ਸਿਹਤ ਵਿਭਾਗ ਦੀ ਟੀਮ ਨੇ ਸਕੂਲਾਂ ਦਾ ਸਰਵੇ ਕਰਕੇ ਡੇਂਗੂ ਬਾਰੇ ਕੀਤਾ ਜਾਗਰੂਕ
ਬਨੂੜ, 22 ਸਤੰਬਰ (ਭੁਪਿੰਦਰ ਸਿੰਘ)- ਸਿਵਲ ਸਰਜਨ ਮੋਹਾਲੀ ਡਾ. ਸੰਗੀਤਾ ਜੈਨ ਦੇ ਹੁਕਮਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ.
ਬਨੂੜ, 22 ਸਤੰਬਰ (ਭੁਪਿੰਦਰ ਸਿੰਘ)- ਸਿਵਲ ਸਰਜਨ ਮੋਹਾਲੀ ਡਾ. ਸੰਗੀਤਾ ਜੈਨ ਦੇ ਹੁਕਮਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਰਜਨੀਤ ਕੌਰ ਰੰਧਾਵਾ ਇੰ. ਸੀ.ਐਚ.ਸੀ. ਬਨੂੜ ਏਰੀਆ ਦੇ ਸਕੂਲਾਂ ਵਿਚ ਡੇਂਗੂ ਮਾਸ ਸਰਵੇ ਮੁਹਿੰਮ ਤਹਿਤ ਸ਼ਿਵਾਲਿਕ ਪਬਲਿਕ ਸਕੂਲ ਬਨੂੜ , ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਬਨੂੜ ਅਤੇ ਸਨਾਵਰ ਪਬਲਿਕ ਸਕੂਲ ਬਨੂੜ ਵਿਖੇ ਜਾ ਕੇ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈਲਥ ਸੁਪਰਵਾਈਜ਼ਰ ਰਮੇਸ਼ ਕੁਮਾਰ ਨੇ ਦਸਿਆ ਕਿ ਡੇਂਗੂ ਇਕ ਏਡੀਸ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਸਾਫ਼ ਪਾਣੀ ਖੜ੍ਹਾ ਨਹੀਂ ਹੋਣ ਦੇਣਾ, ਤਾਂ ਜੋ ਮੱਛਰ ਨਾ ਪੈਦਾ ਹੋ ਸਕਣ। ਇਸ ਦੇ ਲੱਛਣ ਤੇਜ਼ ਬੁਖਾਰ, ਸਿਰ ਵਿਚ ਦਰਦ ਮਾਸ਼ਪੇਸ਼ੀਆਂ ’ਚ ਦਰਦ ਚਮੜੀ ਦੇ ਦਾਣੇ, ਅੱਖਾਂ ਵਿਚ ਖ਼ੂਨ ਦਾ ਵਗਣਾ ਇਸ ਦੇ ਮੁੱਖ ਲੱਛਣ ਹਨ। ਇਸ ਤੋਂ ਬਚਾਅ ਲਈ ਦਸਿਆ ਕਿ ਕੂਲਰਾਂ, ਗਮਲਿਆਂ ਅਤੇ ਫਰਿਜ਼ਾਂ ਦੀਆਂ ਟਰੇਆਂ ਦਾ ਪਾਣੀ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰੋ। ਉਪਰੋਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ ਡੇਂਗੂ ਬੁਖ਼ਾਰ ਦਾ ਟੈੱਸਟ ਸਰਕਾਰੀ ਹਸਪਤਾਲ ਵਿਚ ਬਿਲਕੁਲ ਮੁਫ਼ਤ ਹੁੰਦਾ ਹੈਂ। ਸਿਹਤ ਵਿਭਾਗ ਦੀ ਟੀਮ ਵਿਚ ਵਿਸ਼ਾਲ ਭਾਰਦਵਾਜ, ਗੁਰਦੀਪ ਸਿੰਘ ਹੈਲਥ ਵਰਕਰ ਰਵਿੰਦਰ ਸਿੰਘ ਬਰੀਡਿੰਗ ਚੈਕਰ, ਜਸਵਿੰਦਰ ਕੌਰ ਆਸ਼ਾ ਵਰਕਰ, ਸਰੋਜ ਰਾਣੀ ਆਸ਼ਾ ਵਰਕਰ ਤੇ ਅਮਰਜੀਤ ਕੌਰ ਆਸ਼ਾ ਵਰਕਰ ਹਾਜ਼ਰ ਸਨ ।