28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਥਾਨਕ ਸਰਕਾਰਾਂ ਵਿਭਾਗ ਨੇ ਚੋਣ ਕਮਿਸ਼ਨ ਨੂੰ ਨਗਰ ਨਿਗਮ ਪਟਿਆਲਾ ਦੇ 28 ਵਾਰਡਾਂ ’ਚ ਚੋਣ ਕਰਵਾਉਣ ਲਈ ਲਿਖਿਆ ਪੱਤਰ

ਪਟਿਆਲਾ, 27 ਅਕਤੂਬਰ (ਅ. ਸ.

Ad Position 21
No active advertisement
ਅਜੀਤ ਡੈਸਕ 28-10-2026
ਪਟਿਆਲਾ, 27 ਅਕਤੂਬਰ (ਅ. ਸ. ਆਹਲੂਵਾਲੀਆ)- ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਵਲੋਂ ਲਿਖਤੀ ਤੌਰ ’ਤੇ ਪੰਜਾਬ ਚੋਣ ਕਮਿਸ਼ਨਰ ਅਤੇ ਸੰਬੰਧਿਤ ਵਿਭਾਗਾਂ ਨੂੰ ਨਗਰ ਨਿਗਮ ਦੇ 28 ਵਾਰਡਾਂ ’ਚ ਚੋਣਾਂ ਕਰਵਾਉਣ ਲਈ ਲਿਖ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਚੋਣ ਕਮਿਸ਼ਨਰ ਇਸ ਉੱਪਰ ਕਿਵੇਂ ਤੇ ਕਦੋਂ ਫ਼ੈਸਲਾ ਲੈਂਦਾ ਹੈ। ਦੱਸਣਯੋਗ ਹੈ ਕਿ ਮਾਨਯੋਗ ਸਰਵਉੱਚ ਅਦਾਲਤ ਵਲੋਂ ਆਪਣੇ ਇਕ ਫ਼ੈਸਲੇ ’ਚ ਨਗਰ ਨਿਗਮ ਦੇ ਕੁੱਝ ਵਾਰਡਾਂ ’ਚ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਅੱਜ ਲਿਖਤੀ ਤੌਰ ’ਤੇ ਵਿਭਾਗ ਦੇ ਸੈਕਟਰੀ ਵਲੋਂ 28 ਵਾਰਡਾਂ ’ਚ ਚੋਣਾਂ ਕਰਵਾਉਣ ਨੂੰ ਲੈ ਕੇ ਲਿਖਤੀ ਪੱਤਰ ਜਾਰੀ ਕੀਤਾ ਗਿਆ। ਜਿਨ੍ਹਾਂ ਵਾਰਡਾਂ ’ਚ ਚੋਣਾਂ ਕਰਵਾਉਣ ਲਈ ਕਿਹਾ ਗਿਆ ਹੈ ਉਨ੍ਹਾਂ ’ਚ 1, 4, 6, 12, 14, 16, 22, 26, 28, 32, 33, 34, 36, 37, 38, 40, 41, 43, 44, 45, 46, 48, 50, 51, 52, 53, 55, 57 ਸ਼ਾਮਲ ਹਨ। ਇਨ੍ਹਾਂ ’ਚੋਂ ਵਾਰਡ ਨੰਬਰ 1 ਐਸ.ਸੀ. ਔਰਤ ਲਈ, ਵਾਰਡ ਨੰਬਰ 22 ਔਰਤ ਲਈ, 26 ਐਸ.ਸੀ., ਵਾਰਡ ਨੰ. 33 ਔਰਤ ਲਈ, ਵਾਰਡ ਨੰਬਰ 37, 41, 43 ਔਰਤਾਂ ਲਈ, ਵਾਰਡ ਨੰਬਰ 45 ਐਸ. ਸੀ. ਔਰਤ ਲਈ, ਵਾਰਡ ਨੰਬਰ 51, 53, 55, 57 ਔਰਤਾਂ ਲਈ ਅਤੇ ਵਾਰਡ ਨੰਬਰ 52 ਐਸ.ਸੀ. ਲਈ ਰਾਖਵੇਂ ਰੱਖੇ ਗਏ ਹਨ। ਇਹ ਹੁਕਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਕਮਿਸ਼ਨਰ ਨਗਰ ਨਿਗਮ ਨੂੰ ਵੀ ਭੇਜ ਦਿੱਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਸ਼ੋਕ ਸ਼ਰਮਾ ਦੀ ਕਾਂਗਰਸ ’ਚ ਹੋਈ ਵਾਪਸੀ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨ... ਅਗਲੀ ਖ਼ਬਰ ਯੁਵਕ ਮੇਲੇ ਦੌਰਾਨ ਜਨਗਣਨਾ-2027 ਸੰਬੰਧੀ ਜਾਗਰੂਕਤਾ ਸਿਖਲਾਈ ਦਾ ਜਾਇਜ਼ਾ
Ad Position 24