ਸ੍ਰੀ ਰਾਮ ਕਲਾ ਮੰਚ ਦੀ ਰਾਮਲੀਲ੍ਹਾ ’ਚ ਬਿਕਰਮਜੀਤ ਸਿੰਘ ਸਿੱਧੂ ਤੇ ਜਤਿੰਦਰ ਦੀਕਸ਼ਿਤ ਨੇ ਕੀਤੀ ਸ਼ਿਰਕਤ
ਮੰਡੀ ਗੋਬਿੰਦਗੜ੍ਹ, 19 ਅਕਤੂਬਰ (ਰਾਜੇਸ਼ ਸ਼ਰਮਾ)- ਸਥਾਨਕ ਦੁਸਹਿਰਾ ਗਰਾਊਂਡ ਵਿਚ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲ੍ਹਾ ਦੌਰਾਨ ਬੀ. ਐੱਸ.
ਮੰਡੀ ਗੋਬਿੰਦਗੜ੍ਹ, 19 ਅਕਤੂਬਰ (ਰਾਜੇਸ਼ ਸ਼ਰਮਾ)- ਸਥਾਨਕ ਦੁਸਹਿਰਾ ਗਰਾਊਂਡ ਵਿਚ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲ੍ਹਾ ਦੌਰਾਨ ਬੀ. ਐੱਸ. ਟਰੇਡਿੰਗ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸਿੱਧੂ ਆਪਣੀ ਧਰਮ-ਪਤਨੀ ਤਾਸ਼ਾ ਸਿੱਧੂ ਅਤੇ ਆਰਕਿਊਬ ਬਿਲਡਰਜ਼ ਐਂਡ ਡਿਵੈਲਪਰਜ਼ ਦੇ ਜਤਿੰਦਰ ਦੀਕਸ਼ਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਪੀ.ਏ. ਰਮਨ ਤਾਂਗੜੀ, ਬਾਂਸਲ ਗਰੁੱਪ ਤੋਂ ਅਸ਼ੀਸ਼ ਬਾਂਸਲ, ਅਮੀਸ਼ ਬਾਂਸਲ, ਬ੍ਰਾਹਮਣ ਬੋਰਡ ਦੇ ਵਰੁਣ ਸ਼ਰਮਾ, ਸੁਰਿੰਦਰ ਸ਼ਰਮਾ, ਦਮਨ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਜਿਨ੍ਹਾਂ ਦਾ ਸ੍ਰੀ ਰਾਮ ਕਲਾ ਮੰਚ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰਾਮਲੀਲ੍ਹਾ ਦੇ ਮੰਚਨ ਦੌਰਾਨ ਕਲਾਕਾਰਾਂ ਨੇ ਭਗਵਾਨ ਰਾਮ ਦੇ ਜੀਵਨ ਨਾਲ ਸਬੰਧਿਤ ਪ੍ਰਸੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਬਿਕਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਰਾਮਲੀਲ੍ਹਾ ਸਾਡੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ। ਭਗਵਾਨ ਸ਼੍ਰੀ ਰਾਮ ਦਾ ਜੀਵਨ ਸਾਨੂੰ ਸਚਾਈ, ਇਮਾਨਦਾਰੀ, ਫ਼ਰਜ਼ ਪ੍ਰਤੀ ਸਮਰਪਣ ਅਤੇ ਪਰਿਵਾਰਕ ਮਰਿਆਦਾਵਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨ ਦਾ ਮੌਕਾ ਮਿਲਦਾ ਹੈ। ਜਤਿੰਦਰ ਦੀਕਸ਼ਿਤ ਨੇ ਕਿਹਾ ਕਿ ਰਾਮਲੀਲ੍ਹਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੀ ਪ੍ਰੇਰਣਾਦਾਇਕ ਪੇਸ਼ਕਾਰੀ ਹੈ। ਭਗਵਾਨ ਰਾਮ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ ਮਨੁੱਖ ਨੂੰ ਆਪਣੇ ਜੀਵਨ ਵਿਚ ਸਚਾਈ, ਸੇਵਾ, ਸੰਜਮ ਅਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਅਪਣਾਉਣੀ ਚਾਹੀਦੀ ਹੈ। ਇਸ ਮੌਕੇ ਸ੍ਰੀ ਰਾਮ ਕਲਾ ਮੰਚ ਦੇ ਪ੍ਰਧਾਨ ਰਮਨ ਸ਼ਾਰਦਾ, ਸ਼ੁਸ਼ੀਲ ਸ਼ਰਮਾ ਪੱਪੀ, ਸ਼ਿਵ ਸ਼ਰਮਾ, ਰਾਜੀਵ ਸ਼ਰਮਾ, ਅਨਿਲ ਝਾਅ ਅਤੇ ਹੋਰ ਮੈਂਬਰ ਵੀ ਮੌਜੂਦ ਸਨ।