08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜਥੇਦਾਰ ਰਤਨ ਸਿੰਘ ਰਾਮਗੜ੍ਹ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੂਬਾ ਜਨਰਲ ਕੌਂਸਲ ਕਮੇਟੀ ਦੇ ਮੈਂਬਰ ਨਿਯੁਕਤ

ਖਮਾਣੋਂ, 8 ਅਕਤੂਬਰ (ਮਨਮੋਹਣ ਸਿੰਘ ਕਲੇਰ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਰਤਨ ਸਿੰਘ ਰਾਮਗੜ੍ਹ ਨੂੰ ਪਾਰਟੀ ਵਲੋਂ ਸੂਬਾ ਜਨਰਲ ਕੌਂਸਲ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਰਤਨ ਸਿੰਘ ਰਾਮਗੜ੍ਹ ਨੇ ਦੱਸਿਆ ਕਿ ਇਹ ਅਹੁਦਾ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਦੇ ਯਤਨਾਂ ਸਦਕਾ, ਪਾਰਟੀ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 09-10-2026
ਖਮਾਣੋਂ, 8 ਅਕਤੂਬਰ (ਮਨਮੋਹਣ ਸਿੰਘ ਕਲੇਰ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਰਤਨ ਸਿੰਘ ਰਾਮਗੜ੍ਹ ਨੂੰ ਪਾਰਟੀ ਵਲੋਂ ਸੂਬਾ ਜਨਰਲ ਕੌਂਸਲ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਰਤਨ ਸਿੰਘ ਰਾਮਗੜ੍ਹ ਨੇ ਦੱਸਿਆ ਕਿ ਇਹ ਅਹੁਦਾ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਦੇ ਯਤਨਾਂ ਸਦਕਾ, ਪਾਰਟੀ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਆਪਣੀ ਇਸ ਨਿਯੁਕਤੀ ਤੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ , ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਡਾ. ਜਗਦੀਪ ਰਾਣਾ, ਭਾਈ ਅਵਤਾਰ ਸਿੰਘ ਰਿਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਜ਼ਿਕਰ ਯੋਗ ਹੈ ਕਿ ਜਥੇਦਾਰ ਰਤਨ ਸਿੰਘ ਰਾਮਗੜ੍ਹ ਸਾਲ 1992 ਤੋਂ ਸਾਲ 1997 ਤੱਕ ਪਿੰਡ ਰਾਮਗੜ੍ਹ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਹੁੰਦਿਆਂ ਬਣਾਈਆਂ ਗਈਆਂ ਵੱਖ-ਵੱਖ ਕਮੇਟੀਆਂ ਵਿਚ ਬਤੌਰ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਆਪਣੀ ਇਸ ਨਿਯੁਕਤੀ ਲਈ ਉਕਤ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾਂ ਦੇ ਸਮੂਹ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੀ ਇਸ ਨਿਯੁਕਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਮੀਤ ਸਿੰਘ ਨਾਨੋਵਾਲ , ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ, ਹਰਜਿੰਦਰ ਸਿੰਘ ਸਰਪੰਚ ਬਿਲਾਸਪੁਰ, ਅਵਤਾਰ ਸਿੰਘ ਭਾਂਬਰੀ, ਰਜਿੰਦਰ ਸਿੰਘ ਭਾਂਬਰੀ, ਫ਼ਕੀਰ ਚੰਦ ਹਲਕਾ ਪ੍ਰਧਾਨ ਐਸ. ਸੀ. ਵਿੰਗ ਬਸੀ ਪਠਾਣਾਂ, ਪਿਆਰਾ ਸਿੰਘ ਮਾਨਪੁਰ ਸਰਕਲ ਪ੍ਰਧਾਨ ਸੰਘੋਲ, ਸੂਬੇਦਾਰ ਗੁਰਦੇਵ ਸਿੰਘ, ਕਮਲਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਹਲਕਾ ਬਸੀ ਪਠਾਣਾਂ, ਸੁਖਬੀਰ ਸਿੰਘ ਨਾਨੋਵਾਲ, ਅਵਤਾਰ ਸਿੰਘ ਸ਼ਮਸ਼ਪਰ ਤੇ ਰਸ਼ਪਾਲ ਸਿੰਘ ਸੂਬੇਦਾਰ ਨੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਪੋਲੈਂਡ ਵਿਖੇ ਹੋਏ ਟੇਬਲ ਸੌਕਰ ਮੁਕਾਬਲੇ ’ਚ ਭਾਰਤੀ ਖਿਡਾਰੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵਲੋਂ ਖ਼ਬਰ ਵਿਸ਼ਲੇਸ਼ਣ ਮੁਕਾਬਲੇ
Ad Position 24