‘ ਆਪ’ ਦੀ ਸਰਕਾਰ ਸਮੇਂ ਸਰਹਿੰਦ ਸ਼ਹਿਰ ਦੀ ਨੁਹਾਰ ਬਦਲੀ ਗਈ- ਵਿਧਾਇਕ ਰਾਏ
ਵਿਧਾਇਕ ਰਾਏ ਨੇ ਵਾਰਡ ਨੰ.23 ਵਿਖੇ ਵਿਕਾਸ ਕਾਰਜ ਸ਼ੁਰੂ ਕਰਵਾਏ
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਸਰਹਿੰਦ ਦੇ ਵਾਰਡ ਨੰ:23 ਵਿਖੇ ਇੰਟਰਲੋਕ ਟਾਈਲਾਂ ਦੇ ਨਾਲ ਬਣਨ ਵਾਲੇ ਰਸਤਿਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਕਾਰਜ ਦੇ ਸ਼ੁਰੂ ਹੋਣ ਦੇ ਨਾਲ ਵਾਰਡ ਵਾਸੀਆਂ ਦੇ ਵਿਚ ਖ਼ੁਸ਼ੀ ਦੀ ਲਹਿਰ ਹੈ।
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਸਰਹਿੰਦ ਦੇ ਵਾਰਡ ਨੰ:23 ਵਿਖੇ ਇੰਟਰਲੋਕ ਟਾਈਲਾਂ ਦੇ ਨਾਲ ਬਣਨ ਵਾਲੇ ਰਸਤਿਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਕਾਰਜ ਦੇ ਸ਼ੁਰੂ ਹੋਣ ਦੇ ਨਾਲ ਵਾਰਡ ਵਾਸੀਆਂ ਦੇ ਵਿਚ ਖ਼ੁਸ਼ੀ ਦੀ ਲਹਿਰ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ 2022 ਦੇ ਵਿਚ ਸੱਤਾ ਦੇ ਵਿਚ ਆਈ ਸੀ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲੋਕ ਹਿਤ ਦੇ ਵਿਚ ਕੰਮ ਕੀਤੇ ਜਾ ਰਹੇ ਹਨ। ਜਿਸ ਕਰਕੇ ਸੂਬੇ ਦੇ ਲੋਕ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦੇ ਲਈ ਉਤਾਵਲੇ ਹੋ ਰਹੇ ਹਨ, ਕਿਉਂਕਿ ਪੰਜਾਬ ਦੇ ਵਿਚ ਭਗਵੰਤ ਸਿੰਘ ਮਾਨ ਅਜਿਹਾ ਮੁੱਖ ਮੰਤਰੀ ਆਇਆ ਹੈ, ਜਿਸ ਨੇ ਲੋਕ ਹਿਤ ਦੇ ਵਿੱਚ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੀ ਸਰਹਿੰਦ ਸ਼ਹਿਰ ਦੀ ਨੁਹਾਰ ਬਦਲੀ ਗਈ ਹੈ ਤੇ ਕੌਂਸਲਰ ਆਪ ਮੁਹਾਰੇ ਅੱਗੇ ਹੋ ਕੇ ਕੰਮ ਕਰ ਰਹੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਇਸੇ ਲੜੀ ਦੇ ਤਹਿਤ ਵਾਰਡ 23 ਵਿਖੇ ਇੰਟਰਲੋਕ ਟਾਈਲਾਂ ਦੇ ਨਾਲ ਬਣਨ ਵਾਲੇ ਰਸਤਿਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਇੱਥੇ ਸੀਵਰੇਜ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਪਾਣੀ ਵਾਲੀਆਂ ਪਾਈਪਾਂ ਵੀ ਵਿਛਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਕਰੀਬ 18.35 ਲੱਖ ਰੁਪਏ ਦੀ ਲਾਗਤ ਦੇ ਨਾਲ ਉਕਤ ਕਾਰਜ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ, ਮੀਤ ਪ੍ਰਧਾਨ ਜਤਿੰਦਰ ਕੌਰ ਬਾਤਿਸ਼, ਕੌਂਸਲਰ ਬੰਟੀ ਸੈਣੀ, ਕੌਂਸਲਰ ਐਡਵੋਕੇਟ ਹਰ ਕਮਲ ਸਿੰਘ, ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ, ਹਰਬੰਸ ਸਿੰਘ, ਅਮਨਦੀਪ ਸਿੰਘ , ਬਿੱਟੂ ਸੂਦ, ਦਵਿੰਦਰ ਸਿੰਘ ਤੇ ਸੰਦੀਪ ਵਾਲਮੀਕਿ ਆਦਿ ਹਾਜ਼ਰ ਸਨ।