23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਹਿਊਮਨ ਰਾਈਟਸ ਐਂਡ ਐਂਟੀ ਕੁਰੱਪਸ਼ਨ ਫ਼ਰੰਟ ਦੇ ਡਾ. ਰੋਹਟਾ ਸਰਬਸੰਮਤੀ ਨਾਲ ਬਣੇ ਸੂਬਾ ਪ੍ਰਧਾਨ ਫ਼ਰੰਟ ਵਲੋਂ ਨਵੀਂ ਕਾਰਜਕਾਰਨੀ ਟੀਮ ਦੀ ਕੀਤੀ ਗਈ ਚੋਣ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)-ਦੀ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫਰੰਟ ਪੰਜਾਬ ਦੀ 17ਵੀਂ ਸਾਲਾਨਾ ਸੂਬਾਈ ਚੋਣ ਪੀ. ਐਨ.

Ad Position 21
No active advertisement
ਦੀ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਦੇ ਨਵੇਂ ਚੁਣੇ ਅਹੁਦੇਦਾਰ ਟੀਮ ਸਮੇਤ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 23-09-2026
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)-ਦੀ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫਰੰਟ ਪੰਜਾਬ ਦੀ 17ਵੀਂ ਸਾਲਾਨਾ ਸੂਬਾਈ ਚੋਣ ਪੀ. ਐਨ. ਬੀ. ਕਿਸਾਨ ਸਿਖਲਾਈ ਕੇਂਦਰ, ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ। ਚੋਣ ਦੌਰਾਨ ਸੰਸਥਾ ਦੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਡਾ. ਐਮ. ਐਸ. ਰੋਹਟਾ ਨੂੰ ਮੁੜ 15ਵੀਂ ਵਾਰ ਸੂਬਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਨਵੀਂ ਸੂਬਾ ਇਕਾਈ ਦਾ ਗਠਨ ਕਰਦਿਆਂ ਵੈਦ ਧਰਮ ਸਿੰਘ ਸੈਣੀ ਨੂੰ ਚੇਅਰਮੈਨ, ਕੈਪਟਨ ਐੱਚ. ਐਸ. ਚੀਮਾ ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਜਮੀਤਗੜ੍ਹ ਜਨਰਲ ਸਕੱਤਰ, ਇੰਸਪੈਕਟਰ ਜਗਬੀਰ ਸਿੰਘ ਸੇਵਾ ਮੁਕਤ ਚੇਅਰਮੈਨ ਐਡਵਾਈਜ਼ਰੀ ਬੋਰਡ, ਹਜ਼ਾਰਾ ਸਿੰਘ ਮੋਹਾਲੀ ਮੀਤ ਪ੍ਰਧਾਨ, ਗੁਰਸੇਵਕ ਸਿੰਘ ਮਜ਼ਾਤ ਜੁਆਇੰਟ ਸਕੱਤਰ ਅਤੇ ਹੰਸ ਰਾਜ ਤਲਾਣੀਆਂ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਜਸਵਿੰਦਰ ਸਿੰਘ ਲਾਲੀ ਇੰਸਪੈਕਟਰ ਸੇਵਾ ਮੁਕਤ ਨੂੰ ਚੀਫ਼ ਮੀਡੀਆ ਕੰਟਰੋਲਰ, ਪੰਕਜ ਗੁਪਤਾ ਤੇ ਰਾਜੇਸ਼ ਸਿੰਗਲਾ ਡਿਪਟੀ ਚੇਅਰਮੈਨ, ਡਾ. ਜਗਦੀਸ਼ ਸਿੰਘ ਬਾਜਵਾ ਚੇਅਰਮੈਨ ਮੈਡੀਕਲ ਵਿੰਗ, ਡਾ. ਧਰਮਿੰਦਰ ਕੁਮਾਰ ਡਿਪਟੀ ਚੇਅਰਮੈਨ, ਹਜ਼ਾਰਾ ਸਿੰਘ ਕਟਾਰੀਆ ਕੋਆਰਡੀਨੇਟਰ, ਡਾ. ਮੋਹਿੰਦਰ ਸਿੰਘ ਜੱਸਲ ਸਟੇਟ ਪ੍ਰਧਾਨ ਮੈਡੀਕਲ ਵਿੰਗ ਤੇ ਡਾ. ਕੁਲਦੀਪ ਸਿੰਘ ਮੁੱਲਾਂਪੁਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਿੱਖਿਆ ਵਿੰਗ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਸੁਧੀਰ ਕੁਮਾਰ ਨੂੰ ਚੇਅਰਮੈਨ ਅਤੇ ਸੰਜੀਵ ਕੁਮਾਰ ਧੀਮਾਨ ਨੂੰ ਸਟੇਟ ਇੰਚਾਰਜ ਵਜੋਂ ਸੌਂਪੀ ਗਈ। ਸਰਕਾਰੀ ਕਰਮਚਾਰੀ ਵੈੱਲਫੇਅਰ ਵਿੰਗ ਦੇ ਸੂਬਾ ਪ੍ਰਧਾਨ ਵਜੋਂ ਭਗਵਾਨ ਸਿੰਘ ਲਟੌਰ ਦੀ ਨਿਯੁਕਤੀ ਕੀਤੀ ਗਈ। ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਬੈਂਸ ਨੂੰ ਲਗਾਇਆ ਗਿਆ। ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਨੂੰ ਪ੍ਰਧਾਨ ਤਹਿਸੀਲ ਫ਼ਤਹਿਗੜ੍ਹ ਸਾਹਿਬ , ਜਸਵੰਤ ਸਿੰਘ ਮੱਕੜ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਪ੍ਰਦੀਪ ਤੇਜਪਾਲ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ, ਜਤਿੰਦਰ ਚਾਵਲਾ ਪ੍ਰਧਾਨ ਰਾਜਪੁਰਾ, ਮਹਿਮਾ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਪਰਮਜੀਤ ਸਿੰਘ ਕਟਾਰੀਆ ਜ਼ਿਲ੍ਹਾ ਪ੍ਰਧਾਨ ਮੋਹਾਲੀ ਅਤੇ ਰਵਿੰਦਰ ਕੁਮਾਰ ਬਬਲੂ ਨੂੰ ਜ਼ਿਲ੍ਹਾ ਪ੍ਰਧਾਨ ਸੰਗਰੂਰ ਨਿਯੁਕਤ ਕੀਤਾ ਗਿਆ। ਇਸ ਮੌਕੇ ਡਾ. ਐਮ. ਐਸ. ਰੋਹਟਾ ਨੇ ਸੰਸਥਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ 15ਵੀਂ ਵਾਰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣਾ ਉਨ੍ਹਾਂ ਲਈ ਸਨਮਾਨ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ, ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ, ਨਸ਼ਿਆਂ ਦੇ ਖ਼ਾਤਮੇ, ਵਾਤਾਵਰਨ ਦੀ ਸੰਭਾਲ ਅਤੇ ਸਮਾਜ ਦੇ ਲੋੜਵੰਦ ਵਰਗਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨੇ 132 ਵਿਦਿਆਰਥੀਆਂ ਦੀ ‘ਹੀਮੋਗਲੋਬਿਨ’ ਜਾਂਚ ਕਰਵਾਈ ਅਗਲੀ ਖ਼ਬਰ ਆਊਟ ਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਨੇ ਸਿਹਤ ਮੰਤਰੀ ਦਾ ਪੁਤਲਾ ਸਾੜਿਆ
Ad Position 24