25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸੂਏ ਦੇ ਜ਼ਮੀਨਦੋਜ਼ ਹੋਣ ਕਾਰਨ ਸੜਕ ’ਤੇ ਖੜ੍ਹਿਆ ਪਾਣੀ

ਪਟਿਆਲਾ, 25 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਹਲਕਾ ਸਨੌਰ ਦੇ ਕਸਬਾ ਬਲਬੇੜਾ ਵਿਖੇ ਸੂਏ ਦੇ ਜ਼ਮੀਨਦੋਜ਼ ਹੋਣ ਤੋਂ ਬਾਅਦ ਅੱਡੇ ਉੱਪਰਲੇ 40 ਤੋਂ 50 ਦੇ ਕਰੀਬ ਘਰਾਂ ਦਾ ਪਾਣੀ ਸੂਏ ਦੇ ਨਾਲ ਬਣੀ ਸੜਕ ਉੱਪਰ ਆ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ ਨੇ ਦੱਸਿਆ ਕਿ ਜਦੋਂ ਸੂਆ ਖੁੱਲ੍ਹਾ ਸੀ ਤਾਂ ਘਰਾਂ ਦਾ ਪਾਣੀ ਸੂਏ ਵਿਚ ਪੈ ਰਿਹਾ ਸੀ ਪ੍ਰੰਤੂ ਪਿਛਲੇ ਸਮੇਂ ਜਦੋਂ ਦਾ ਸੂਆ ਜ਼ਮੀਨਦੋਜ਼ ਹੋ ਗਿਆ ਤਾਂ ਸੜਕ ਦੇ ਨਾਲ ਲਗਦੇ ਘਰਾਂ ਦਾ ਪਾਣੀ ਨਿਕਾਸੀ ਨਾਲਾ ਨਾ ਹੋਣ ਕਾਰਨ ਸੜਕ ਉੱਪਰ ਆ ਰਿਹਾ।

Ad Position 21
No active advertisement
ਅਜੀਤ ਡੈਸਕ 26-10-2026
ਪਟਿਆਲਾ, 25 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਹਲਕਾ ਸਨੌਰ ਦੇ ਕਸਬਾ ਬਲਬੇੜਾ ਵਿਖੇ ਸੂਏ ਦੇ ਜ਼ਮੀਨਦੋਜ਼ ਹੋਣ ਤੋਂ ਬਾਅਦ ਅੱਡੇ ਉੱਪਰਲੇ 40 ਤੋਂ 50 ਦੇ ਕਰੀਬ ਘਰਾਂ ਦਾ ਪਾਣੀ ਸੂਏ ਦੇ ਨਾਲ ਬਣੀ ਸੜਕ ਉੱਪਰ ਆ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ ਨੇ ਦੱਸਿਆ ਕਿ ਜਦੋਂ ਸੂਆ ਖੁੱਲ੍ਹਾ ਸੀ ਤਾਂ ਘਰਾਂ ਦਾ ਪਾਣੀ ਸੂਏ ਵਿਚ ਪੈ ਰਿਹਾ ਸੀ ਪ੍ਰੰਤੂ ਪਿਛਲੇ ਸਮੇਂ ਜਦੋਂ ਦਾ ਸੂਆ ਜ਼ਮੀਨਦੋਜ਼ ਹੋ ਗਿਆ ਤਾਂ ਸੜਕ ਦੇ ਨਾਲ ਲਗਦੇ ਘਰਾਂ ਦਾ ਪਾਣੀ ਨਿਕਾਸੀ ਨਾਲਾ ਨਾ ਹੋਣ ਕਾਰਨ ਸੜਕ ਉੱਪਰ ਆ ਰਿਹਾ। ਜਿਸ ਨਾਲ ਰਾਹਗੀਰਾਂ, ਦੁਕਾਨਦਾਰਾਂ ਅਤੇ ਘਰਾਂ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਨੌਗਾਵਾਂ ਨੇ ਦੱਸਿਆ ਕਿ ਸੜਕ ਉੱਪਰ ਲਗਾਤਾਰ ਪਾਣੀ ਖੜ੍ਹਨ ਕਾਰਨ ਮਲੇਰੀਆ ਤੇ ਡੇਂਗੂ ਜਿਹੀਆਂ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਜਿਸ ਵੱਲ ਨਾ ਤਾਂ ਪਿੰਡ ਦੀ ਪੰਚਾਇਤ ਦਾ ਧਿਆਨ ਹੈ ਤੇ ਨਾ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਕੋਈ ਧਿਆਨ ਦਿੱਤਾ ਹੈ। ਪ੍ਰਧਾਨ ਨੌਗਾਵਾਂ ਨੇ ਦੱਸਿਆ ਕਿ ਰਾਤ ਸਮੇਂ ਹੋਈ ਹਲਕੀ ਬਰਸਾਤ ਨਾਲ ਵੀ ਪਾਣੀ ਇਕੱਠਾ ਹੋ ਕੇ ਮੰਡੀ ਵਿਚ ਪਈ ਗੁਰਦੇਵ ਸਿੰਘ ਨੌਗਾਵਾਂ ਤੇ ਹੋਰ ਕਿਸਾਨਾਂ ਦੀ ਫ਼ਸਲ ਹੇਠ ਵੜ ਗਿਆ ਜਿਸ ਨਾਲ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਉੱਚਾ ਕਰਕੇ ਸੜਕ ਦੇ ਨਾਲ ਨਿਕਾਸੀ ਨਾਲਾ ਬਣਾ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਅਤੇ ਕਿਸਾਨਾਂ ਨੂੰ ਹੋ ਰਹੇ ਮਾਲੀ ਨੁਕਸਾਨ ਤੋਂ ਬਚਾਇਆ ਜਾਵੇ। ਇਸ ਮੌਕੇ ਬਲਕਾਰ ਸਿੰਘ ਕੱਕੇਪੁਰ ਸਾਬਕਾ ਸਰਪੰਚ, ਗੁਰਦੇਵ ਸਿੰਘ ਨੌਗਾਵਾਂ, ਬਲਵਿੰਦਰ ਸਿੰਘ, ਬਿੱਟੂ ਪੂਨੀਆਂ, ਲਾਡੀ ਪੂਨੀਆਂ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ , ਜਸਪਾਲ ਸਿੰਘ, ਜਸਵਿੰਦਰ ਸਿੰਘ, ਗਿਆਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਿਆਊ ਦੀ ਅਗਵਾਈ ਵਿਚ ਅਕਾਲੀ ਦਲ ਨੇ ਆਪ ਦਾ ‘ਝਾੜੂ’ ਸਾੜਿਆ ਅਗਲੀ ਖ਼ਬਰ ਪਿੰਡ ਹਰੀਗੜ੍ਹ ਵਿਚ ਕਾਂਗਰਸ ਨੂੰ ਵੱਡਾ ਝਟਕਾ, ਸੈਂਕੜੇ ਵਰਕਰ ਭਾਜਪਾ ’ਚ ਸ਼ਾਮਿਲ
Ad Position 24