22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਡੀ. ਬੀ. ਯੂ. ਦੀ ਵਿਦਿਆਰਥਣ ਸਪਨਾ ਨੇ ਜਿੱਤਿਆ ਪੰਜਾਬ ਓਪਨ ਰਾਜ ਪੱਧਰੀ ਯੋਗਾਸਨ ਮੁਕਾਬਲੇ ’ਚ ਸੋਨ ਤਗਮਾ

ਅਮਲੋਹ, 22 ਅਕਤੂਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੀ ਐਮ. ਐਸ.

Ad Position 21
No active advertisement
ਸਪਨਾ ਆਪਣੇ ਮੈਡਲਾਂ ਨਾਲ। ਅਜੀਤ ਤਸਵੀਰ 23-10-2026
ਅਮਲੋਹ, 22 ਅਕਤੂਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੀ ਐਮ.ਐਸ. ਸੀ. ਮਨੋਵਿਗਿਆਨ ਦੀ ਵਿਦਿਆਰਥਣ ਸਪਨਾ ਨੇ ਪੰਜਾਬ ਓਪਨ ਰਾਜ ਪੱਧਰੀ ਯੋਗਾਸਨ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ। ਇਹ ਮੁਕਾਬਲਾ ਪੰਜਾਬ ਦੇ ਅਬੋਹਰ ਸਥਿਤ ਨਿਊ ਰੇਵਨਵੁੱਡ ਇੰਟਰਨੈਸ਼ਨਲ ਸਕੂਲ ਵਿਚ ਕਰਵਾਇਆ ਗਿਆ। ਇਸ ਮੁਕਾਬਲੇ ਦਾ ਪ੍ਰਬੰਧ ਯੋਗ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ, ਫ਼ਾਜ਼ਿਲਕਾ ਵਲੋਂ ਯੋਗ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਕੀਤਾ ਗਿਆ। ਸਪਨਾ ਨੇ ਆਪਣੀ ਬੇਮਿਸਾਲ ਪ੍ਰਤਿਭਾ, ਅਨੁਸ਼ਾਸਨ, ਲਗਨ, ਸਮਰਪਣ ਤੇ ਯੋਗਾਸਨ ਵਿਚ ਮੁਹਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜ ਪੱਧਰੀ ਮੁਕਾਬਲੇ ਵਿਚ ਸਰਵੋਤਮ ਸਥਾਨ ਹਾਸਲ ਕੀਤਾ। ਡੀ. ਬੀ. ਯੂ. ਦੇ ਕੁਲਪਤੀ ਡਾ. ਜ਼ੋਰਾ ਸਿੰਘ, ਪ੍ਰੋ-ਕੁਲਪਤੀ ਡਾ. ਤਜਿੰਦਰ ਕੌਰ ਅਤੇ ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਨੇ ਸਪਨਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਉਸ ਦੀ ਲਗਨ, ਦ੍ਰਿੜ੍ਹ ਇਰਾਦੇ ਅਤੇ ਉੱਤਮਤਾ ਹਾਸਲ ਕਰਨ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਸੁਪਨਾ ਭਵਿੱਖ ਵਿਚ ਵੀ ਯੋਗਾਸਨ ਅਤੇ ਹੋਰ ਖੇਡ ਗਤੀਵਿਧੀਆਂ ਵਿਚ ਨਵੀਆਂ ਮੱਲ੍ਹਾਂ ਮਾਰੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਪਨਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦੀ ਹੈ ਅਤੇ ਉਸ ਦੇ ਸੁਨਹਿਰੀ ਭਵਿੱਖ, ਨਿਰੰਤਰ ਸਫਲਤਾ ਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਲਈ ਸ਼ੁੱਭਕਾਮਨਾਵਾਂ ਦਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਲੇਮਪੁਰ ’ਚ ਦਰਜਨਾਂ ਨੌਜਵਾਨ ‘ਆਪ’ ਨੂੰ ਛੱਡ ਕੇ ਕਾਂਗਰਸ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸਿਜ਼ ਪ੍ਰੈਪਰੇਟਰੀ ਅਕੈਡਮੀ ਦੇ ਦੋ ਕੈਡਿਟਾਂ ਨੇ ਕੀਤੀ ਐਨ. ਡੀ. ਏ. ਲਿਖਤੀ ਪ੍ਰੀਖਿਆ ਪਾ...
Ad Position 24