08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵਲੋਂ ਖ਼ਬਰ ਵਿਸ਼ਲੇਸ਼ਣ ਮੁਕਾਬਲੇ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ਖ਼ਬਰ ਵਿਸ਼ਲੇਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 09-10-2026
ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ਖ਼ਬਰ ਵਿਸ਼ਲੇਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਅਜਿਹੇ ਉਸਾਰੂ ਮੁਕਾਬਲੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਵਿਹਾਰਕ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਵਿਚ ਦੇਸ਼-ਦੁਨੀਆ ਵਿਚ ਵਾਪਰ ਰਹੀਆਂ ਮਹੱਤਵਪੂਰਨ ਘਟਨਾਵਾਂ ਨੂੰ ਪੜ੍ਹਨ, ਸਮਝਣ ਅਤੇ ਵਿਸ਼ਲੇਸ਼ਣ ਕਰਨ ਦੀ ਰੁਚੀ ਵੀ ਪੈਦਾ ਕਰਦੇ ਹਨ। ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸੰਚਾਰ ਪ੍ਰਤਿਭਾ ਨੂੰ ਨਿਖਾਰਨਾ, ਆਮ ਜਾਣਕਾਰੀ ਵਿਚ ਵਾਧਾ ਕਰਨਾ, ਆਲੋਚਨਾਤਮਿਕ ਚਿੰਤਨ ਨੂੰ ਉਤਸ਼ਾਹਿਤ ਕਰਨਾ ਤੇ ਖ਼ਬਰਾਂ ਦੇ ਤੱਥਾਂ ਤੇ ਵਿਸ਼ਲੇਸ਼ਣਾਤਮਿਕ ਪੱਖਾਂ ਨੂੰ ਸਮਝਣ ਦੀ ਸਮਰੱਥਾ ਵਿਕਸਿਤ ਕਰਨਾ ਸੀ। ਮੁਕਾਬਲੇ ਦੀ ਕੋਆਰਡੀਨੇਟਰ ਪ੍ਰੋ. ਲਵਨੀਤ ਵਸ਼ਿਸਠ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਵਿਹਾਰਕ ਹੁਨਰਾਂ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਪੇਸ਼ੇਵਰ ਪੱਤਰਕਾਰੀ ਲਈ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਮੁਕਾਬਲੇ ਵਿਚ ਬੀ.ਏ.ਜੇ.ਐਮ.ਸੀ. ਭਾਗ ਪਹਿਲਾ ਦੀ ਜਸਪਾਲ ਕੌਰ ਨੇ ਪਹਿਲਾ, ਬੀ.ਏ.ਜੇ.ਐਮ.ਸੀ. ਭਾਗ ਦੂਸਰਾ ਦੀ ਵੈਦੇਹੀ ਨੇ ਦੂਸਰਾ ਅਤੇ ਬੀ.ਏ.ਜੇ.ਐਮ.ਸੀ. ਭਾਗ ਪਹਿਲਾ ਦੀ ਤਰਨਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਬੀ.ਏ.ਜੇ.ਐਮ.ਸੀ. ਭਾਗ ਦੂਸਰਾ ਦੀ ਸਹਿਜਪ੍ਰੀਤ ਕੌਰ ਅਤੇ ਬੀ.ਏ.ਜੇ.ਐਮ.ਸੀ. ਭਾਗ ਦੂਸਰਾ ਦੇ ਰਮਨਦੀਪ ਸਿੰਘ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਪੱਤਰਕਾਰੀ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਨਾਦਿਸ਼, ਪ੍ਰੋ. ਭਵਨੀਤ ਕੌਰ ਤੇ ਹੋਰ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਰਤਨ ਸਿੰਘ ਰਾਮਗੜ੍ਹ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੂਬਾ ਜਨਰਲ ਕੌਂਸਲ ਕਮੇਟੀ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਸਿੱਖ ਲੀਡਰਸ਼ਿਪ ਨਿੱਜੀ ਸਵਾਰਥ ਛੱਡ ਕੇ ਪੰਜਾਬ ’ਚ ਖ਼ਾਲਸਾਈ ਸਰਕਾਰ ਲਈ ਏਕਤਾ ਕਾਇਮ ਕਰੇ- ਟਿਵਾਣਾ
Ad Position 24