਮਨਮੋਹਨ ਸਿੰਘ ਕਲੇਰ)- ਰੇਲਵੇ ਪੁਲਿਸ ਮੋਰਿੰਡਾ ਨੂੰ ਨਿਊ ਲੁਧਿਆਣਾ ਚੰਡੀਗੜ੍ਹ ਰੇਲਵੇ ਲਾਈਨ ਤੋਂ ਪਿੰਡ ਬਿਲਾਸਪੁਰ ਤੇ ਰੇਲਵੇ ਸਟੇਸ਼ਨ ਖਮਾਣੋਂ ਦੇ ਵਿਚਕਾਰ ਰੇਲ ਗੱਡੀ ਦੇ ਥੱਲੇ ਆਉਣ ਕਾਰਨ ਭਿਆਨਕ ਤਰੀਕੇ ਨਾਲ ਕੱਟੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰੇਲਵੇ ਪੁਲਿਸ ਨੂੰ ਉਕਤ ਸਥਾਨ ਤੇ ਲਾਸ਼ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ।

Ad Position 21
No active advertisement
ਅਜੀਤ ਡੈਸਕ 19-09-2026
ਖਮਾਣੋਂ, 18 ਸਤੰਬਰ (ਮਨਮੋਹਨ ਸਿੰਘ ਕਲੇਰ)- ਰੇਲਵੇ ਪੁਲਿਸ ਮੋਰਿੰਡਾ ਨੂੰ ਨਿਊ ਲੁਧਿਆਣਾ ਚੰਡੀਗੜ੍ਹ ਰੇਲਵੇ ਲਾਈਨ ਤੋਂ ਪਿੰਡ ਬਿਲਾਸਪੁਰ ਤੇ ਰੇਲਵੇ ਸਟੇਸ਼ਨ ਖਮਾਣੋਂ ਦੇ ਵਿਚਕਾਰ ਰੇਲ ਗੱਡੀ ਦੇ ਥੱਲੇ ਆਉਣ ਕਾਰਨ ਭਿਆਨਕ ਤਰੀਕੇ ਨਾਲ ਕੱਟੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰੇਲਵੇ ਪੁਲਿਸ ਨੂੰ ਉਕਤ ਸਥਾਨ ਤੇ ਲਾਸ਼ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਸਬੰਧੀ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਕ ਸਿਰ ਤੋਂ ਮੋਨੇ, ਦਾੜ੍ਹੀ ਕੱਟੇ 50 ਸਾਲਾਂ ਵਿਅਕਤੀ ਦੀ ਰੇਲ ਗੱਡੀ ਥੱਲੇ ਆਉਣ ਕਾਰਨ ਮੌਤ ਹੋਈ ਹੈ ਜਿਸ ਕੋਲੋਂ ਕੋਈ ਵੀ ਸ਼ਨਾਖ਼ਤ ਦਾ ਸਬੂਤ ਨਹੀਂ ਮਿਲਿਆ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਦੇ ਹੋਏ ਰੇਲਵੇ ਪੁਲਿਸ ਵਲੋਂ ਲਾਸ਼ ਨੂੰ ਸ਼ਨਾਖ਼ਤ ਲਈ ਸਥਾਨਕ ਸਿਵਲ ਹਸਪਤਾਲ ਖਮਾਣੋਂ ਵਿਖੇ 72 ਘੰਟੇ ਸ਼ਨਾਖ਼ਤ ਲਈ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਵਲੋਂ ਦਿੜ੍ਹਬਾ ਮੰਡੀ ’ਚ ਰੱਖੇ ਰੋਸ ਪ੍ਰਦਰਸ਼ਨ ਲਈ ਕਾਫ਼ਲਾ ਰਵਾਨਾ ਅਗਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਅਨੰਦਪੁਰੀ ਰਾਣਵਾਂ ਵਾਲਿਆਂ ਦੀ ਯਾਦ ਵਿਚ ਧਾਰਮਿਕ ਸਮਾਗਮ 24 ਨੂੰ
Ad Position 24