ਬਿੱਟੂ ਚੱਠਾ ਦੀ ਅਗਵਾਈ ’ਚ ਪਿੰਡ ਲਲੌਡਾ ਦਾ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ
ਨਾਭਾ, 22 ਸਤੰਬਰ (ਵਰਿੰਦਰ ਵਰਮਾ)- ਪਟਿਆਲਾ ਦਿਹਾਤੀ ਹਲਕੇ ’ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਾਭਾ ਦੇ ਪਿੰਡ ਲਲੌਡਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ ਪਾਰਟੀ ਨਾਲ ਜੁੜੇ ਇਕ ਪ੍ਰਭਾਵਸ਼ਾਲੀ ਪਰਿਵਾਰ ਨੇ ਪਾਰਟੀ ਦੇ ਜਨਰਲ ਕੌਂਸਲ ਮੈਂਬਰ ਗੁਰਤੇਜ ਸਿੰਘ ਕੌਲ ਤੇ ਨੰਬਰਦਾਰ ਜਗਤਾਰ ਸਿੰਘ ਤਾਰਾ ਦੀ ਪ੍ਰੇਰਣਾ ਸਦਕਾ ਬਲਵੰਤ ਸਿੰਘ, ਅਜੈਬ ਸਿੰਘ, ਸੁਖਦੀਪ ਸਿੰਘ ਸਮੇਤ ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ ਹੋ ਗਿਆ।
ਨਾਭਾ, 22 ਸਤੰਬਰ (ਵਰਿੰਦਰ ਵਰਮਾ)- ਪਟਿਆਲਾ ਦਿਹਾਤੀ ਹਲਕੇ ’ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਾਭਾ ਦੇ ਪਿੰਡ ਲਲੌਡਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ ਪਾਰਟੀ ਨਾਲ ਜੁੜੇ ਇਕ ਪ੍ਰਭਾਵਸ਼ਾਲੀ ਪਰਿਵਾਰ ਨੇ ਪਾਰਟੀ ਦੇ ਜਨਰਲ ਕੌਂਸਲ ਮੈਂਬਰ ਗੁਰਤੇਜ ਸਿੰਘ ਕੌਲ ਤੇ ਨੰਬਰਦਾਰ ਜਗਤਾਰ ਸਿੰਘ ਤਾਰਾ ਦੀ ਪ੍ਰੇਰਣਾ ਸਦਕਾ ਬਲਵੰਤ ਸਿੰਘ, ਅਜੈਬ ਸਿੰਘ, ਸੁਖਦੀਪ ਸਿੰਘ ਸਮੇਤ ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ ਹੋ ਗਿਆ। ਸ਼ਾਮਿਲ ਹੋਏ ਮੈਂਬਰਾਂ ਦਾ ਪਟਿਆਲਾ ਦਿਹਾਤੀ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਵਲੋਂ ਸਨਮਾਨ ਕਰਦਿਆ ਪਾਰਟੀ ’ਚ ਨਿੱਘਾ ਸਵਾਗਤ ਕੀਤਾ। ਹਲਕਾ ਇੰਚਾਰਜ ਬਿੱਟੂ ਚੱਠਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਮੁੜ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਦੇਖਣ ਲਈ ਉਤਾਵਲੀ ਹੈ। ਨਵੇਂ ਸ਼ਾਮਲ ਹੋਏ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪਾਰਟੀ ਦੀਆਂ ਨੀਤੀਆਂ ਨਾਲ ਜੁੜ ਕੇ ਬਿੱਟੂ ਚੱਠਾ ਨਾਲ ਨਿਰਸੁਆਰਥ ਕੰਮ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਲਲੌਡਾ ’ਚ ਪਰਿਵਾਰ ਵਲੋਂ ਕੀਤੀ ਗਈ ਇਹ ਸ਼ਮੂਲੀਅਤ ਪਿੰਡ ਪੱਧਰ ’ਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਨਵੇਂ ਸਾਥੀਆਂ ਦੀ ਸਰਗਰਮੀ ਨੂੰ ਭਲੀਭਾਂਤ ਦਰਸਾਉਂਦੀ ਹੈ। ਉਨਾਂ ਪਾਰਟੀ ਨਾਲ ਜੁੜਨ ਵਾਲੇ ਹਰ ਪਰਿਵਾਰ ਅਤੇ ਹਰ ਸਾਥੀ ਦਾ ਸਨਮਾਨ ਨਾਲ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਸਾ. ਸਰਪੰਚ ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ ਢਿੱਲੋਂ ਤੇ ਨਿਰਮਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।