20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਛੋਟੇ ਤਸਕਰਾਂ ਤੇ ਨਸ਼ੇ ਦੀ ਲਤ ਦੇ ਸ਼ਿਕਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾ ਸਕਦਾ- ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 19 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਅੱਜ ਇੱਥੇ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੋਟੇ ਤਸਕਰਾਂ ਤੇ ਨਸ਼ੇ ਦੀ ਲਤ ਦੇ ਸ਼ਿਕਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਪੰਜਾਬ ਵਿਚੋਂ ਨਸ਼ਿਆਂ ਦਾ ਖ਼ਾਤਮਾ ਨਹੀਂ ਹੋ ਸਕਦਾ, ਜਦੋਂ ਤੱਕ ਦਵਾਈ ਕੰਪਨੀਆਂ, ਸਪਲਾਈ ਪ੍ਰਣਾਲੀ ਅਤੇ ਕਥਿਤ ਭ੍ਰਿਸ਼ਟ ਪੁਲਿਸ ਅਫ਼ਸਰਾਂ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ। ਉਨ੍ਹਾਂ ਨੇ ਪੰਜਾਬ ਦੀ ਨਸ਼ਾ ਰੋਕੂ ਨੀਤੀ ਵਿਚ ਬੁਨਿਆਦੀ ਸੁਧਾਰਾਂ ਦੀ ਮੰਗ ਵੀ ਕੀਤੀ।

Ad Position 21
No active advertisement
ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਤੇ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਕਰਨ 20-10-2026
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਅੱਜ ਇੱਥੇ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੋਟੇ ਤਸਕਰਾਂ ਤੇ ਨਸ਼ੇ ਦੀ ਲਤ ਦੇ ਸ਼ਿਕਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਪੰਜਾਬ ਵਿਚੋਂ ਨਸ਼ਿਆਂ ਦਾ ਖ਼ਾਤਮਾ ਨਹੀਂ ਹੋ ਸਕਦਾ, ਜਦੋਂ ਤੱਕ ਦਵਾਈ ਕੰਪਨੀਆਂ, ਸਪਲਾਈ ਪ੍ਰਣਾਲੀ ਅਤੇ ਕਥਿਤ ਭ੍ਰਿਸ਼ਟ ਪੁਲਿਸ ਅਫ਼ਸਰਾਂ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ। ਉਨ੍ਹਾਂ ਨੇ ਪੰਜਾਬ ਦੀ ਨਸ਼ਾ ਰੋਕੂ ਨੀਤੀ ਵਿਚ ਬੁਨਿਆਦੀ ਸੁਧਾਰਾਂ ਦੀ ਮੰਗ ਵੀ ਕੀਤੀ। ਸ. ਮਾਨ ਨੇ ਕਿਹਾ ਕਿ ਹਰ ਦਵਾਈ ਕੰਪਨੀ, ਥੋਕ ਵਿਕਰੇਤਾ, ਡਿਸਟ੍ਰੀਬਿਊਟਰ, ਹਸਪਤਾਲ ਤੇ ਕੈਮਿਸਟ ਲਈ ਸਾਂਝਾ ਡਿਜੀਟਲ ਲੈਜਰ ਲਾਜ਼ਮੀ ਹੋਵੇ। ਨਿਯੰਤਰਿਤ ਤੇ ਵੱਧ ਜੋਖ਼ਮ ਵਾਲੀਆਂ ਦਵਾਈਆਂ ਦਾ ਕੱਚੇ ਰਸਾਇਣਾਂ, ਉਤਪਾਦਨ, ਵੰਡ ਅਤੇ ਡਾਕਟਰੀ ਪਰਚੇ ਤੋਂ ਆਖ਼ਰੀ ਵਿੱਕਰੀ ਤੱਕ ਪੂਰਾ ਹਿਸਾਬ ਰੱਖਿਆ ਜਾਵੇ। ਸ਼ੱਕੀ ਲੈਣ-ਦੇਣ ਅਤੇ ਸਟਾਕ ਵਿਚ ਫ਼ਰਕ ਦੀ ਸੁਤੰਤਰ ਜਾਂਚ ਹੋਵੇ। ਇਸ ਦੇ ਨਾਲ ਹੀ ਦਵਾਈ ਬਣਾਉਣ ਵਾਲੇ ਕਾਰਖ਼ਾਨਿਆਂ, ਗੁਦਾਮਾਂ, ਵੰਡ ਕੇਂਦਰਾਂ ਅਤੇ ਕੈਮਿਸਟ ਦੁਕਾਨਾਂ ਵਿਚ ਸਟਾਕ, ਸਪਲਾਈ ਤੇ ਵਿੱਕਰੀ ਕਾਊਂਟਰਾਂ ਦੀ ਸੀ. ਸੀ. ਟੀ. ਵੀ. ਨਿਗਰਾਨੀ ਲਾਜ਼ਮੀ ਹੋਵੇ। ਉਨ੍ਹਾਂ ਕਿਹਾ ਕਿ ਸਕੂਲਾਂ, ਪੰਚਾਇਤਾਂ, ਗੁਰਦੁਆਰਿਆਂ ਤੇ ਸਮਾਜਿਕ ਸੰਸਥਾਵਾਂ ਨੂੰ ਵਿਗਿਆਨਕ ਰੋਕਥਾਮ ਪ੍ਰੋਗਰਾਮਾਂ ਨਾਲ ਜੋੜਿਆ ਜਾਵੇ। ਨੌਜਵਾਨਾਂ ਲਈ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਵਧਾਏ ਜਾਣ। ਨਸ਼ਾ ਇਲਾਜ ਸੇਵਾਵਾਂ ਦੀ ਜਾਂਚ ਲਈ ਸੁਤੰਤਰ ਇੰਸਪੈਕਟੋਰੇਟ ਅਤੇ ਨੀਤੀ ਦੇ ਨਤੀਜਿਆਂ ਦੀ ਪੜਤਾਲ ਲਈ ਖ਼ੁਦਮੁਖ਼ਤਿਆਰ ਆਬਜ਼ਰਵੇਟਰੀ ਬਣੇ, ਜੋ ਹਰ ਤਿੰਨ ਮਹੀਨੇ ਜ਼ਿਲ੍ਹਾਵਾਰ ਰਿਪੋਰਟ ਜਾਰੀ ਹੋਵੇ। ਸ. ਮਾਨ ਨੇ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਨੂੰ ਸਜ਼ਾਵਾਂ ਦੇ ਕੇ, ਦਵਾਈ ਕੰਪਨੀਆਂ, ਸਪਲਾਈ ਦੇ ਜਾਲ ਅਤੇ ਭ੍ਰਿਸ਼ਟ ਅਧਿਕਾਰੀ ਜਵਾਬਦੇਹੀ ਤੋਂ ਬਚੇ ਰਹਿਣ ਨਾਲ ਪੰਜਾਬ ਨੂੰ ਨਸ਼ਾ-ਮੁਕਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਸਕੂਲ ਰਾਣਵਾਂ ਵਿਖੇ ਕਵਿਤਾ ਗਾਇਨ ਤੇ ਸੁੰਦਰ ਪਹਿਰਾਵੇ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ 2027 ’ ਚ ਸਰਕਾਰ ਬਣਨ ’ਤੇ ਹਰ ਵਰਗ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ- ਰਾਜੂ ਖੰਨਾ
Ad Position 24