28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਇੰਜੀ. ਮੱਟੂ ਨੇ ‘ਰੂਹ ਵਿਚ ਵਸਿਆ ਪੰਜਾਬ’ ਪੁਸਤਕ ਗੁਰਦੁਆਰਾ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਕੀਤੀ ਭੇਟ

ਫ਼ਤਹਿਗੜ੍ਹ ਸਾਹਿਬ, 28 ਅਕਤੂਬਰ (ਬਲਜਿੰਦਰ ਸਿੰਘ)- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਸਥਿਤ ਦਫ਼ਤਰ ਵਿਚ ਬਤੌਰ ਉਪ ਮੰਡਲ ਇੰਜੀਨੀਅਰ ਸੇਵਾਵਾਂ ਨਿਭਾ ਰਹੇ ਐਸ. ਡੀ.

Ad Position 21
No active advertisement
ਲੇਖਕ ਇੰਜੀ. ਸਤਨਾਮ ਸਿੰਘ ਮੱਟੂ ਆਪਣੀ ਨਵੀਂ ਪੁਸਤਕ ‘ਰੂਹ ਵਿਚ ਵਸਿਆ ਪੰਜਾਬ’ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਭੇਟ ਕਰਦੇ ਹੋਏ। ਤਸਵੀਰ: ਕਰਨ 29-10-2026
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ (ਬਲਜਿੰਦਰ ਸਿੰਘ)- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਸਥਿਤ ਦਫ਼ਤਰ ਵਿਚ ਬਤੌਰ ਉਪ ਮੰਡਲ ਇੰਜੀਨੀਅਰ ਸੇਵਾਵਾਂ ਨਿਭਾ ਰਹੇ ਐਸ. ਡੀ. ਓ. ਅਤੇ ਲੇਖਕ ਇੰਜੀ. ਸਤਨਾਮ ਸਿੰਘ ਮੱਟੂ ਨੇ ਆਪਣੀ ਨਵੀਂ ਪੁਸਤਕ ‘ਰੂਹ ਵਿਚ ਵਸਿਆ ਪੰਜਾਬ’ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਪੰਜਾਬ, ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਗਈ ਹੈ। ਇਸ ਵਿਚ ਸ਼ਾਮਲ ਗੀਤਾਂ, ਕਵਿਤਾਵਾਂ ਵਿਚ ਸਮਾਜਿਕ, ਆਰਥਿਕ ਮੰਦਹਾਲੀ, ਨਾਬਰਾਬਰੀ, ਸਭਿਆਚਾਰਕ ਤੇ ਸਦਾਚਾਰਕ ਕਦਰਾਂ ਕੀਮਤਾਂ ਦੀ ਅਹਿਮੀਅਤ, ਪਰਿਵਾਰਕ ਰਿਸ਼ਤਿਆਂ ਦੀ ਪਾਕੀਜ਼ਗੀ, ਗ਼ਰੀਬੀ, ਕਿਰਸਾਨੀ ਆਦਿ ਨਾਲ ਸੰਬੰਧਿਤ ਵਿਸ਼ਿਆਂ ਤੇ ਆਧਾਰਿਤ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਦੀਆਂ ਭੂਗੋਲਿਕ ਪ੍ਰਸਥਿਤੀਆਂ, ਪੰਜਾਬੀਅਤ ਦੀ ਅਣਖ, ਬਹਾਦਰੀ ਅਤੇ ਵਿਲੱਖਣਤਾ ਨੂੰ ਪ੍ਰਗਟਾਇਆ ਗਿਆ ਹੈ। ਮੈਨੇਜਰ ਗੁਰਦੀਪ ਸਿੰਘ ਕੰਗ ਨੇ ਸਰਸਰੀ ਨਜ਼ਰ ਮਾਰਦਿਆਂ ਕਵਿਤਾਵਾਂ ਵਿਚ ਸ਼ਬਦਾਂ ਦੀ ਰਵਾਨਗੀ ਦੀ ਸ਼ਲਾਘਾ ਕੀਤੀ। ਇਸ ਸਮੇਂ ਹੋਰ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਜੋਗਾ ਸਿੰਘ ਰਿਊਣਾ ਸੁਪਰਵਾਈਜ਼ਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਰਿਸ ਪੰਜਾਬ ਦੇ ਆਗੂ ਸਟੈਲਨਜੀਤ ਸਿੰਘ ਸੋਨੂੰ ਟਿੱਬੀ ਨੂੰ ਪੁਲਿਸ ਵਲੋਂ ਘਰ ਵਿਚ ਕੀਤਾ ਗਿਆ ਨਜ਼ਰਬੰਦ ਅਗਲੀ ਖ਼ਬਰ ‘ ਯੂਨੋਇਆ-2026’ ਪ੍ਰਤਿਭਾ, ਪ੍ਰਾਪਤੀਆਂ ਤੇ ਸੱਭਿਆਚਾਰ ਦਾ ਸੰਗਮ ਬਣਿਆ
Ad Position 24