10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਤੀਸਰੇ ਦਿਨ ਸ੍ਰੀ ਰਾਮ ਲੀਲ੍ਹਾ ਕਮੇਟੀ ਨੇ ਦਿਖਾਇਆ ਸ਼ਰਵਣ ਕੁਮਾਰ ਦਾ ਭਾਵੁਕ ਸੀਨ

ਬਸੀ ਪਠਾਣਾਂ, 9 ਅਕਤੂਬਰ (ਐਚ. ਐਸ.

Ad Position 21
No active advertisement
ਅਜੀਤ ਡੈਸਕ 10-10-2026
ਬਸੀ ਪਠਾਣਾਂ, 9 ਅਕਤੂਬਰ (ਐਚ. ਐਸ. ਗੌਤਮ, ਰਾਜਿੰਦਰ ਸ਼ਰਮਾ)- ਸ੍ਰੀ ਰਾਮ ਲੀਲਾ ਕਮੇਟੀ ਬਸੀ ਪਠਾਣਾ ਵਲੋਂ ਸ੍ਰੀ ਰਾਮ ਲੀਲ੍ਹਾ ਦੇ ਮੰਚਨ ਦੌਰਾਨ ਤੀਸਰੇ ਦਿਨ ਪ੍ਰਧਾਨ ਅਜੈ ਸਿੰਗਲਾ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ ਵਿਚ ਸ੍ਰੀ ਰਾਮ ਲੀਲ੍ਹਾ ਦੀ ਸਟੇਜ ਦੌਰਾਨ ਸ਼ਰਵਣ ਕੁਮਾਰ, ਸ੍ਰੀ ਰਾਮ ਦੇ ਜਨਮ ਤੇ ਸੀਤਾ ਦੇ ਜਨਮ ਦੇ ਬਹੁਤ ਹੀ ਭਾਵੁਕ ਸੀਨ ਦਿਖਾਏ ਗਏ। ਤੀਜੇ ਦਿਨ ਮੰਚਨ ਦੌਰਾਨ ਸਰਹਿੰਦ ਤੋਂ ਸੋਹਣ ਲਾਲ, ਕਰਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਰਾਮ ਲੀਲ੍ਹਾ ਕਮੇਟੀ ਵਧਾਈ ਦੀ ਹੱਕਦਾਰ ਹੈ ਜੋ ਪਿਛਲੇ ਲਗਪਗ 60 ਸਾਲਾਂ ਤੋਂ ਰਾਮ ਲੀਲ੍ਹਾ ਦਾ ਮੰਚਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਘਰ ਵਿਚ ਸ਼ਰਵਣ ਕੁਮਾਰ ਵਰਗਾ ਪੁੱਤਰ ਹੁੰਦਾ ਤਾਂ ਕਿਸੇ ਵੀ ਸ਼ਹਿਰ ਵਿਚ ਬਿਰਧ ਆਸ਼ਰਮ ਨਜ਼ਰ ਨਾ ਆਉਂਦੇ। ਸਾਨੂੰ ਰਾਮਾਇਣ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕਮੇਟੀ ਵਲੋਂ ਸੋਹਣ ਲਾਲ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ, ਖ਼ਜ਼ਾਨਚੀ ਜਤਿਨ ਪਰਾਸ਼ਰ, ਮੀਤ ਪ੍ਰਧਾਨ ਬਲਰਾਮ ਚਾਵਲਾ, ਸੈਕਟਰੀ ਗੁਰਵਿੰਦਰ ਮਿੰਟੂ, ਰਵਿੰਦਰ ਰੰਮੀ, ਡਾਇਰੈਕਟਰ ਹਰੀਸ਼ ਥਰੇਜਾ ਤੇ ਕੁਲਦੀਪ ਕਿੱਪੀ, ਵਿਨੋਦ ਸ਼ਰਮਾ, ਪ੍ਰੀਤਮ ਰਬੜ, ਪ੍ਰਵੀਨ ਕਪਿਲ, ਅਮਿਤ ਪਰਾਸ਼ਰ, ਇੰਦਰਜੀਤ ਇੰਦਰੀ, ਜਤਿੰਦਰ ਸ਼ਰਮਾ, ਅਨਿਲ ਕੁਮਾਰ, ਰਵੀਸ਼ ਅਰੋੜਾ, ਪੁਨੀਤ ਚਾਵਲਾ, ਕਮਲ ਕ੍ਰਿਸ਼ਨ ਬਾਂਡਾ, ਜਸਵਿੰਦਰ ਬਬਲੂ ਤੇ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਸਮੂਹ ਮੈਂਬਰ, ਪਾਤਰ ਤੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕਾਂ ਨੂੰ ਮਿਲੇ ਮਾਲਕੀ ਹੱਕ ਵਿਧਾਇਕ ਗੈਰੀ ਬੜਿੰਗ ਵਲੋਂ ਅਮਲੋਹ ਹਲਕੇ ਦੇ 5 ਪਿੰਡਾਂ ਵਿਚ... ਅਗਲੀ ਖ਼ਬਰ ਸਮਾਰਟ ਸਕੂਲ ਡਡਹੇੜੀ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24