20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮਹਾਰਾਜਾ ਅਗਰਸੈਨ ਦੀਆਂ ਸਿੱਖਿਆਵਾਂ ਸਮਾਜ ਨੂੰ ਏਕਤਾ ਤੇ ਲੋਕ ਭਲਾਈ ਦਾ ਸੰਦੇਸ਼ ਦਿੰਦੀਆਂ ਹਨ- ਰਣਦੀਪ ਸਿੰਘ ਨਾਭਾ

ਅਮਲੋਹ, 20 ਅਕਤੂਬਰ (ਕੇਵਲ ਸਿੰਘ)- ਅਗਰਵਾਲ ਸਭਾ ਅਮਲੋਹ ਵਲੋ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਖੇ ਮਹਾਰਾਜਾ ਅਗਰਸੈਨ ਜਯੰਤੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਗਊਸ਼ਾਲਾ ਅਮਲੋਹ ਵਿਚ ਮਹਾਰਾਜਾ ਅਗਰਸੈਨ ਦੀ ਮੂਰਤੀ ਸਥਾਪਤ ਕੀਤੀ ਗਈ।

Ad Position 21
No active advertisement
ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦਾ ਸਨਮਾਨ ਕਰਦੇ ਹੋਏ ਅਗਰਵਾਲ ਸਭਾ ਅਮਲੋਹ ਦੇ ਅਹੁਦੇਦਾਰ ਅਤੇ ਮੈਂਬਰ। ਤਸਵੀਰ: ਕੇਵਲ ਸਿੰਘ 21-10-2026
ਅਮਲੋਹ, 20 ਅਕਤੂਬਰ (ਕੇਵਲ ਸਿੰਘ)- ਅਗਰਵਾਲ ਸਭਾ ਅਮਲੋਹ ਵਲੋ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਖੇ ਮਹਾਰਾਜਾ ਅਗਰਸੈਨ ਜਯੰਤੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਗਊਸ਼ਾਲਾ ਅਮਲੋਹ ਵਿਚ ਮਹਾਰਾਜਾ ਅਗਰਸੈਨ ਦੀ ਮੂਰਤੀ ਸਥਾਪਤ ਕੀਤੀ ਗਈ। ਇਸ ਦੀ ਪ੍ਰਾਣ ਪ੍ਰਤਿਸ਼ਠਾ ਵਿਧੀ ਵਿਧਾਨ ਨਾਲ ਰਾਜੇਸ਼ ਗਰਗ ਤੇ ਹੈਪੀ ਗਰਗ ਵਲੋਂ ਗਊਸ਼ਾਲਾ ਦੇ ਪੁਜਾਰੀ ਪੰਡਿਤ ਰੌਸ਼ਨ ਲਾਲ, ਪੰਡਿਤ ਬੁਧੀ ਰਾਮ ਤੇ ਪੰਡਿਤ ਗੋਵਿੰਦ ਸਰਮਾ ਰਾਹੀ ਕਰਵਾਈ ਗਈ। ਇਸ ਮੌਕੇ ਸ੍ਰੀ-ਸ਼੍ਰੀ 1008 ਸਵਾਮੀ ਸੰਚਿਦਾਨੰਦ ਮਹਾਰਾਜ ਜੀ ਖੰਨਾ ਵਾਲਿਆਂ ਨੇ ਮੂਰਤੀ ਦੀ ਵਿੱਧੀ ਵਿਧਾਨ ਨਾਲ ਪੂਜਾ ਕੀਤੀ। ਇਸ ਮੌਕੇ ਅਗਰੋਹਾ ਧਾਮ ਵਲੋਂ ਜਗਜੀਵਨ ਗਰਗ (ਹੈਪੀ ਠੇਕੇਦਾਰ) ਨੂੰ ਅਗਰਵਾਲ ਸਭਾ ਅਮਲੋਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਭਾ ਦੇ ਚੇਅਰਮੈਨ ਸ਼ਿਵ ਕੁਮਾਰ ਗਰਗ ਨੇ ਦੱਸਿਆ ਕਿ 28 ਅਤੇ 29 ਅਕਤੂਬਰ ਨੂੰ ਸ਼੍ਰੀ ਰਾਮ ਮੰਦਰ ਅਮਲੋਹ ਵਿਖੇ ਕਰਵਾ ਚੌਥ ਦੇ ਤਿਉਹਾਰ ਮੌਕੇ ਮਾਤਾਵਾਂ ਅਤੇ ਭੈਣਾਂ ਲਈ ਮੁਫ਼ਤ ਮਹਿੰਦੀ ਕੈਂਪ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਲਗਾਇਆ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਦਾ ਜੀਵਨ ਸਮਾਜ ਸੇਵਾ, ਆਪਸੀ ਭਾਈਚਾਰੇ, ਸਮਾਨਤਾ ਅਤੇ ਲੋਕ ਭਲਾਈ ਦੀ ਪੇ੍ਰਰਨਾ ਦਿੰਦਾ ਹੈ। ਉਨ੍ਹਾਂ ਸਮਾਜ ਨੂੰ ਆਪਸੀ ਸਹਿਯੋਗ, ਏਕਤਾ ਅਤੇ ਮਿਲਵਰਤਨ ਦਾ ਸੰਦੇਸ਼ ਦਿੱਤਾ ਜਿਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਇੱਕਜੁੱਟ ਹੋ ਕੇ ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਸਮਾਜਿਕ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀਆਂ ਹਨ। ਸਮਾਗਮ ਵਿਚ ਭਾਜਪਾ ਦੇ ਸੂਬਾਈ ਆਗੂ ਪ੍ਰਦੀਪ ਗਰਗ, ਇੰਜ ਕੰਵਰਬੀਰ ਸਿੰਘ ਟੌਹੜਾ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਲਾਣਾ, ਸਭਾ ਦੇ ਉਪ ਚੇਅਰਮੈਨ ਦਿਨੇਸ਼ ਗੋਇਲ, ਵਿਜੇ ਗਰਗ, ਸੁਸੀਲ ਗਰਗ ਸੀਲੂ, ਭੂਸ਼ਨ ਗਰਗ , ਅਨਿਲ ਗੋਇਲ, ਨੀਰਜ ਜਿੰਦਲ, ਚਮਨ ਲਾਲ ਜਿੰਦਲ, ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਸੁਨੀਲ ਗਰਗ, ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ, ਕੇਸ਼ਵ ਗਰਗ, ਸਮਾਜ ਸੇਵੀ ਰਮੇਸ਼ ਗੁਪਤਾ ਮੇਸ਼ੀ, ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਅਸ਼ੋਕ ਗੁਪਤਾ, ਅਸ਼ਵਨੀ ਕੁਮਾਰ ਗੋਇਲ, ਐਡਵੋਕੇਟ ਅੰਕੁਸ਼ ਗੋਇਲ, ਵਿਨੋਦ ਮਿੱਤਲ, ਕ੍ਰਿਸ਼ਨਾ ਮੰਦਰ ਦੇ ਪ੍ਰਧਾਨ ਦੀਪਕ ਗੋਇਲ, ਡਾ. ਅਸ਼ੋਕ ਕੁਮਾਰ ਗੋਇਲ, ਯੋਗ ਅਭਿਆਸ ਦੇ ਇੰਚਾਰਜ ਡਾ. ਅਸ਼ੋਕ ਜਿੰਦਲ, ਹਿੰਦੂ ਸ਼ਿਵ ਸੈਨਾ ਦੇ ਰਾਸ਼ਟਰੀ ਆਗੂ ਸੁਰਿੰਦਰ ਗੁਪਤਾ ਭੋਲਾ, ਸਨਾਤਨ ਧਰਮ ਸਭਾ ਦੇ ਸੁਰਿੰਦਰ ਜਿੰਦਲ, ਸਿਰੜੀ ਸਾਈ ਮੰਦਰ ਦੇ ਸਕੱਤਰ ਵਿਪਨ ਗਰਗ, ਬਬੂ ਰਾਣਾ, ਖਜ਼ਾਨਚੀ ਰਾਕੇਸ਼ ਗੋਇਲ, ਸ਼੍ਰੀ ਸ਼ੀਤਲਾ ਮਾਤਾ ਮੰਦਰ ਦੇ ਪ੍ਰਧਾਨ ਰਜਨੀਸ਼ ਗਰਗ, ਕੈਸ਼ੀਅਰ ਹਰੀਸ਼ ਸਿੰਗਲਾ, ਰੂਪ ਸਿੰਘ, ਗਗਨ ਜਿੰਦਲ, ਸੰਜੀਵ ਗੋਇਲ ਨਰਿੰਦਰ ਗੋਇਲ ਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਸੀ ਪਠਾਣਾਂ ਦੇ ਗਿੱਲ ਪੈਲੇਸ ’ਚ ਲੱਗੀ ਭਿਆਨਕ ਅੱਗ ਮਾਲਕ ਅਮਨਦੀਪ ਸਿੰਘ ਨੇ ਪੁਲਿਸ ਤੋਂ ਨਿਰਪੱਖ ਜਾਂਚ ਦੀ ਕੀਤੀ ਮੰਗ ਅਗਲੀ ਖ਼ਬਰ ਐਗਰੀਸਟੈਕ ਸਕੀਮ ਤਹਿਤ ਅਨਾਜ ਮੰਡੀਆਂ ’ਚ ਕਿਸਾਨਾਂ ਦੀ ਫਾਰਮਰ ਰਜਿਸਟਰੀ ਬਣਾਉਣ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
Ad Position 24