ਬਸੀ ਪਠਾਣਾਂ ਵਿਚ ਭਾਜਪਾ ਨੇ ਕੱਢੀ ਨਸ਼ਿਆਂ ਖ਼ਿਲਾਫ਼ ਯਾਤਰਾ
ਬਸੀ ਪਠਾਣਾਂ, 29 ਸਤੰਬਰ (ਐਚ. ਐਸ.
ਬਸੀ ਪਠਾਣਾਂ, 29 ਸਤੰਬਰ (ਐਚ.ਐਸ.ਗੌਤਮ, ਰਾਜਿੰਦਰ ਸ਼ਰਮਾ)-ਬਸੀ ਪਠਾਣਾਂ ਵਿਚ ਨਸ਼ਿਆਂ ਖ਼ਿਲਾਫ਼ ਕੱਢੀ ਗਈ ਯਾਤਰਾ ਦੀ ਅਗਵਾਈ ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਕੀਤੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਨੇ ਪੰਜਾਬ ਲਈ ਆਸ ਦੀ ਕਿਰਨ ਲਿਆਂਦੀ ਹੈ। ਯਾਤਰਾ ਦਾ ਮਕਸਦ ਪੰਜਾਬ ਵਿਚ ਦਿਨੋ-ਦਿਨ ਵਧ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਅਲਾਮਤ ਤੋਂ ਬਚਾਉਣਾ ਹੈ। ਇਸ ਮੌਕੇ ਲੋਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੂਥ ਦੇ ਸੀਨੀਅਰ ਵਾਈਸ ਪ੍ਰਧਾਨ ਹਰਸ਼ ਗਰਗ, ਸੋਹਣ ਲਾਲ ਮੈਨਰੋ, ਰਵੀਨ ਮੋਦਗਿੱਲ ਖ਼ਜ਼ਾਨਚੀ ਮੰਡਲ ਬਸੀ, ਮਾਰੂਤ ਮਲਹੋਤਰਾ, ਅਤੁਲ ਸ਼ਰਮਾ, ਸ਼ੇਰ ਸਿੰਘ, ਅਲੀ ਚੰਦ, ਅਮਰਜੀਤ ਕੌਰ, ਗੁਰਮੇਲ ਸਿੰਘ, ਹਰਵਿੰਦਰ ਕੌਰ, ਮਨਜੀਤ ਕੌਰ, ਨਰਿੰਦਰ ਸਿੰਘ, ਮਨਦੀਪ ਸਿੰਘ, ਸੁਖਵਿੰਦਰ ਕੌਰ, ਸੁਖਦੇਵ ਸਿੰਘ, ਬਲਜਿੰਦਰ ਸਿੰਘ ਨਾਗਰਾ, ਡਾ. ਵਰਿੰਦਰ ਸਿੰਘ, ਸਾਬਕਾ ਥਾਣੇਦਾਰ ਇੰਦਰਪਾਲ ਸਿੰਘ, ਬਾਬਾ ਗੁਰਿੰਦਰ ਸਿੰਘ, ਕਰਮਜੀਤ ਸਿੰਘ, ਜਸ਼ਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਿਲ ਸਨ।