22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਚਨਾਰਥਲ ਕਲਾਂ ਦਾ ਦੁਸਹਿਰਾ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

ਜਖਵਾਲੀ, 22 ਅਕਤੂਬਰ (ਨਿਰਭੈ ਸਿੰਘ)- 165ਵਾਂ ਦੁਸਹਿਰਾ ਕਬੱਡੀ ਟੂਰਨਾਮੈਂਟ ਚਨਾਰਥਲ ਕਲਾਂ ਦਾ ਵਿਧਾਇਕ ਲਖਬੀਰ ਸਿੰਘ ਰਾਏ ਦੀ ਅਗਵਾਈ ਹੇਠ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੀਡੀਆ ਇੰਚਾਰਜ ਤੇ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਬਲਤੇਜ ਪਨੂੰ, ਮੁੱਖ ਮੰਤਰੀ ਦੇ ਓ.

Ad Position 21
No active advertisement
ਦੁਸਹਿਰਾ ਕਬੱਡੀ ਟੂਰਨਾਮੈਂਟ ਚਨਾਰਥਲ ਕਲਾਂ ਵਿਖੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਮੀਡੀਆ ਇੰਚਾਰਜ ਬਲਤੇਜ ਪਨੂੰ, ਜ਼ਿਲ੍ਹਾ ਪੁਸਿਲ ਮੁਖੀ ਸ਼ੁਭਮ ਅਗਰਵਾਲ ਅਤੇ ਓ.ਐਸ.ਡੀ. ਸੁਖਵੀਰ ਸਿੰਘ ਅਤੇ ਹੋਰ। ਤਸਵੀਰ: ਕਰਨ 23-10-2026
ਜਖਵਾਲੀ, 22 ਅਕਤੂਬਰ (ਨਿਰਭੈ ਸਿੰਘ)- 165ਵਾਂ ਦੁਸਹਿਰਾ ਕਬੱਡੀ ਟੂਰਨਾਮੈਂਟ ਚਨਾਰਥਲ ਕਲਾਂ ਦਾ ਵਿਧਾਇਕ ਲਖਬੀਰ ਸਿੰਘ ਰਾਏ ਦੀ ਅਗਵਾਈ ਹੇਠ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੀਡੀਆ ਇੰਚਾਰਜ ਤੇ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਬਲਤੇਜ ਪਨੂੰ, ਮੁੱਖ ਮੰਤਰੀ ਦੇ ਓ. ਐਸ. ਡੀ. ਸੁਖਬੀਰ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਅਜੈ ਸਿੰਘ ਲਿਬੜਾ, ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਪੋਲਾ ਆਦਿ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ। ਟੂਰਨਾਮੈਂਟ ਦੌਰਾਨ ਕਬੱਡੀ 32 ਕਿੱਲੋ, 37, 42, 52, 57, 62 ਕਿੱਲੋ ਅਤੇ ਇਕ ਪਿੰਡ ਓਪਨ, ਵਾਲੀਬਾਲ, ਟਰਾਲੀ ਬੈਕ ਤੇ ਤਾਸ਼ ਸੀਪ ਦੇ ਮੁਕਾਬਲਿਆਂ ਵਿਚ ਟੀਮਾਂ ਨੇ ਭਾਗ ਲਿਆ, ਜਿਸ ਵਿਚ ਇਕ ਪਿੰਡ ਓਪਨ ਵਿਚੋਂ ਲਹਿਲੀ ਦੀ ਟੀਮ ਨੇ ਪਹਿਲਾ ਤੇ ਮਾਮੂਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਕ੍ਰਮਵਾਰ ਇਕ ਲੱਖ ਤੇ 75 ਹਜ਼ਾਰ ਰੁਪਏ ਦੇ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਪ੍ਰਾਪਤ ਕੀਤਾ। ਮੀਡੀਆ ਇੰਚਾਰਜ ਬਲਤੇਜ ਪਨੂੰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਦੇ ਪਿੰਡਾਂ ਵਿਚ ਖੇਡਾਂ ਲਈ ਗਰਾਊਂਡ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸੂਬਾ ਸਰਕਾਰ ਨੇ ਸਿੰਚਾਈ ਲਈ ਨਹਿਰਾਂ ਤੇ ਕੱਸੀਆਂ ਵਿਚੋਂ ਜ਼ਮੀਨਾਂ ਨੂੰ ਪਾਣੀ ਦੇ ਮੋਘੇ ਲਗਾ ਕੇ ਦਿੱਤੇ ਹਨ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਦੇ ਨਾਲ-ਨਾਲ ਬਿਜਲੀ ਦੀ ਵੀ ਬੱਚਤ ਹੋਈ ਹੈ, ਕਿਉਂਕਿ ਕਿਸਾਨਾਂ ਨੂੰ ਮੋਟਰਾਂ ਘੱਟ ਚਲਾਉਣੀਆਂ ਪਈਆਂ ਹਨ। ਸ. ਪਨੂੰ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ੍ਹਣ ਲਈ ਸੂਬਾ ਸਰਕਾਰ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ। ਇਸ ਮੌਕੇ ਸਰਪੰਚ ਰਾਜਦੀਪ ਸਿੰਘ ਰਾਜੂ, ਖ਼ਜ਼ਾਨਚੀ ਸਵਰਨਜੀਤ ਸਿੰਘ ਟਿਵਾਣਾ, ਦਵਿੰਦਰ ਸਿੰਘ ਜਿੰਦੂ, ਲੈਕ. ਨੌਰੰਗ ਸਿੰਘ, ਅੰਮ੍ਰਿਤਪਾਲ ਸਿੰਘ ਟਿਵਾਣਾ, ਚੇਅਰਮੈਨ ਅਮਰਿੰਦਰ ਸਿੰਘ ਮੰਡੋਫਲ, ਕੰਵਰਵੀਰ ਸਿੰਘ ਰਾਏ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜਿੰਦਰ ਸਿੰਘ ਸੋਢੀ, ਗੁਰਜਿੰਦਰ ਸਿੰਘ ਗੁਰੀ ਨਲੀਨਾ, ‘ਆਪ’ ਆਗੂ ਕੁਲਵਿੰਦਰ ਸਿੰਘ ਡੇਰਾ, ਭੁਪਿੰਦਰ ਸਿੰਘ ਭਿੰਦਾ, ਬਲਾਕ ਸੰਮਤੀ ਮੈਂਬਰ ਭਜਨ ਸਿੰਘ ਫੌਜੀ,ਬਲਾਕ ਪ੍ਰਧਾਨ ਹਰਸਦੀਪ ਸ਼ਰਮਾ, ਸਰਪੰਚ ਗੁਰਬਾਜ਼ ਸਿੰਘ ਰਾਜੂ, ਕੁਲਬੀਰ ਸਿੰਘ ਬੀਰੀ, ਗੁਰਪ੍ਰੀਤ ਸਿੰਘ ਬੌਬੀ, ਕੁਲਵੰਤ ਸਿੰਘ ਫਰੀਦੂ, ਅਮਰਿੰਦਰ ਸਿੰਘ ਲਾਲੀ, ਠੇਕੇਦਾਰ ਅਵਤਾਰ ਸਿੰਘ ਭੱਲਮਾਜਰਾ, ਬਲਾਕ ਪ੍ਰਧਾਨ ਗੁਰਮੇਲ ਸਿੰਘ ਪੰਡਰਾਲੀ ਤੇ ਸ਼ਿੰਗਾਰਾ ਸਿੰਘ ਨਲੀਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਰਵਿਹਾਰ ਕਾਰਨ ਜਪਾਨ ਤੋਂ ਵਾਪਸ ਭੇਜੇ ਖਿਡਾਰੀ ’ ਤੇ ਲੱਗ ਸਕਦੀ ਹੈ ਉਮਰ ਭਰ ਦੀ ਪਾਬੰਦੀ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਕੁਝ ਮਿੰਟਾਂ ’ਚ ਇਜਲਾਸ ਦੀ ਕਾਰਵਾਈ ਮੁਕੰਮਲ ਕਰਕੇ ਸੂਬੇ ਦੇ ਖ਼ਜ਼ਾਨੇ ’ਤੇ ਬੇਲੋੜਾ ਬੋਝ ਪਾਇਆ- ਐਡ. ਧਾਰਨ...
Ad Position 24