ਵਿੱਦਿਆ ਭਾਰਤੀ ਨੇ ਮੰਡੀ ਗੋਬਿੰਦਗੜ੍ਹ ’ਚ ਵੰਦੇ ਮਾਤਰਮ ਦਾ ਸਮੂਹਿਕ ਗਾਇਨ ਕੀਤਾ
ਮੰਡੀ ਗੋਬਿੰਦਗੜ੍ਹ, 27 ਸਤੰਬਰ (ਇਕਬਾਲਦੀਪ ਸੰਧੂ)- ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਨੇ ਨਾਮੀਮੀ ਭਾਰਤਮ ਦੇ ਬੈਨਰ ਹੇਠ ਪੂਰੇ ਵੰਦੇ ਮਾਤਰਮ ਦਾ ਸਮੂਹਿਕ ਗਾਇਨ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਦਿਨੇਸ਼ ਗੁਪਤਾ ਸਨ।
ਮੰਡੀ ਗੋਬਿੰਦਗੜ੍ਹ, 27 ਸਤੰਬਰ (ਇਕਬਾਲਦੀਪ ਸੰਧੂ)- ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਨੇ ਨਾਮੀਮੀ ਭਾਰਤਮ ਦੇ ਬੈਨਰ ਹੇਠ ਪੂਰੇ ਵੰਦੇ ਮਾਤਰਮ ਦਾ ਸਮੂਹਿਕ ਗਾਇਨ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਦਿਨੇਸ਼ ਗੁਪਤਾ ਸਨ। ਇਸ ਮੌਕੇ ਸਕੂਲ ਇੰਚਾਰਜ ਕੋਮਲ ਮਿੱਤਲ ਤੇ ਨੀਰਜ ਧੀਮਾਨ ਨੇ ਦੱਸਿਆ ਕਿ ਵਿੱਦਿਆ ਭਾਰਤੀ ਵਲੋਂ ਰਾਸ਼ਟਰੀ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਦੇਸ਼ ਵਿਆਪੀ ਪ੍ਰੋਗਰਾਮ ਨੇ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਬੇਮਿਸਾਲ ਭਾਵਨਾ ਨੂੰ ਪ੍ਰਦਰਸ਼ਿਤ ਕੀਤਾ। ਦੇਸ਼ ਭਰ ਵਿੱਚ 25,000 ਤੋਂ ਵੱਧ ਥਾਵਾਂ ’ਤੇ ਸਮੂਹਿਕ ਤੌਰ ’ਤੇ ਪੂਰਾ ਵੰਦੇ ਮਾਤਰਮ ਗਾਇਆ ਗਿਆ। ਸਕੂਲ ਦੇ ਉਪ-ਪ੍ਰਧਾਨ ਸੁਨੀਲ ਮਿੱਤਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਜ਼ਾਦੀ ਸੰਗਰਾਮ ਦਾ ਇਹ ਮਹਾਨ ਮੰਤਰ, ਜਿਸ ਨੇ ਸੁੱਤੀ ਹੋਈ ਜ਼ਮੀਰ ਨੂੰ ਜਗਾਇਆ ਤੇ ਬ੍ਰਿਟਿਸ਼ ਸ਼ਾਸਨ ਦੀਆਂ ਨੀਂਹਾਂ ਨੂੰ ਹਿਲਾ ਦਿੱਤਾ, 1875 ਵਿਚ ਬੰਕਿਮ ਚੰਦਰ ਚਟੋਪਾਧਿਆਏ ਦੁਆਰਾ ਰਚਿਤ ਕੀਤਾ ਗਿਆ ਸੀ ਅਤੇ ਪਹਿਲੀ ਵਾਰ ਰਵਿੰਦਰ ਨਾਥ ਟੈਗੋਰ ਦੁਆਰਾ 1896 ਵਿਚ ਕੱਲਕਾਤਾ ਵਿਚ ਕਾਂਗਰਸ ਸੈਸ਼ਨ ਵਿਚ ਗਾਇਆ ਗਿਆ ਸੀ। ਅੰਤ ਵਿਚ ਮਾਨਸ ਪਬਲਿਕ ਸਕੂਲ ਦੀ ਮੈਨੇਜਮੈਂਟ ਅਤੇ ਸਟਾਫ਼, ਬੱਚਿਆਂ, ਅਮਲੋਹ ਸਕੂਲ ਦੇ ਸਟਾਫ਼ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਸ਼ੋਕ ਜਿੰਦਲ, ਸੁਰਿੰਦਰ ਸਿੰਗਲਾ, ਦਲੀਪ ਗੁਪਤਾ, ਪ੍ਰਦੀਪ ਗੁਪਤਾ, ਹੇਮ ਰਾਜ, ਲਵਪ੍ਰੀਤ, ਓਮ ਪ੍ਰਕਾਸ਼ ਗੁਪਤਾ , ਕ੍ਰਿਸ਼ਨ ਕੁਮਾਰ, ਸ਼੍ਰੀ ਰਾਮ, ਚਿਰਾਗ਼ ਧੀਮਾਨ, ਬਾਲ ਪਾਂਡੇ, ਅਮਿੱਤ ਗੁਪਤਾ, ਮਹਿੰਦਰ ਗੁਪਤਾ, ਟਵਿੰਕਲ ਗਰਗ, ਮਨੀਸ਼ਾ ਗੁਪਤਾ, ਸ਼ਿਵਾਨੀ ਸ਼ਰਮਾ, ਪਰਮਿੰਦਰ ਕੌਰ, ਰਮਨਜੀਤ ਕੌਰ, ਪ੍ਰਿੰਕਾ ਰਾਣੀ, ਦਵਿੰਦਰ ਕੌਰ, ਅਮਲੋਹ ਸਕੂਲ ਦੀ ਮੀਨਾ ਰਾਣੀ, ਜੈਪੁਰ ਕਾਲਜ ਮਾਨਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੀਰਜ ਧੀਮਾਨ, ਰਾਖੀ ਮਮਤਾ ਮੀਨਾ ਤੇ ਹੋਰ ਹਾਜ਼ਰ ਸਨ।