ਨਵੇਂ ਸੈਸ਼ਨ ਲਈ ਜੀ. ਪੀ. ਸੀ. ਵਿਦਿਆਰਥੀ ਪ੍ਰੀਸ਼ਦ ਦਾ ਗਠਨ
ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਵਿਚ ਵਿੱਦਿਅਕ ਨਵੇਂ ਸੈਸ਼ਨ 2026-27 ਲਈ ਵਿਦਿਆਰਥੀ ਪ੍ਰੀਸ਼ਦ ਦਾ ਰਸਮੀ ਤੌਰ ’ਤੇ ਗਠਨ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਦੀ ਅਗਵਾਈ ਹੇਠ ਕੀਤਾ ਗਿਆ।
ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਵਿਚ ਵਿੱਦਿਅਕ ਨਵੇਂ ਸੈਸ਼ਨ 2026-27 ਲਈ ਵਿਦਿਆਰਥੀ ਪ੍ਰੀਸ਼ਦ ਦਾ ਰਸਮੀ ਤੌਰ ’ਤੇ ਗਠਨ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਡਾ. ਪਜਨੀ ਨੇ ਪ੍ਰੀਸ਼ਦ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਰਪਣ ਨਾਲ ਕੰਮ ਕਰਨ ਅਤੇ ਸੰਸਥਾ ਦੀਆਂ ਕਦਰਾਂ-ਕੀਮਤਾਂ ਤੇ ਮਾਣ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ। ਸਹਿ-ਪਾਠਕ੍ਰਮ ਅਤੇ ਸੰਸਥਾਗਤ ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਅਨੁਸ਼ਾਸਨ ਕਮੇਟੀ, ਵੈਲਨੈਸ ਕਮੇਟੀ, ਡੈਕੋਰੇਸ਼ਨ ਕਮੇਟੀ, ਸਭਿਆਚਾਰਕ ਕਮੇਟੀ, ਖੇਡ ਕਮੇਟੀ, ਐਂਟੀ ਰੈਗਿੰਗ ਅਤੇ ਡਰੱਗ ਕਮੇਟੀ ਸਮੇਤ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਸੈਸ਼ਨ ਲਈ ਬੀ. ਏ. ਤੀਜੇ ਸਾਲ ਦੇ ਆਰੀਅਨ ਵਰਮਾ ਨੂੰ ਕੈਪਟਨ ਅਤੇ ਬੀ.ਕਾਮ ਤੀਜੇ ਸਾਲ ਦੀ ਜਸਮੀਨ ਉੱਪਲ ਨੂੰ ਵਿਦਿਆਰਥੀ ਪ੍ਰੀਸ਼ਦ ਦੀ ਕੈਪਟਨ ਵਜੋਂ ਨਿਯੁਕਤ ਕੀਤਾ ਗਿਆ ਹੈ। ਬੀ.ਕਾਮ ਦੂਜੇ ਸਾਲ ਦੇ ਰੋਨਿਤ ਕਾਲੜਾ ਤੇ ਬੀ. ਬੀ. ਏ. ਤੀਜੇ ਸਾਲ ਦੀ ਸਿਮਰਪ੍ਰੀਤ ਕੌਰ ਨੂੰ ਵਾਈਸ ਕੈਪਟਨ, ਬੀ.ਬੀ.ਏ. ਤੀਜੇ ਸਾਲ ਦੇ ਸਪਰਸ਼ ਅਤੇ ਬੀ.ਸੀ.ਏ. ਤੀਜੇ ਸਾਲ ਦੀ ਪਾਇਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਜਦਕਿ ਕੈਪਟਨਾਂ ਨੇ ਕਮੇਟੀ ਮੈਂਬਰਾਂ ਸਮੇਤ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਉਣ ਅਤੇ ਵਿਦਿਆਰਥੀਆਂ ਅਤੇ ਸੰਸਥਾ ਦੀ ਭਲਾਈ ਲਈ ਕੰਮ ਕਰਨ ਦੀ ਸਹੁੰ ਚੁੱਕੀ। ਇਸ ਮੌਕੇ ਪ੍ਰੋ. ਸੁਸ਼ਮਾ ਮਿਗਲਾਨੀ, ਪ੍ਰੋ. ਵਰਿੰਦਰ ਕੁਮਾਰ ਤੇ ਪ੍ਰੋ. ਭਰਤ ਭੂਸ਼ਣ ਆਦਿ ਹਾਜ਼ਰ ਸਨ।