ਐਨ. ਆਰ. ਆਈ. ਤਲਵਿੰਦਰ ਸਿੰਘ ਨੇ ਸਕੂਲ ਨੂੰ ਆਰ. ਓ. ਤੇ ਵਾਟਰ ਕੂਲਰ ਕੀਤਾ ਭੇਟ
ਜਖਵਾਲੀ, 1 ਅਕਤੂਬਰ (ਨਿਰਭੈ ਸਿੰਘ)- ਸਰਕਾਰੀ ਸਮਾਰਟ ਮਿਡਲ ਸਕੂਲ ਪਿੰਡ ਰੁੜਕੀ ਨੂੰ ਪੰਜਾਬੀ ਵੈੱਲਫੇਅਰ ਕਲੱਬ ਆਸਟੇ੍ਲੀਆ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ (ਰੁੜਕੀ) ਨੇ ਆਰ. ਓ.
ਜਖਵਾਲੀ, 1 ਅਕਤੂਬਰ (ਨਿਰਭੈ ਸਿੰਘ)- ਸਰਕਾਰੀ ਸਮਾਰਟ ਮਿਡਲ ਸਕੂਲ ਪਿੰਡ ਰੁੜਕੀ ਨੂੰ ਪੰਜਾਬੀ ਵੈੱਲਫੇਅਰ ਕਲੱਬ ਆਸਟੇ੍ਲੀਆ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ (ਰੁੜਕੀ) ਨੇ ਆਰ. ਓ. ਤੇ ਵਾਟਰ ਕੂਲਰ ਭੇਟ ਕੀਤਾ। ਇਸ ਕਾਰਜ ਦੀ ਸ਼ਲਾਘਾ ਕਰਦਿਆਂ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਉਨ੍ਹਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਹਰਸਦੀਪ ਸ਼ਰਮਾ ਨੇ ਦੱਸਿਆ ਕਿ ਐਨ. ਆਰ. ਆਈ. ਤਲਵਿੰਦਰ ਸਿੰਘ ਤੇਜੇ ਪੁੱਤਰ ਹਰਪ੍ਰੀਤ ਸਿੰਘ ਸਾਬਕਾ (ਸਰਪੰਚ) ਨੇ ਪੰਚਾਇਤ ਦੇ ਕੰਮਾਂ ਤਂੋ ਪ੍ਰਭਾਵਿਤ ਹੋ ਕੇ ਸਰਕਾਰੀ ਸਕੂਲ ਨੂੰ ਆਰ.ਓ. ਅਤੇ ਵਾਟਰ ਕੂਲਰ ਭੇਟ ਕੀਤੇ ਹਨ। ਉਨ੍ਹਾਂ ਦੱਸਿਆ ਕਿ ਤਲਵਿੰਦਰ ਸਿੰਘ ਆਸਟੇ੍ਰਲੀਆ ਦੀ ਧਰਤੀ ਨੂੰ ਛੱਡ ਕੇ ਬੱਚਿਆਂ ਸਮੇਤ ਆਪਣੇ ਪਿੰਡ ਰੁੜਕੀ ਵਿਖੇ ਵੱਸ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਐਨ.ਆਰ.ਆਈ ਨੇ ਆਪਣੇ ਬੱਚੇ ਵੀ ਸਰਕਾਰੀ ਸਕੂਲ ਵਿਚ ਪੜ੍ਹਨ ਲਈ ਲਗਾ ਦਿੱਤੇ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਹਰਸ਼ਦੀਪ ਸ਼ਰਮਾ, ਬਲਾਕ ਸੰਮਤੀ ਮੈਂਬਰ ਮਨਪ੍ਰੀਤ ਸਿੰਘ, ਪੰਚ ਧਰਮਪਾਲ ਕੌਰ, ਸਵਰਨ ਕੌਰ, ਪਰਮਜੀਤ ਕੌਰ, ਪੰਚ ਹਰਵਿੰਦਰਪਾਲ ਸ਼ਰਮਾ, ਮੇਜਰ ਸਿੰਘ, ਜੰਗੀਰ ਸਿੰਘ, ਹਰਜਿੰਦਰ ਸਿੰਘ, ਸਿਮਰਨਜੀਤ ਸਿੰਘ ਵੀ ਹਾਜ਼ਰ ਸਨ।