20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਰਾਮ ਲੀਲ੍ਹਾ ਤੋਂ ਮਿਲਦੀ ਹੈ ਹੱਕ-ਸੱਚ ਲਈ ਲੜਨ ਦੀ ਪ੍ਰੇਰਨਾ- ਕੁਲਜੀਤ ਨਾਗਰਾ 165 ਵੀਂ ਰਾਮ ਲੀਲ੍ਹਾ ਦੇ 9ਵੇਂ ਦਿਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਾਰਵਾਈ ਸ਼ੁਰੂਆਤ

ਜਖਵਾਲੀ, 20 ਅਕਤੂਬਰ (ਨਿਰਭੈ ਸਿੰਘ)- ਸਾਡਾ ਸਭਿਆਚਾਰ ਤੇ ਧਾਰਮਿਕ ਰੀਤਾਂ ਬਹੁਤ ਮਹਾਨ ਹਨ, ਜਿਨ੍ਹਾਂ ਤੋਂ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਮਿਲਦੀ ਹੈ। ਇਨ੍ਹਾਂ ਮਹਾਨ ਆਦਰਸ਼ਾਂ ਸਦਕਾ ਹੀ ਭਾਰਤ ਦੇ ਲੋਕ ਹੱਕ ਸੱਚ ਲਈ ਜੂਝਦੇ ਰਹੇ ਹਨ ਤੇ ਜੂਝਦੇ ਰਹਿਣਗੇ ਤੇ ਕਦੇ ਵੀ ਕਿਸੇ ਵੀ ਕਿਸਮ ਦੀ ਵਧੀਕੀ ਜਾਂ ਆਪਣੇ ਹੱਕਾਂ ਉੱਤੇ ਡਾਕਾ ਬਰਦਾਸ਼ਤ ਨਹੀਂ ਕਰਨਗੇ।

Ad Position 21
No active advertisement
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਪਿੰਡ ਚਨਾਰਥਲ ਕਲਾਂ ਵਿਖੇ ਰਾਮ-ਲੀਲ੍ਹਾ ਦੇ 9ਵੇਂ ਦਿਨ ਦਾ ਉਦਘਾਟਨ ਕਰਦੇ ਹੋਏ। ਤਸਵੀਰ: ਨਿਰਭੈ ਸਿੰਘ 21-10-2026
ਜਖਵਾਲੀ, 20 ਅਕਤੂਬਰ (ਨਿਰਭੈ ਸਿੰਘ)- ਸਾਡਾ ਸਭਿਆਚਾਰ ਤੇ ਧਾਰਮਿਕ ਰੀਤਾਂ ਬਹੁਤ ਮਹਾਨ ਹਨ, ਜਿਨ੍ਹਾਂ ਤੋਂ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਮਿਲਦੀ ਹੈ। ਇਨ੍ਹਾਂ ਮਹਾਨ ਆਦਰਸ਼ਾਂ ਸਦਕਾ ਹੀ ਭਾਰਤ ਦੇ ਲੋਕ ਹੱਕ ਸੱਚ ਲਈ ਜੂਝਦੇ ਰਹੇ ਹਨ ਤੇ ਜੂਝਦੇ ਰਹਿਣਗੇ ਤੇ ਕਦੇ ਵੀ ਕਿਸੇ ਵੀ ਕਿਸਮ ਦੀ ਵਧੀਕੀ ਜਾਂ ਆਪਣੇ ਹੱਕਾਂ ਉੱਤੇ ਡਾਕਾ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਤੋ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਚਨਾਰਥਲ ਕਲਾਂ ਵਿਖੇ ਰਾਮ-ਲੀਲ੍ਹਾ ਦੇ 9ਵੇਂ ਦਿਨ ਮੌਕੇ ਹਾਜ਼ਰੀ ਲਗਵਾਉਣ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਪਿੰਡ ਵਿਚ ਇਹ 165ਵੀਂ ਰਾਮ-ਲੀਲ੍ਹਾ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਜਿਵੇਂ ਭਗਵਾਨ ਸ੍ਰੀ ਰਾਮ ਨੇ ਰਾਵਣ ਨੂੰ ਮਾਤ ਦਿੱਤੀ ਤੇ ਉਨ੍ਹਾਂ ਦੀ ਜਿੱਤ ਬੁਰਾਈ ਉੱਤੇ ਨੇਕੀ ਦੀ ਜਿੱਤ ਬਣੀ, ਉਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਵਿਚ ਹਰ ਪਲ ਬੁਰਾਈ ਖ਼ਿਲਾਫ਼ ਡਟੇ ਰਹਿਣਾ ਚਾਹੀਦਾ ਹੈ। ਕਦੇ ਵੀ ਕਿਸੇ ਦੇ ਹੱਕ ਨਹੀਂ ਮਾਰਨੇ ਚਾਹੀਦੇ ਤੇ ਨਾ ਹੀ ਆਪਣੇ ਹੱਕ ਲੈਣ ਤੋਂ ਕਦੇ ਪਿੱਛੇ ਹਟਣਾ ਚਾਹੀਦਾ ਹੈ। ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਰਾਮ ਲੀਲ੍ਹਾ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਚਾਹੇ ਸਾਨੂੰ ਜ਼ਿੰਦਗੀ ਵਿਚ ਜਿੰਨੀਆਂ ਵੀ ਮੁਸ਼ਕਲਾਂ ਆਉਣ, ਉਨ੍ਹਾਂ ਤੋਂ ਘਬਰਾਉਣਾ ਕਦੇ ਵੀ ਨਹੀਂ ਤੇ ਸੱਚ ਦਾ ਸਾਥ ਨਹੀਂ ਛੱਡਣਾ। ਇਸ ਦੌਰਾਨ ਰਾਮ-ਲੀਲ੍ਹਾ ਕਮੇਟੀ ਵਲੋਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਸਾਨ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਨੰਬਰਦਾਰ ਜਗਦੀਪ ਸਿੰਘ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਭੁਪਿੰਦਰ ਸਿੰਘ ਬਧੌਛੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲ੍ਹਾ, ਲਖਵਿੰਦਰ ਸਿੰਘ ਲੱਖੀ, ਮਨਦੀਪ ਸਿੰਘ ਨੀਟਾ, ਠੇਕੇਦਾਰ ਪਰਮਜੀਤ ਸਿੰਘ, ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਗੁਰਕ੍ਰਿਪਾਲ ਸਿੰਘ ਕੱਕੂ, ਗੁਰਸੇਵਕ ਸਿੰਘ ਸੋਨੀ, ਗੁਰਬਰਿੰਦਰ ਸਿੰਘ ਗੁਰੀ ਪੰਚ, ਸਿੱਮੂ ਟਿਵਾਣਾ, ਲਾਡੀ ਟਿਵਾਣਾ, ਕ੍ਰਿਸ਼ਨ ਲਾਲ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਰਵੀ ਸਿੰਘ, ਚੰਦਨ ਕੇਸ਼ਵ, ਗੁਰਮੇਲ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਰਗਾ ਪੂਜਾ ਦੇ ਪਾਵਨ ਸਮਾਗਮ ’ਚ ਰਾਜੂ ਖੰਨਾ ਨੇ ਭਰੀ ਹਾਜ਼ਰੀ ਮਾਂ ਦੁਰਗਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸਰਬੱਤ ਦੇ ਭਲੇ... ਅਗਲੀ ਖ਼ਬਰ ਦੁਸਹਿਰੇ ਮੌਕੇ ਸਰਹਿੰਦ ਸ਼ਹਿਰ ਕੁਸ਼ਤੀ ਅਖਾੜੇ ਵਲੋਂ ਕੁਸ਼ਤੀ ਦੰਗਲ ਨਾਮੀ ਪਹਿਲਵਾਨਾਂ ਨੇ ਦਿਖਾਏ ਕੁਸ਼ਤੀ ਦੇ ਜੌਹਰ
Ad Position 24