ਅਨੰਦਪੁਰ ਸਾਹਿਬ ਮਾਮਲੇ ਦੀ ਪੰਜਾਬ ਸਰਕਾਰ ਨਿਆਇਕ ਜਾਂਚ ਕਰਵਾਏ- ਜਸਟਿਸ ਨਿਰਮਲ ਸਿੰਘ
ਖਮਾਣੋਂ, 23 ਸਤੰਬਰ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਚਰਚਾ ਵਿਚ ਆ ਰਹੇ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਅਸ਼ਲੀਲ ਮਾਮਲੇ ਦੀ ਪੜਤਾਲ ਨਿਆਇਕ ਜਾਂਚ ਕਰਵਾਉਣ ਦੇ ਹੁਕਮ ਦੇਵੇ ਤਾਂ ਜੋ ਸਿੱਖ ਸੰਗਤਾਂ ਅੱਗੇ ਸਹੀ ਕਹਾਣੀ ਸਾਹਮਣੇ ਆ ਸਕੇ ਅਤੇ ਪੀੜਤ ਧਿਰ ਨੂੰ ਇਨਸਾਫ਼ ਮਿਲ ਸਕੇ। ਇਹ ਸ਼ਬਦ ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ ਬਸੀ ਪਠਾਣਾਂ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ ਦੇ ਦਫ਼ਤਰ ਵਿਖੇ ਗ਼ੈਰ ਰਸਮੀ ਪੱਤਰਕਾਰ ਵਾਰਤਾ ਦੌਰਾਨ ਕਹੇ।
ਖਮਾਣੋਂ, 23 ਸਤੰਬਰ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਚਰਚਾ ਵਿਚ ਆ ਰਹੇ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਅਸ਼ਲੀਲ ਮਾਮਲੇ ਦੀ ਪੜਤਾਲ ਨਿਆਇਕ ਜਾਂਚ ਕਰਵਾਉਣ ਦੇ ਹੁਕਮ ਦੇਵੇ ਤਾਂ ਜੋ ਸਿੱਖ ਸੰਗਤਾਂ ਅੱਗੇ ਸਹੀ ਕਹਾਣੀ ਸਾਹਮਣੇ ਆ ਸਕੇ ਅਤੇ ਪੀੜਤ ਧਿਰ ਨੂੰ ਇਨਸਾਫ਼ ਮਿਲ ਸਕੇ। ਇਹ ਸ਼ਬਦ ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ ਬਸੀ ਪਠਾਣਾਂ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ ਦੇ ਦਫ਼ਤਰ ਵਿਖੇ ਗ਼ੈਰ ਰਸਮੀ ਪੱਤਰਕਾਰ ਵਾਰਤਾ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਇਸ ਮਾਮਲੇ ਵਿਚ ਬਣਾਈ ਗਈ ਜਾਂਚ ਕਮੇਟੀ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਕਿਉਂਕਿ ਸਿੱਖ ਸੰਗਤਾਂ ਸਮਝਦੀਆਂ ਹਨ ਕਿ ਉੱਥੋਂ ਬੀਬੀ ਨੂੰ ਇਨਸਾਫ਼ ਮਿਲਣਾ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਨ ਹੈ ਕਿਉਂਕਿ ਕਮੇਟੀ ਬਣਾਉਣ ਵਾਲੇ ਵੀ ਆਪ ਹਨ ਅਤੇ ਰਿਪੋਰਟ ਦੇਣ ਵਾਲੇ ਵੀ ਉਨ੍ਹਾਂ ਦੇ ਬੰਦੇ ਹਨ। ਫ਼ੈਸਲਾ ਲੈਣ ਵਾਲੇ ਵੀ ਸ਼੍ਰੋਮਣੀ ਕਮੇਟੀ ਦੇ ਹੀ ਬੰਦੇ ਹਨ। ਇਸ ਕਰਕੇ ਇਸ ਕਮੇਟੀ ਦੀ ਕੋਈ ਅਹਿਮੀਅਤ ਇਨਸਾਫ਼ ਪੱਖੋਂ ਨਹੀਂ ਰਹਿ ਜਾਂਦੀ। ਇਸ ਮੌਕੇ ਕਸ਼ਮੀਰਾ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਖਮਾਣੋਂ, ਮਨਜੀਤ ਸਿੰਘ ਨਾਹਰ, ਮਨਦੀਪ ਸਿੰਘ ਨੀਲਾ ਆਦਿ ਮੌਜੂਦ ਸਨ।