23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨੇ 132 ਵਿਦਿਆਰਥੀਆਂ ਦੀ ‘ਹੀਮੋਗਲੋਬਿਨ’ ਜਾਂਚ ਕਰਵਾਈ

ਨਾਭਾ, 22 ਸਤੰਬਰ (ਵਰਿੰਦਰ ਵਰਮਾ)-ਭਾਰਤ ਵਿਕਾਸ ਪਰਿਸ਼ਦ ਇਕਾਈ ਨਾਭਾ ਵਲੋਂ ਪ੍ਰਧਾਨ ਓਮ ਪ੍ਰਕਾਸ਼ ਗਰਗ, ਜਰਨਲ ਸਕੱਤਰ ਵਿਕਾਸ ਮਿੱਤਲ ਅਗਵਾਈ ਹੇਠ ਅਨੀਮੀਆ ਮੁਕਤ ਭਾਰਤ ਦੇ ਤਹਿਤ ਸਰਕਾਰੀ ਆਈ. ਟੀ.

Ad Position 21
No active advertisement
ਅਜੀਤ ਡੈਸਕ 23-09-2026
ਨਾਭਾ, 22 ਸਤੰਬਰ (ਵਰਿੰਦਰ ਵਰਮਾ)-ਭਾਰਤ ਵਿਕਾਸ ਪਰਿਸ਼ਦ ਇਕਾਈ ਨਾਭਾ ਵਲੋਂ ਪ੍ਰਧਾਨ ਓਮ ਪ੍ਰਕਾਸ਼ ਗਰਗ, ਜਰਨਲ ਸਕੱਤਰ ਵਿਕਾਸ ਮਿੱਤਲ ਅਗਵਾਈ ਹੇਠ ਅਨੀਮੀਆ ਮੁਕਤ ਭਾਰਤ ਦੇ ਤਹਿਤ ਸਰਕਾਰੀ ਆਈ. ਟੀ. ਆਈ. ਲੜਕੀਆਂ ਵਿਖੇ ਵਿਦਿਆਰਥੀਆਂ ਦੀ ਹੀਮੋਗਲੋਬਿਨ ਜਾਂਚ ਕਰਵਾਈ ਗਈ। ਇਸ ਮੌਕੇ ਡਾਕਟਰ ਕੰਗਜ਼ ਲੈਬ ਵਲੋਂ 132 ਦੇ ਕਰੀਬ ਵਿਦਿਆਰਥੀਆਂ ਦੀ ਹੀਮੋਗਲੋਬਿਨ ਜਾਂਚ ਕੀਤੀ ਗਈ। ਉਪਰੰਤ ਓਮ ਪ੍ਰਕਾਸ਼ ਗਰਗ ਅਤੇ ਵਿਕਾਸ ਮਿੱਤਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੀ ਸਿਹਤ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਅਨੁਸਾਰ ਬਲੱਡ ਟੈਸਟ ਜਰੂਰ ਕਰਵਾਉਣੇ ਚਾਹੀਦੇ ਹਨ। ਸਕੂਲ ਸਿਰਫ ਸਿੱਖਿਆ ਦਾ ਹੀ ਕੇਂਦਰ ਨਹੀਂ ਹਨ, ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਜ਼ਬੂਤ ਪਲੇਟਫਾਰਮ ਹਨ। ਇਸ ਮੌਕੇ ਸਰਕਾਰੀ ਆਈ. ਟੀ. ਆਈ. (ਲੜਕੀਆਂ) ਦੇ ਹੈੱਡ ਮਾਸਟਰ ਅਵਤਾਰ ਸਿੰਘ ਨੇ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਕਾਈ ਵਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸ ਮੌਕੇ ਸੰਜੇ ਢੀਂਗਰਾ, ਸੁਪਰੀਡੈਂਟ ਚਮਕੌਰ ਸਿੰਘ, ਹਰ ਸਿਮਰਨ ਕੌਰ, ਲਖਵੀਰ ਕੌਰ, ਅਮਰੀਕ ਸਿੰਘ, ਜਸਵੀਰ ਕੌਰ, ਮਮਤਾ, ਆਰਤੀ, ਮਨਦੀਪ ਕੌਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨੀਸ਼ ਸਿਸੋਦੀਆ ਵਲੋਂ ਹਲਕਾ ਪਟਿਆਲਾ ਸ਼ਹਿਰੀ ਦੇ ਬੂਥ ਲੈਵਲ ਵਰਕਰਾਂ ਨਾਲ ਬੈਠਕ ਅਗਲੀ ਖ਼ਬਰ ਹਿਊਮਨ ਰਾਈਟਸ ਐਂਡ ਐਂਟੀ ਕੁਰੱਪਸ਼ਨ ਫ਼ਰੰਟ ਦੇ ਡਾ. ਰੋਹਟਾ ਸਰਬਸੰਮਤੀ ਨਾਲ ਬਣੇ ਸੂਬਾ ਪ੍ਰਧਾਨ ਫ਼ਰੰਟ ਵਲੋਂ ਨਵੀਂ ਕਾਰਜਕਾਰਨ...
Ad Position 24