ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ’ਚ ਪੈਦਾ ਹੋਈਆਂ ਖਾਮੀਆਂ ਦੇ ਹੱਲ ਲਈ ਤੁਰੰਤ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਕਰਵਾਈਆਂ ਜਾਣ- ਟਿਵਾਣਾ
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਹਾਨ ਅਸਥਾਨ ’ਤੇ ਹੁੰਦੀਆਂ ਆ ਰਹੀਆਂ ਗ਼ੈਰ ਇਖਲਾਕੀ ਕਾਰਵਾਈਆਂ ’ਤੇੇ ਤਿੱਖਾ ਪ੍ਰਤੀਕਰਮ ਜਾਹਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀਆਂ ਜਨਰਲ ਚੋਣਾਂ ਪਿਛਲੇ 15 ਸਾਲਾਂ ਤੋਂ ਨਾ ਕਰਵਾਏ ਜਾਣ ਕਾਰਨ ਇਸ ਸੰਸਥਾ ’ਤੇ ਕਾਬਜ ਧਿਰ ਦੇ ਇਖਲਾਕ ਵਿਚ ਵੱਡੀਆਂ ਗਿਰਾਵਟਾਂ ਆ ਚੁੱਕੀਆਂ ਹਨ। ਇਹੀ ਵਜ੍ਹਾ ਹੈ ਕਿ ਵੱਡੀਆਂ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਇਸ ਮਹਾਨ ਧਾਰਮਿਕ ਸੰਸਥਾ ਦੇ ਨਿਯਮਾਂ, ਅਸੂਲਾਂ ਤੇ ਸਿੱਖੀ ਕਿਰਦਾਰ ਨੂੰ ਕਾਬਜ ਦਲ ਨੇ ਦਾਗੀ ਕਰਕੇ ਰੱਖ ਦਿੱਤਾ ਹੈ।
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਹਾਨ ਅਸਥਾਨ ’ਤੇ ਹੁੰਦੀਆਂ ਆ ਰਹੀਆਂ ਗ਼ੈਰ ਇਖਲਾਕੀ ਕਾਰਵਾਈਆਂ ’ਤੇੇ ਤਿੱਖਾ ਪ੍ਰਤੀਕਰਮ ਜਾਹਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀਆਂ ਜਨਰਲ ਚੋਣਾਂ ਪਿਛਲੇ 15 ਸਾਲਾਂ ਤੋਂ ਨਾ ਕਰਵਾਏ ਜਾਣ ਕਾਰਨ ਇਸ ਸੰਸਥਾ ’ਤੇ ਕਾਬਜ ਧਿਰ ਦੇ ਇਖਲਾਕ ਵਿਚ ਵੱਡੀਆਂ ਗਿਰਾਵਟਾਂ ਆ ਚੁੱਕੀਆਂ ਹਨ। ਇਹੀ ਵਜ੍ਹਾ ਹੈ ਕਿ ਵੱਡੀਆਂ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਇਸ ਮਹਾਨ ਧਾਰਮਿਕ ਸੰਸਥਾ ਦੇ ਨਿਯਮਾਂ, ਅਸੂਲਾਂ ਤੇ ਸਿੱਖੀ ਕਿਰਦਾਰ ਨੂੰ ਕਾਬਜ ਦਲ ਨੇ ਦਾਗੀ ਕਰਕੇ ਰੱਖ ਦਿੱਤਾ ਹੈ। ਇਸ ਦਾ ਇਕੋ ਇਕ ਸਹੀ ਹੱਲ ਹੈ ਕਿ ਬੀਤੇ 15 ਸਾਲਾਂ ਤੋਂ ਇਸ ਸੰਸਥਾ ਦੀ ਸਾਜਸ਼ੀ ਢੰਗ ਨਾਲ ਰੋਕੀਆਂ ਜਾ ਰਹੀਆਂ ਜਨਰਲ ਚੋਣਾਂ ਨੂੰ ਤੁਰੰਤ ਕਰਵਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਇਆ ਜਾਵੇ। ਸ. ਟਿਵਾਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਤਾਣਾ ਬਾਣਾ ਦਾਗੀ ਤੇ ਖਿਲਰਿਆ ਪਿਆ ਹੈ ਅਤੇ ਇਸ ਪ੍ਰਬੰਧ ’ਤੇ ਕਾਬਜ ਦਿਸ਼ਾਹੀਣ ਗੈਰ ਇਖਲਾਕੀ ਲੋਕ ਕੌਮ ਅਤੇ ਕੌਮੀ ਸੰਸਥਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਕਿਉਂਕਿ ਜਦੋਂ ਸਜਾਵਾਂ ਦੇਣ ਵਾਲੇ ਜਾਂ ਪ੍ਰਬੰਧ ਵਿਚ ਖਾਮੀਆਂ ਨੂੰ ਦੂਰ ਕਰਨ ਵਾਲੇ ਹੀ ਅਜਿਹੀਆਂ ਕਾਰਵਾਈਆਂ ਵਿਚ ਸ਼ਾਮਿਲ ਹੋ ਜਾਣ, ਫਿਰ ਉਸਦਾ ਸੁਧਾਰ ਕੌਣ ਕਰੇਗਾ? ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਸਿੱਖ ਕੌਮ ਨਾਲ ਸੰਬੰਧਤ ਦਾਰਸ਼ਨਿਕ, ਬੁੱਧੀਜੀਵੀ, ਚਿੰਤਕ ਸੱਜਣ ਅਤੇ ਵਿਦਵਾਨਾਂ ਦਾ ਇਹ ਕੌਮੀ ਫ਼ਰਜ ਬਣ ਜਾਂਦਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਨ ’ਤੇ ਇਕੱਤਰਤਾ ਸੱਦਣ ਤੇ ਆਜਾਦ ਨਿਰਪੱਖਤਾ ਦੀ ਸੋਚ ਤੇ ਅਧਾਰਿਤ ਅਜਿਹੀਆਂ ਕਾਰਵਾਈਆਂ ਦੀ ਛਾਣਬੀਨ ਕਰਨ ਲਈ ਕਮੇਟੀ ਬਣਾਉਣ ਤਾਂ ਜੋ ਅਜਿਹੇ ਦੋਸ਼ੀਆਂ ਤੇ ਸੱਚ ਨੂੰ ਸਾਹਮਣੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਪ੍ਰਬੰਧ ਨੂੰ ਦਰੁਸਤ ਕਰਨ ਲਈ ਤੁਰੰਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।